channel punjabi
International News

ਫਰਾਂਸ ‘ਚ ਕੋਰੋਨਾ ਮਹਾਂਮਾਰੀ ਦਾ ਦੂਜਾ ਦੌਰ, ਕਰਫ਼ਿਊ ਕੀਤਾ ਗਿਆ ਲਾਗੂ

ਪੈਰਿਸ : ਕੈਨੇਡਾ ਤੋਂ ਬਾਅਦ ਹੁਣ ਫਰਾਂਸ ਵੀ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ ।
ਕੋਰੋਨਾ ਲਹਿਰ ਦੇ ਦੂਜੇ ਦੌਰ ਵਿਚ ਪਹੁੰਚੇ ਫਰਾਂਸ ਨੇ ਕਰਫਿਊ ਦਾ ਐਲਾਨ ਕਰ ਦਿੱਤਾ ਹੈ। ਰਾਸ਼ਟਰਪਤੀ ਮੈਕਰੋਂ ਇਮੈਨੂਅਲ ਨੇ ਰਾਜਧਾਨੀ ਪੈਰਿਸ ਤੇ ਲਿਓਨ ਵਰਗੇ ਕਈ ਸ਼ਹਿਰਾਂ ‘ਚ ਕੋਰੋਨਾ ਦੇ ਨਵੇਂ ਮਾਮਲਿਆਂ ‘ਚ ਉਛਾਲ ਆਉਣ ‘ਤੇ ਚਾਰ ਹਫ਼ਤਿਆਂ ਲਈ ਕਰਫਿਊ ਲਾ ਦਿੱਤਾ। ਇਨ੍ਹਾਂ ਸ਼ਹਿਰ ‘ਚ ਰਾਤ ਨੌਂ ਵਜੇ ਤੋਂ ਲੈ ਕੇ ਸਵੇਰੇ ਛੇ ਵਜੇ ਤਕ ਕਰਫਿਊ ਲਾਗੂ ਰਹੇਗਾ। ਇਸ ਯੂਰਪੀ ਦੇਸ਼ ‘ਚ ਹੁਣ ਤਕ ਕੁਲ ਕਰੀਬ ਸੱਤ ਲੱਖ 80 ਹਜ਼ਾਰ ਕੋਰੋਨਾ ਇਨਫੈਕਟਿਡ ਪਾਏ ਗਏ ਹਨ, ਜਦਕਿ 33 ਹਜ਼ਾਰ ਪੀੜਤਾਂ ਦੀ ਜਾਨ ਗਈ ਹੈ।

ਫਰਾਂਸੀਸੀ ਰਾਸ਼ਟਰਪਤੀ ਨੇ ਕਿਹਾ, ‘ਅਸੀਂ ਇਕ ਢੁੱਕਵੇਂ ਉਪਾਅ ਦੇ ਤੌਰ ‘ਤੇ ਕਰਫਿਊ ਦਾ ਐਲਾਨ ਕਰਦੇ ਹਾਂ। ਅਸੀਂ ਹਾਲੇ ਕੰਟਰੋਲ ਨਹੀਂ ਗੁਆਇਆ ਹੈ ਪਰ ਅਸੀਂ ਜਿਸ ਸਥਿਤੀ ‘ਚ ਹਾਂ, ਉਹ ਚਿੰਤਾਜਨਕ ਹੈ। ਇਹ ਵਾਇਰਸ ਦੁਬਾਰਾ ਪਰਤ ਰਿਹਾ ਹੈ।’

ਫਰਾਂਸ ‘ਚ ਇਨਫੈਕਸ਼ਨ ‘ਚ ਗਿਰਾਵਟ ਆਉਣ ਤੋਂ ਬਾਅਦ ਜੁਲਾਈ ਤੋਂ ਨਵੇਂ ਮਾਮਲੇ ਵੱਧਣੇ ਸ਼ੁਰੂ ਹੋਏ। ਬੀਤੀ 10 ਅਕਤੂਬਰ ਨੂੰ ਰਿਕਾਰਡ 27 ਹਜ਼ਾਰ ਨਵੇਂ ਇਨਫੈਕਟਿਡ ਪਾਏ ਗਏ ਸਨ। ਪੂਰੇ ਦੇਸ਼ ‘ਚ ਬੁੱਧਵਾਰ ਨੂੰ 24 ਹਜ਼ਾਰ 591 ਨਵੇਂ ਮਾਮਲੇ ਮਿਲੇ।

