channel punjabi
Canada International News North America

23 ਸਾਲਾ ਪੰਕਜ ਗਰਗ ਦੀ ਕੈਨੇਡਾ ‘ਚ ਬਿਮਾਰੀ ਨਾਲ ਹੋਈ ਮੌਤ

ਮਾਂਪਿਆਂ ਅਤੇ ਆਪਣੇ ਸੁਪਣੇ ਪੂਰੇ ਕਰਨ ਕਸਬਾ ਸ਼ੇਰਪੁਰ ਤੋਂ ਕੈਨੇਡਾ ਗਿਆ 23 ਸਾਲਾ ਪੰਕਜ ਗਰਗ ਜਿਸਦੀ ਬਿਮਾਰੀ ਨਾਲ ਮੌਤ ਹੋ ਗਈ ਹੈ। ਜਵਾਨ ਪੁੱਤ ਦੀ ਮੌਤ ਦਾ ਸਦਮਾ ਮਾਂਪਿਆ ਤੋਂ ਜਰਨਾ ਬਹੁਤ ਔਖਾ ਹੁੰਦਾ ਹੈ। ਇਸ ਸਮੇਂ ਪਵਨ ਕੁਮਾਰ ਗਰਗ (ਪਿਤਾ) ਦੇ ਘਰ ਸੋਗ ਦੀ ਲਹਿਰ ਪਸਰ ਗਈ ਹੈ।

ਜਾਣਕਾਰੀ ਅਨੁਸਾਰ ਪਵਨ ਕੁਮਾਰ ਨੇ ਕਰਜ਼ਾ ਚੁੱਕ ਕੇ ਦੋ ਸਾਲ ਪਹਿਲਾਂ ਆਪਣੇ ਪੁੱਤ ਨੂੰ ਵਿਦੇਸ਼ ਭੇਜਿਆ ਸੀ।ਪੰਕਜ ਗਰਗ ਦੋ ਭੈਣਾ ਦਾ ਇਕਲੋਤਾ ਭਰਾ ਸੀ।

ਦਸ ਦਈਏ ਪੰਕਜ ਗਰਗ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਸੀ । ਉਸਨੂੰ ਤੇਜ਼ ਬੁਖਾਰ, ਖੰਘ ਅਤੇ ਸਿਰ ਦਰਦ ਦੀ ਸ਼ਿਕਾਇਤ ਤੋਂ ਬਾਅਦ ਕੈਨੇਡਾ ਦੇ ਸਾਉਥ ਮਸੋਕਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਜਿਥੇ ਰਾਤ ਨੂੰ ਉਸਦੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿਤਾ ਸੀ। ਜਿਸਤੋਂ ਬਾਅਦ ਡਾਕਟਰਾਂ ਨੇ ਉਸਨੂੰ ਤਿੰਨ ਦਿਨ ਤੱਕ ਵੈਂਟੀਲੇਟਰ ਤੇ ਰਖਿਆ ਪਰ ਕੋਈ ਸਫਲਤਾ ਹਥ ਨਾ ਲੱਗੀ। 22 ਅਕਤੂਬਰ ਸ਼ਾਮ 4 ਵਜੇ ਪੰਕਜ ਗਰਗ ਨੂੰ ਮ੍ਰਿਤਕ ਐਲਾਨ ਕਰ ਦਿਤਾ ਗਿਆ ।

ਪਰਿਵਾਰ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੈਨੇਡਾ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਮ੍ਰਿਤਕ ਪੰਕਜ ਗਰਗ ਦੀ ਦੇਹ ਜਲਦ ਭਾਰਤ ਪਹੁੰਚਾਈ ਜਾਵੇ।

Related News

ਓਟਾਵਾ: ਕੈਂਬਰਿਜ ‘ਚ ਇਕ ਬੈਂਕ ‘ਚ ਹੋਈ ਲੁੱਟ, ਚਾਰ ਲੁਟੇਰੇ ਕਾਬੂ, ਇਕ ਪੁਲਿਸ ਅਧਿਕਾਰੀ ਜ਼ਖਮੀ

Rajneet Kaur

ਓਨਟਾਰੀਓ ਗੁਰਦੁਆਰਾ ਕਮੇਟੀ ਵੱਲੋਂ ਗੁਰੂ ਨਾਨਕ ਮਿਸ਼ਨ ਸੈਂਟਰ ਗੁਰੂਘਰ ਵਿਚ ਅਖੰਡ ਪਾਠ ਦੇ ਭੋਗ ਪਾਏ ਗਏ, ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਨਵਰੀਤ ਸਿੰਘ ਸਮੇਤ ਤਮਾਮ ਸ਼ਹੀਦ ਕਿਸਾਨਾਂ ਨੂੰ ਕੀਤਾ ਗਿਆ ਯਾਦ

Rajneet Kaur

ਓਂਟਾਰੀਓ ਵਿੱਚ 75 ਸਾਲ ਅਤੇ 60 ਸਾਲ ਉਮਰ ਵਾਲਿਆਂ ਲਈ ਸੋਮਵਾਰ ਨੂੰ ਲੱਗਣਗੇ ਕੋਰੋਨਾ ਵੈਕਸੀਨ ਦੇ ਟੀਕੇ

Vivek Sharma

Leave a Comment