Channel Punjabi
International News USA

ਸੱਤਾ ਵਿਚ ਆਏ ਤਾਂ ਈਰਾਨ ਨੂੰ ਪ੍ਰਮਾਣੂ ਬੰਬ ਬਣਾਉਣ ਤੋਂ ਰੋਕਾਂਗੇ : ਕਮਲਾ ਹੈਰਿਸ

ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਦੋਵੇਂ ਪ੍ਰਮੁੱਖ ਪਾਰਟੀਆਂ ਨੇ ਕੱਸੀ ਕਮਰ

ਡੈਮੋਕ੍ਰੇਟਿਕ ਪਾਰਟੀ ਵੱਲੋਂ ਪ੍ਰਾਪਤ ਕੀਤੇ ਜਾ ਰਹੇ ਨੇ ਤਿੱਖੇ ਸ਼ਬਦੀ ਹਮਲੇ

ਪ੍ਰਚਾਰ ਦੌਰਾਨ ਉਛਾਲੇ ਜਾ ਰਹੇ ਹਨ ਕਈ ਕੌਮਾਂਤਰੀ ਮੁੱਦੇ

ਸੱਤਾ ਵਿਚ ਆਏ ਤਾਂ ਈਰਾਨ ਨੂੰ ਐਟਮੀ ਹਥਿਆਰ ਹਾਸਲ ਕਰਨ ਤੋਂ ਰੋਕੇਗਾ ਅਮਰੀਕਾ : ਕਮਲਾ ਹੈਰਿਸ

ਵਾਸ਼ਿੰਗਟਨ : ਅਮਰੀਕਾ ਦੇ ਅਗਲੇ ਰਾਸ਼ਟਰਪਤੀ ਦੀ ਚੋਣ ਲਈ ਡੈਮੋਕ੍ਰੇਟਿਕ ਪਾਰਟੀ ਅਤੇ ਰਿਪਬਲਿਕਨਜ਼ ਵਿਚਾਲੇ ਮੁਕਾਬਲਾ ਇਸ ਵਾਰ ਕਾਫੀ ਸਖ਼ਤ ਅਤੇ ਰੋਮਾਂਚਕ ਹੋਣ ਜਾ ਰਿਹਾ ਹੈ । ਟਰੰਪ ਨੂੰ ਜੋਅ ਬਿਡੇਨ ਅਤੇ ਕਮਲਾ ਹੈਰਿਸ ਦੀ ਜੋੜੀ ਤੋਂ ਜ਼ਬਰਦਸਤ ਟੱਕਰ ਮਿਲ ਰਹੀ ਹੈ । ਚੋਣ ਪ੍ਰਚਾਰ ਦੌਰਾਨ ਕਈ ਅੰਤਰਰਾਸ਼ਟਰੀ ਮੁੱਦੇ ਵੀ ਚੁਕੇ ਜਾ ਰਹੇ ਨੇ ।

ਡੈਮੋਕ੍ਰੇਟਿਕ ਪਾਰਟੀ ਵੱਲੋਂ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ ਵਿਚ ਆਈ ਤਾਂ ਅਮਰੀਕਾ ਈਰਾਨ ਨੂੰ ਪਰਮਾਣੂ ਹਥਿਆਰ ਹਾਸਲ ਨਹੀਂ ਕਰਨ ਦੇਵੇਗਾ। ਬਿਡੇਨ ਪ੍ਰਸ਼ਾਸਨ ਆਪਣੇ ਸਹਿਯੋਗੀ ਦੇਸ਼ਾਂ ਨਾਲ ਮਿਲ ਕੇ ਓਬਾਮਾ ਦੇ ਸਮੇਂ ਹੋਏ ਪਰਮਾਣੂ ਸਮਝੌਤੇ ਨੂੰ ਮਜ਼ਬੂਤ ਕਰੇਗਾ ਅਤੇ ਅਸਥਿਰਤਾ ਫੈਲਾਉਣ ਵਾਲੀਆਂ ਈਰਾਨ ਦੀਆਂ ਸਰਗਰਮੀਆਂ ‘ਤੇ ਰੋਕ ਲਗਾਏਗਾ।