ਯੂਰਪ ‘ਚ ਕੋਰੋਨਾ ਦੇ ਨਵੇਂ ਮਾਮਲਿਆਂ ‘ਚ ਜਬਰਦਸਤ ਉਛਾਲ : ਡਬਲਯੂਐੱਚਓ

ਕੋਰੋਨਾ ਵੀ ਵੱਖ-ਵੱਖ ਦੇਸ਼ਾਂ ਵਿੱਚ ਵਿਗੜਦੀ ਸਥਿਤੀ ‘ਤੇ ਵਿਸ਼ਵ ਸਿਹਤ ਸੰਗਠਨ ਪੂਰੀ ਨਜ਼ਰ ਰੱਖ ਰਿਹਾ ਹੈ। WHO
ਨੇ ਕਿਹਾ ਕਿ ਪੂਰੇ ਯੂਰਪ ‘ਚ ਨਵੇਂ ਮਾਮਲਿਆਂ ‘ਚ ਤੇਜ਼ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਕਈ ਯੂਰਪੀ ਦੇਸ਼ ਰੋਕਥਾਮ ਲਈ ਸਖ਼ਤ ਕਦਮ ਚੁੱਕ ਰਹੇ ਹਨ।

ਡਬਲਯੂਐੱਚਓ ਦੇ ਯੂਰਪੀ ਦਫ਼ਤਰ ਦੇ ਪ੍ਰਮੁੱਖ ਡਾ. ਹੰਸ ਕਲੂਜ ਨੇ ਚੌਕਸ ਕੀਤਾ ਕਿ ਜੇ ਮਹਾਮਾਰੀ ‘ਚ ਗਿਰਾਵਟ ਨਹੀਂ ਆਉਂਦੀ ਹੈ ਤੇ ਸਖ਼ਤ ਕਦਮ ਉਠਾਉਣੇ ਪੈ ਸਕਦੇ ਹਨ। ਦੱਸਣਯੋਗ ਹੈ ਕਿ ਬਰਤਾਨੀਆ, ਫਰਾਂਸ, ਸਪੇਨ, ਇਟਲੀ ਤੇ ਜਰਮਨੀ ਵਰਗੇ ਕਈ ਦੇਸ਼ਾਂ ‘ਚ ਦੂਜੇ ਦੌਰ ਦੀ ਮਹਾਮਾਰੀ ਦੇਖਣ ਨੂੰ ਮਿਲ ਰਹੀ ਹੈ। ਇਨ੍ਹਾਂ ਦੇਸ਼ਾਂ ‘ਚ ਰੋਕਥਾਮ ਲਈ ਕਈ ਪਾਬੰਦੀਆਂ ਲਾਈਆਂ ਗਈਆਂ ਹਨ। ਬਰਾਤਨੀਆ ‘ਚ ਤਾਂ ਕੋਰੋਨਾ ਨਾਲ ਨਜਿੱਠਣ ਲਈ ਕਾਫੀ ਸਖ਼ਤ ਉਪਾਅ ਕੀਤੇ ਗਏ ਹਨ।

Related News

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੀਐਮ ਮੋਦੀ ਨੂੰ ਦਿੱਤੀ ਜਨਮਦਿਨ ਦੀ ਵਧਾਈ

Vivek Sharma

BIG NEWS : ਓਂਟਾਰੀਓ ਦੇ ਪ੍ਰੀਮੀਅਰ ਨੇ COVID-19 ਕੇਸਾਂ ‘ਚ ਵਾਧੇ ਕਾਰਨ ਨਵੀਂ ਤਾਲਾਬੰਦੀ ਲਈ ਦਿੱਤੀ ਚੇਤਾਵਨੀ, ਲੋਕਾਂ ਨੂੰ ਈਸਟਰ ਲਈ ਵੱਡੀਆਂ ਯੋਜਨਾਵਾਂ ਨਾ ਬਣਾਉਣ ਦੀ ਸਲਾਹ

Vivek Sharma

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਵੇਂ ਵਿੱਤ ਮੰਤਰੀ ਦੇ ਨਾਮ ਦਾ ਜਲਦ ਕਰ ਸਕਦੇ ਹਨ ਐਲਾਨ, ਕਈ ਨਾਵਾਂ ਦੀਆਂ ਅਫਵਾਹਾਂ ਆਈਆਂ ਸਾਹਮਣੇ

Rajneet Kaur

Leave a Comment