channel punjabi
Canada International News North America

ਵੈਨਕੂਵਰ ਦੇ ਪੋਰਟ ‘ਤੇ ਲੱਗੀ ਅੱਗ ਨਾਲ ਇਕ ਕਰਮਚਾਰੀ ਬੁਰੀ ਤਰ੍ਹਾਂ ਜ਼ਖਮੀ

ਵੈਨਕੂਵਰ ਦੀ ਬੰਦਰਗਾਹ ‘ਤੇ ਸ਼ੁੱਕਰਵਾਰ ਦੁਪਹਿਰ ਇਕ ਗਰੇਨ ਸਿਲੋ ਵਿਚ ਅੱਗ ਲੱਗਣ ਕਾਰਨ ਇਕ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ। ਵੈਨਕੂਵਰ ਫਾਇਰ ਰੈਸਕਿਉ ਸਰਵਿਸਿਜ਼ ਦੇ ਨਾਲ ਸਹਾਇਕ ਚੀਫ ਕੇਨ ਜੈਮਿਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੁਪਹਿਰ ਕਰੀਬ 3: 45 ਵਜੇ ਅਲਾਇੰਸ ਅਨਾਜ ਟਰਮੀਨਲ ਵਿਖੇ ਬੁਲਾਇਆ ਗਿਆ ਸੀ। ਉਨ੍ਹਾਂ ਕਿਹਾ ਸਾਨੂੰ ਇਕ ਕਰਮਚਾਰੀ ਮਿਲਿਆ ਜੋ ਪੁਰੀ ਤਰ੍ਹਾਂ ਜਲ ਚੁੱਕਿਆ ਸੀ।

ਇਥੇ ਇੰਜੀਨੀਅਰ ਇਸ ਨੂੰ ਡਸਟ ਐਕਸਪਲੋਜ਼ਨ ਕਹਿ ਰਹੇ ਹਨ। ਬੰਦਰਗਾਹ ਦੇ ਬੁਲਾਰੇ ਨੇ ਅੱਗ ਲੱਗਣ ਦੀ ਪੁਸ਼ਟੀ ਕੀਤੀ ਹੈ ਪਰ ਹੋਰ ਵੇਰਵੇ ਪ੍ਰਦਾਨ ਨਹੀਂ ਕਰ ਸਕੇ।

Related News

ਕੈਨੇਡਾ ਹੁਣ ਪੁਲਾੜ ‘ਚ ਲਿਖੇਗਾ ਨਵੀਂ ਇਬਾਰਤ, ‘ਚੰਦਰ ਗੇਟਵੇ ਪ੍ਰਾਜੈਕਟ’ ਲਈ 1.9 ਬਿਲੀਅਨ ਦਾ ਬਜਟ

Vivek Sharma

ਕੈਨੇਡਾ ਦੇ ਨੌਜਵਾਨ ਵਰਗ ਵਿੱਚ ਕੋਰੋਨਾ ਦਾ ਤੇਜ਼ੀ ਨਾਲ ਫੈਲਣਾ ਚਿੰਤਾਜਨਕ

Vivek Sharma

ਬੀ.ਸੀ : 10 ਸਤੰਬਰ ਤੋਂ ਮੁੜ ਖੁਲਣਗੇ ਸਕੂਲ

Rajneet Kaur

Leave a Comment