channel punjabi
Canada International News North America

ਨੱਛਤਰ ਗਿੱਲ ਦੇ ਭਾਣਜੇ ਨੇ ਵੀ ਗਾਇਕੀ ‘ਚ ਧਰਿਆ ਪੈਰ, ਗੀਤ ਰਾਹੀਂ ਕਿਸਾਨਾਂ ਦਾ ਕੀਤਾ ਸਮਰਥਨ

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਦਿੱਲੀ ਦੀਆਂ ਬਰੂਹਾਂ ‘ਤੇ ਡੱਟੇ ਹੋਏ ਹਨ।ਉਥੇ ਹੀ ਪੰਜਾਬੀ ਗਾਇਕ ਅਤੇ ਅਦਾਕਾਰ ਵੀ ਕਿਸਾਨ ਅੰਦੋਲਨ ਦਾ ਰੱਜ ਕੇ ਸਮਰਥਨ ਕਰ ਰਹੇ ਹਨ। ਬਹੁਤ ਸਾਰੇ ਹਿੱਟ ਗੀਤ ਦੇਣ ਵਾਲੇ ਨੱਛਤਰ ਗਿੱਲ ਦੇ ਭਾਣਜੇ ਨੇ ਵੀ ਗਾਇਕੀ ‘ਚ ਪੈਰ ਧਰਿਆ ਹੈ ਅਤੇ ਪਹਿਲਾ ਡੈਬਿਉ ਟਰੈਕ ਕਿਸਾਨਾਂ ਦੇ ਹੱਕ ‘ਚ ਗਾਇਆ ਹੈ।

ਇੰਗਲੈਂਡ ‘ਚ ਜਨਮੇ ਪਰਵ ਸੰਘਾ ਵਲੋਂ ਆਪਣੀ ਸੁਰੀਲੀ ਅਵਾਜ਼ ‘ਚ ਕਿਸਾਨਾਂ ਦੇ ਹੌਸਲੇ ਬੁਲੰਦ ਕਰਦਾ ਗੀਤ ‘ਰੋਕ ਲਉ ਕੌਣ ਤੂਫਾਨਾਂ ਨੂੰ’ ਕਿਸਾਨੀ ਸੰਘਰਸ਼ ਮੋਰਚੇ ਨੂੰ ਮੁੱਖ ਰੱਖ ਕੇ ਰਿਲੀਜ਼ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਇਹ ਗੀਤ ਵਪਾਰਕ ਪੱਖ ਤੋਂ ਨਹੀਂ ਸਗੋਂ ਕਿਸਾਨੀ ਸੰਘਰਸ਼ ‘ਚ ਆਪਣਾ ਹਿਸਾ ਪਾਉਣ ਲਈ ਤਿਆਰ ਕੀਤਾ ਗਿਆ ਹੈ।

ਦਸ ਦਈਏ ਸਿੰਗਰ ਪਰਵ ਸੰਘਾ ਜੋ ਹੁਣ ਕੈਨੇਡਾ ‘ਚ ਰਹਿ ਰਹੇ ਹਨ।ਕੈਨੇਡਾ ‘ਚ ਰਹਿੰਦਿਆ ਵੀ ਉਹ ਆਪਣੀ ਮਾਂ ਭੂਮੀ ਅਤੇ ਮਾਂ ਬੋਲੀ ਨੂੰ ਨਹੀਂ ਭੁੱਲੇ ਸਗੋਂ ਪਹਿਲਾ ਹੀ ਡੈਬਿਉ ਟਰੈਕ ਕਿਸਾਨਾਂ ਦੇ ਹੋਸਲਿਆਂ ਨੂੰ ਬੁਲੰਦ ਕਰਦਾ ਰਿਲੀਜ਼ ਕੀਤਾ ਹੈ। ਇਸ ਗੀਤ ਦੇ ਬੋਲ ਬਿੱਲਾ ਗਿੱਲ ਅਕਾਲਗੜ ਨੇ ਲਿਖੇ ਹਨ ਅਤੇ ਸੰਗੀਤ ਜੱਸ ਬ੍ਰਦਰਜ਼ ਵਲੋਂ ਤਿਆਰ ਕੀਤਾ ਗਿਆ ਹੈ।ਨਛੱਤਰ ਗਿੱਲ ਅਤੇ ਬਲਦੀਪ ਗਿੱਲ ਅਕਾਲਗੜ੍ਹ ਪ੍ਰੈਸੰਟਸ ਇਹ ਗੀਤ ‘ਚੈਨਲ ਪੰਜਾਬੀ ‘ ਵਲੋਂ ਦੁਨੀਆਂ ਭਰ ‘ਚ ਰਿਲੀਜ਼ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਕਿਸਾਨੀ ਹੱਕਾਂ ਲਈ ਰਾਜਧਾਨੀ ਦਿਲੀ ‘ਚ ਲੜੀ ਜਾ ਰਹੀ ਇਤਿਹਾਸਕ ਲੜਾਈ ਨੂੰ ਪੰਜਾਬ ਦੇ ਗਾਇਕਾਂ ਵਲੋਂ ਵੀ ਭਰਪੂਰ ਸਮਰਥਨ ਮਿਲ ਰਿਹਾ ਹੈ।ਬਹੁਤ ਸਾਰੇ ਗਾਇਕ ਸ਼ੋਸ਼ਲ ਮੀਡੀਆ ਰਾਹੀਂ ਆਪਣਾ ਯੋਗਦਾਨ ਪਾ ਰਹੇ ਹਨ ।

Related News

33593 ਭਾਰਤੀਆਂ ਨੂੰ ਡਿਪੋਰਟ ਕਰੇਗਾ ਅਮਰੀਕਾ ! ਇਨ੍ਹਾਂ ਵਿੱਚ ਪੰਜਾਬੀਆਂ ਦੀ ਵੱਡੀ ਗਿਣਤੀ

Vivek Sharma

ਕੈਨੇਡਾ ਵਿੱਚ ‌ਕੋਰੋਨਾ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ 10,000 ਤੋਂ ਹੋਈ ਪਾਰ : ਕੋਰੋਨਾ ਦੀ ਦੂਜੀ ਲਹਿਰ ਦਾ ਜ਼ੋਰ ਬਰਕਰਾਰ

Vivek Sharma

ਕੈਲਗਰੀ ਪੁਲਿਸ ਦਾ ਅਧਿਕਾਰੀ ਗ੍ਰਿਫ਼ਤਾਰ ਮਹਿਲਾ ‘ਤੇ ਤਸ਼ੱਦਦ ਕਰਨ ਦਾ ਪਾਇਆ ਗਿਆ ਦੋਸ਼ੀ, ਅਦਾਲਤ ਦੇਵੇਗੀ ਸਜ਼ਾ

Vivek Sharma

Leave a Comment