ਭਾਰਤੀ ਮੂਲ ਦੀ ਸੈਨੇਟਰ ਹੈਰਿਸ ਨੇ ਟਰੰਪ ‘ਤੇ ਵੀ ਨਿਸ਼ਾਨਾ ਕੱਸਿਆ। ਫੰਡ ਹਾਸਲ ਕਰਨ ਦੌਰਾਨ ਸਵਾਲਾਂ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਉਸ ਪਰਮਾਣੂ ਸਮਝੌਤੇ ਨੇ ਈਰਾਨ ਨੂੰ ਐਟਮੀ ਹਥਿਆਰ ਹਾਸਲ ਕਰਨ ਤੋਂ ਰੋਕ ਦਿੱਤਾ ਸੀ ਅਤੇ ਇਹ ਕਾਰਗਰ ਸੀ। ਅੰਤਰਰਾਸ਼ਟਰੀ ਨਿਰੀਖਕਾਂ ਅਤੇ ਅਮਰੀਕੀ ਖ਼ੁਫ਼ੀਆ ਵਿਭਾਗ ਨੇ ਵੀ ਇਸ ਦੀ ਪੁਸ਼ਟੀ ਕੀਤੀ ਸੀ ਪ੍ਰੰਤੂ ਟਰੰਪ ਸਮਝੌਤੇ ਤੋਂ ਹੱਟ ਗਏ। ਉਹ ਕਹਿੰਦੇ ਸਨ ਕਿ ਈਰਾਨ ਨੂੰ ਕਾਬੂ ਵਿਚ ਰੱਖਣ ਲਈ ਇਸ ਤੋਂ ਬਿਹਤਰ ਸਮਝੌਤਾ ਕਰਨਗੇ। ਸਮਝੌਤਾ ਖ਼ਤਮ ਹੋਣ ਪਿੱਛੋਂ ਈਰਾਨ ਨੇ ਆਪਣੀਆਂ ਪਰਮਾਣੂ ਸਰਗਰਮੀਆਂ ਵਧਾ ਦਿੱਤੀਆਂ।

ਹੈਰਿਸ ਨੇ ਕਿਹਾ ਕਿ ਮੈਂ ਇਹ ਸਪੱਸ਼ਟ ਕਰ ਦਿਆਂ ਕਿ ਅਸੀਂ ਈਰਾਨ ਨੂੰ ਐਟਮੀ ਹਥਿਆਰ ਹਾਸਲ ਨਹੀਂ ਕਰਨ ਦਿਆਂਗੇ। ਅਸੀਂ ਇਹ ਨਿਸ਼ਚਿਤ ਕਰਦੇ ਰਹਾਂਗੇ ਕਿ ਇਜ਼ਰਾਈਲ ਨੂੰ ਅਮਰੀਕਾ ਦਾ ਅਟੁੱਟ ਸਮਰਥਨ ਮਿਲਦਾ ਰਹੇਗਾ ਸੂਰਜ ਦੀ ਵੱਡੀ। ਈਰਾਨ ‘ਤੇ ਹਥਿਆਰ ਪਾਬੰਦੀ ਨੂੰ ਲੈ ਕੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰਰੀਸ਼ਦ ਵਿਚ ਅਮਰੀਕੀ ਪ੍ਰਸਤਾਵ ਨੂੰ ਸਿਰਫ਼ ਇਕ ਦੇਸ਼ ਦਾ ਸਮਰਥਨ ਮਿਲਣ ਦਾ ਜ਼ਿਕਰ ਕਰਦੇ ਹੋਏ ਹੈਰਿਸ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਪਹਿਲੇ ਦੀ ਤੁਲਨਾ ਵਿਚ ਅਮਰੀਕਾ ਆਪਣੇ ਸਹਿਯੋਗੀ ਦੇਸ਼ਾਂ ਵਿਚ ਕਿਤੇ ਜ਼ਿਆਦਾ ਅਲੱਗ-ਥਲੱਗ ਪੈ ਗਿਆ ਹੈ

Related News

ਠੱਗੀ ਦੇ ਦੋਸ਼ਾਂ ਤਹਿਤ ਇੱਕ ਭਾਰਤੀ ਅਮਰੀਕੀ ਪੁਲਿਸ ਵੱਲੋਂ ਕੀਤਾ ਗਿਆ ਗ੍ਰਿਫ਼ਤਾਰ !

Vivek Sharma

ਆਈਫਲ ਟਾਵਰ ਨੇੜੇ ਪੁਲਿਸ ਅਧਿਕਾਰੀਆਂ ਨੇ ਕੀਤਾ ਪ੍ਰਦਰਸ਼ਨ

Vivek Sharma

CORONA UPDATE : ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਮਰੀਜ਼ਾਂ ਵਿੱਚ ਰਿਕਾਰਡ ਵਾਧਾ

Vivek Sharma

Leave a Comment

[et_bloom_inline optin_id="optin_3"]