channel punjabi
Canada International News

ਕੈਨੇਡਾ ਦੇ ਡਾਕਟਰਾਂ ਦੀ ਅਪੀਲ: ਥੈਂਕਸਗਿਵਿੰਗ ਦੇ ਚੱਕਰਾਂ ਵਿੱਚ ਕੋਰੋਨਾ ਨੂੰ ਨਾ ਦੇ ਲਿਓ ਸੱਦਾ

ਓਟਾਵਾ : ਕੋਰੋਨਾ ਵਾਇਰਸ ਦਾ ਫੈਲਾਅ ਲਗਾਤਾਰ ਵਧਦਾ ਜਾ ਰਿਹਾ ਹੈ । ਕੈਨੇਡਾ ਦੇ ਡਾਕਟਰਾਂ ਨੇ ਲੋਕਾਂ ਨੂੰ ਇੱਕ ਵਾਰ ਮੁੜ ਤੋਂ ਅਪੀਲ ਕੀਤੀ ਹੈ ਕਿ ਉਹ ਥੈਂਕਗਿਵਿੰਗ ਦੇ ਚੱਕਰ ਵਿੱਚ ਕਿਤੇ ਕੋਰੋਨਾ ਦੇ ਮਾਮਲਿਆਂ ਵਿਚ ਵਾਧਾ ਨਾ ਕਰ ਬੈਠਣ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪ ਸੋਚਣਾ ਚਾਹੀਦਾ ਹੈ ਕਿ ਇਸ ਸਮੇਂ ਦੇਸ਼ ਕੋਰੋਨਾ ਦੀ ਇਕ ਵਾਰ ਫਿਰ ਚੱਲੀ ਲਹਿਰ ਦੀ ਲਪੇਟ ਵਿਚ ਹੈ। ਅਜਿਹੇ ਵਿਚ ਜੇਕਰ ਲੋਕ ਪਾਬੰਦੀਆਂ ਦੀ ਪ੍ਰਵਾਹ ਕੀਤੇ ਬਿਨਾਂ ਇਕੱਠੇ ਹੋ ਕੇ ਪਾਰਟੀਆਂ ਕਰਨਗੇ ਤਾਂ ਕੋਰੋਨਾ ਦੇ ਮਾਮਲੇ ਵਧਣਗੇ ਹੀ।

ਇਸ ਲਈ ਲੋਕਾਂ ਨੂੰ ਅਪੀਲ ਹੈ ਕਿ ਆਪਣੇ ਖਾਸ ਰਿਸ਼ਤੇਦਾਰਾਂ ਤੇ ਦੋਸਤਾਂ ਤੋਂ ਕੁਝ ਕੁ ਦਿਨਾਂ ਲਈ ਦੂਰੀ ਬਣਾ ਕੇ ਰੱਖਣ ਕਿਤੇ ਇਹ ਨਾ ਹੋਵੇ ਕਿ ਤੁਸੀਂ ਉਨ੍ਹਾਂ ਨੂੰ ਹਮੇਸ਼ਾ ਲਈ ਗੁਆ ਲਵੋ।
ਡਾਕਟਰ ਥੈਰੇਸਾ ਟਾਮ ਨੇ ਕਿਹਾ ਕਿ ਵਧੀਆ ਹੈ ਕਿ ਲੋਕ ਸਭ ਨੂੰ ਦੂਰੋਂ ਹੀ ਮਿਲਣ ਤੇ ਬੀਮਾਰੀ ਤੋਂ ਸਭ ਨੂੰ ਬਚਾਉਣ ਦੀ ਕੋਸ਼ਿਸ਼ ਕਰਨ।

ਜ਼ਿਕਰਯੋਗ ਹੈ ਕਿ ਕਿਊਬਿਕ ਵਿਚ ਐਤਵਾਰ ਨੂੰ ਕੋਰੋਨਾ ਪੀੜਤਾਂ ਦੀ ਗਿਣਤੀ 942 ਦਰਜ ਕੀਤੀ ਗਈ। ਸੈਂਟ ਲਾਅਰੈਂਸ ਰਿਵਰ ਖੇਤਰ ਨੂੰ ਰੈੱਡ ਜ਼ੋਨ ਵਿਚ ਰੱਖਿਆ ਗਿਆ ਹੈ ਭਾਵ ਇਹ ਇਲਾਕਾ ਕੋਰੋਨਾ ਕਾਰਨ ਖਤਰਨਾਕ ਹੋ ਗਿਆ ਹੈ। ਕਿਊਬਿਕ ਦੇ ਮੁੱਖ ਮੰਤਰੀ ਨੇ ਲੋਕਾਂ ਨੂੰ ਸਿਹਤ ਦੀ ਤੰਦਰੁਸਤੀ ਨੂੰ ਪਹਿਲ ਦੇਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਕ ਵਾਰ ਦੇਸ਼ ਕੋਰੋਨਾ ਤੋਂ ਮੁਕਤ ਹੋ ਜਾਵੇ ਤਾਂ ਫਿਰ ਲੋਕ ਖੁੱਲ੍ਹ ਕੇ ਆਪਣੀ ਜ਼ਿੰਦਗੀ ਦਾ ਆਨੰਦ ਲੈਣ ਲਈ ਆਜ਼ਾਦ ਹੋਣਗੇ।

Related News

ਕੈਨੇਡੀਅਨ ਉੱਤਰੀ ਕਰਮਚਾਰੀ ਦੀ ਓਟਾਵਾ ਏਅਰਪੋਰਟ ‘ਤੇ ਜਹਾਜ਼ ਲੋਡ ਕਰਦੇ ਸਮੇਂ ਹਾਦਸੇ ‘ਚ ਹੋਈ ਮੌਤ

Rajneet Kaur

ਓਨਟਾਰੀਓ ਵਿੱਚ ਐਤਵਾਰ ਨੂੰ ਨਾਵਲ ਕੋਰੋਨਾ ਵਾਇਰਸ ਦੇ 977 ਨਵੇਂ ਕੇਸ ਸਾਹਮਣੇ ਆਏ, 9 ਮੌਤਾਂ

Rajneet Kaur

ਵੈਨਕੂਵਰ ਦੇ ਪੋਰਟ ‘ਤੇ ਲੱਗੀ ਅੱਗ ਨਾਲ ਇਕ ਕਰਮਚਾਰੀ ਬੁਰੀ ਤਰ੍ਹਾਂ ਜ਼ਖਮੀ

Rajneet Kaur

Leave a Comment