channel punjabi
Canada International News North America

ਓਨਟਾਰੀਓ ਵਿੱਚ ਐਤਵਾਰ ਨੂੰ ਨਾਵਲ ਕੋਰੋਨਾ ਵਾਇਰਸ ਦੇ 977 ਨਵੇਂ ਕੇਸ ਸਾਹਮਣੇ ਆਏ, 9 ਮੌਤਾਂ

ਓਨਟਾਰੀਓ ਵਿੱਚ ਐਤਵਾਰ ਨੂੰ ਨਾਵਲ ਕੋਰੋਨਾਵਾਇਰਸ ਦੇ 977 ਨਵੇਂ ਕੇਸ ਸਾਹਮਣੇ ਆਏ, ਜਿਸ ਨਾਲ ਸੂਬੇ ਵਿੱਚ ਕੁੱਲ ਕੇਸਾਂ ਦੀ ਗਿਣਤੀ 76,707 ਹੋ ਗਈ ਹੈ। ਸ਼ਨੀਵਾਰ ਦੇ ਮੁਕਾਬਲੇ ਮਾਮਲਿਆਂ ਦੀ ਗਿਣਤੀ ਵਿਚ ਥੋੜ੍ਹੀ ਜਿਹੀ ਗਿਰਾਵਟ ਆਈ ਹੈ। ਸ਼ਨੀਵਾਰ ਨੂੰ ਕੋਵਿਡ 19 ਦੇ ਕੇਸ 1,015 ਦਰਜ ਕੀਤੇ ਗਏ ਸਨ।

ਸਿਹਤ ਮੰਤਰੀ ਕ੍ਰਿਸਟੀਨ ਈਲੀਅਟ ਨੇ ਕਿਹਾ, ”ਸਥਾਨਕ ਤੌਰ‘ ਤੇ ਟੋਰਾਂਟੋ ਵਿੱਚ 279, ਪੀਲ ਵਿੱਚ 238, ਓਟਾਵਾ ਵਿੱਚ 130 ਅਤੇ ਯੌਰਕ ਖੇਤਰ ਵਿੱਚ 113 ਨਵੇਂ ਕੇਸ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਸੂਬੇ ‘ਚ 864 ਕੇਸ ਠੀਕ ਹੋ ਚੁੱਕੇ ਹਨ ਅਤੇ 37,100 ਤੋਂ ਵੱਧ ਟੈਸਟ ਪੂਰੇ ਹੋਏ ਹਨ। ਉਨਟਾਰੀਓ ਨੇ ਹੁਣ ਕੁੱਲ 5,147,060 ਟੈਸਟ ਪੂਰੇ ਕੀਤੇ ਹਨ। ਸਿਰਫ 24,000 ਤੋਂ ਘੱਟ ਜਾਂਚ ਅਧੀਨ ਹਨ। ਨੌਂ ਨਵੀਆਂ ਮੌਤਾਂ ਦੀ ਵੀ ਖ਼ਬਰ ਮਿਲੀ ਹੈ, ਜਿਸ ਨਾਲ ਸੂਬਾਈ ਮੌਤ ਦੀ ਗਿਣਤੀ 3,145 ਹੋ ਗਈ ਹੈ।

ਈਲੀਅਟ ਨੇ ਦਸਿਆ ਕਿ ਹਸਪਤਾਲ ਵਿੱਚ ਦਾਖਲ ਹੋਣ ਦਾ ਸਿਲਸਿਲਾ ਜਾਰੀ ਹੈ। ਹਸਪਤਾਲ ‘ਚ ਮਰੀਜ਼ਾਂ ਦੀ ਗਿਣਤੀ 350 ਤੱਕ ਪਹੁੰਚ ਗਈ ਹੈ ਜੋ ਕਿ 20 ਜੂਨ ਤੋਂ ਬਾਅਦ ਇਹ ਸਭ ਤੋਂ ਵੱਧ ਹੈ।

Related News

ਟਰੂਡੋ ਸਰਕਾਰ ਨੇ ਸਰਹੱਦ ਪਾਰ ਯਾਤਰਾ ਪਾਬੰਦੀਆਂ ‘ਚ ਢਿੱਲ ਦੇਣ ਦਾ ਕੀਤਾ ਫੈਸਲਾ,ਪਰਿਵਾਰਕ ਮੈਂਬਰਾਂ ਨੂੰ ਤਰਸ ਦੇ ਆਧਾਰ ‘ਤੇ ਆਉਣ ਦੀ ਛੋਟ

Rajneet Kaur

ਨਹੀਂ ਰੁਕੀ ਕੋਰੋਨਾ ਦੀ ਰਫ਼ਤਾਰ, ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ ‘ਚ ਤੇਜ਼ੀ ਬਰਕਰਾਰ

Vivek Sharma

ਰਾਸ਼ਟਰਪਤੀ ਟਰੰਪ ਦੇ ਟੈਕਸ ਦਸਤਾਵੇਜ਼ ਜਨਤਕ ਕਰਨ ਤੋਂ ਸੁਪਰੀਮ ਕੋਰਟ ਦਾ ਇਨਕਾਰ

Vivek Sharma

Leave a Comment