channel punjabi
Canada International News North America

2018 ਦਾ ਟੋਰਾਂਟੋ ਵੈਨ ਹਮਲਾ ਮਾਮਲਾ : ਅਦਾਲਤ ਨੇ ਸੁਣਾਇਆ ਵੱਡਾ ਫੈਸਲਾ, ਵਾਰਦਾਤ ਸਮੇਂ ਹਮਲਾਵਰ ਸੀ ਪੂਰੇ ਹੋਸ਼ ‘ਚ’

ਟੋਰਾਂਟੋ : ਓਂਟਾਰੀਓ ਦੀ ਸੁਪਰੀਮ ਕੋਰਟ ਨੇ ਸਾਲ 2018 ਟੋਰਾਂਟੋ ਵੈਨ ਹਮਲੇ ਦੇ ਮਾਮਲੇ ਵਿੱਚ ਅਹਿਮ ਫੈਸਲਾ ਸੁਣਾ ਦਿੱਤਾ। ਆਪਣੇ ਫ਼ੈਸਲੇ ਵਿੱਚ ਜੱਜ ਨੇ ਆਖਿਆ ਕਿ ਐਲੈਕ ਮਿਨੀਆਸਿਨ ਇਸ ਹਮਲੇ ਲਈ ਮੁਜਰਮਾਨਾ ਤੌਰ ਉੱਤੇ ਜਿ਼ੰਮੇਵਾਰ ਹੈ। ਜੱਜ ਨੇ ਮਿਨੀਆਸਿਨ ਨੂੰ ਫਰਸਟ ਡਿਗਰੀ ਦੇ 10 ਮਾਮਲਿਆਂ ਅਤੇ ਕਤਲ ਕਰਨ ਦੀ ਕੋਸਿ਼ਸ਼ ਦੇ 16 ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ।

ਕੋਵਿਡ-19 ਮਹਾਂਮਾਰੀ ਦਰਮਿਆਨ ਯੂ ਟਿਊਬ ਉੱਤੇ ਬ੍ਰੌਡਕਾਸਟ ਕੀਤੇ ਗਏ ਆਪਣੇ ਫੈਸਲੇ ਵਿੱਚ ਓਂਟਾਰੀਓ ਦੀ ਸੁਪੀਰੀਅਰ ਕੋਰਟ ਦੀ ਜੱਜ ਐਨ ਮੌਲੌਏ ਨੇ ਆਖਿਆ ਕਿ ਦੋਸ਼ੀ ਮਿਨੀਆਸਿਨ ਦਾ ਦਿਮਾਗ ਹਮਲੇ ਸਮੇਂ ਪੂਰੀ ਤਰ੍ਹਾਂ ਕੰਮ ਕਰ ਰਿਹਾ ਸੀ ਤੇ ਉਸ ਨੇ ਬਕਾਇਦਾ ਇਸ ਹਮਲੇ ਦੀ ਯੋਜਨਾ ਬਣਾਈ ਤੇ ਉਸ ਨੂੰ ਅਮਲ ਵਿੱਚ ਲਿਆਂਦਾ। ਉਨ੍ਹਾਂ ਆਖਿਆ ਕਿ ਉਹ ਮਸ਼ਹੂਰ ਹੋਣਾ ਚਾਹੁੰਦਾ ਸੀ ਤੇ ਬਦਨਾਮੀ ਖੱਟਣ ਵਿੱਚ ਵੀ ਉਸ ਨੂੰ ਕੋਈ ਬੁਰਾਈ ਨਹੀਂ ਲੱਗੀ। ਉਸ ਦੀ ਸੋਚ ਇਹ ਸੀ ਕਿ ਜੇ ਉਸ ਦੀਆਂ ਗਲਤ ਹਰਕਤਾਂ ਨਾਲ ਸਾਰਿਆਂ ਦਾ ਧਿਆਨ ਉਸ ਉੱਤੇ ਜਾਂਦਾ ਹੈ ਤਾਂ ਵੀ ਕੋਈ ਮਾੜੀ ਗੱਲ ਨਹੀਂ ਹੈ।
ਮਿਨੀਆਸਿਨ ਨੇ ਮੰਨਿਆ ਕਿ ਉਹ 23 ਅਪਰੈਲ, 2018 ਦੀ ਦੁਪਹਿਰ ਨੂੰ ਨੌਰਥ ਯੌਰਕ ਦੀ ਯੰਗ ਸਟਰੀਟ ਦੇ ਭੀੜ ਭਾੜ ਵਾਲੇ ਇਲਾਕੇ ਵਿੱਚ ਕਿਰਾਏ ਦੀ ਕਾਰਗੋ ਵੈਨ ਡਰਾਈਵ ਕਰਕੇ ਲੈ ਗਿਆ ਤੇ ਫਿਰ ਉਸ ਨੇ ਜਾਣਬੁੱਝ ਕੇ ਆਪਣੇ ਰਾਹ ਵਿੱਚ ਆਉਣ ਵਾਲੇ ਸਾਰੇ ਪੈਦਲ ਜਾ ਰਹੇ ਲੋਕਾਂ ਨੂੰ ਕੁਚਲਣਾ ਸ਼ੁਰੂ ਕਰ ਦਿੱਤਾ। ਇਸ ਹਮਲੇ ਵਿੱਚ 22 ਸਾਲਾ ਜੀ ਹੁਨ ਕਿੰਮ, 22 ਸਾਲਾ ਸੋ ਹੀ ਚੰਗ, 30 ਸਾਲਾ ਐਨੇ ਮੈਰੀ ਡਐਮਿਕੋ, 33 ਸਾਲਾ ਐਂਡਰੀਆ ਬ੍ਰੈਡਨ, 55 ਸਾਲਾ ਬਿਊਟਿਸ ਰੇਨੂਕਾ ਅਮਰਸਿੰਘਾ, 45 ਸਾਲਾ ਚੁੱਲ ਐਡੀ ਮਿਨ ਕੈਂਗ, 83 ਸਾਲਾ ਗੇਰਾਲਡਿਨ ਬ੍ਰੈਡੀ, 85 ਸਾਲਾ ਮੁਨੀਰ ਆਬਦੋ ਹਬੀਬ ਨੱਜਰ, 94 ਸਾਲਾ ਮੈਰੀ ਐਲਿਜ਼ਾਬੈੱਥ ਫੋਰਸਿਥ ਤੇ 94 ਸਾਲਾ ਡੋਰੋਥੀ ਸਿਊਐਲ ਮਾਰੇ ਗਏ।16 ਹੋਰ ਇਸ ਹਾਦਸੇ ਵਿੱਚ ਜ਼ਖ਼ਮੀ ਹੋਏ ਤੇ ਉਨ੍ਹਾਂ ਦੀਆਂ ਜ਼ਖ਼ਮਾਂ ਦੇ ਫੱਟ ਅਜੇ ਵੀ ਅਲ੍ਹੇ ਹਨ।

Related News

ਹੈਲਥ ਕੈਨੇਡਾ ਨੇ ਜਾਨਸਨ ਐਂਡ ਜਾਨਸਨ ਦੇ ਇੱਕ ਖੁਰਾਕ ਵਾਲੇ ਟੀਕੇ ਨੂੰ ਦਿੱਤੀ ਮਨਜ਼ੂਰੀ, ਹੁਣ ਕੈਨੇਡਾ ਵਿੱਚ ਚਾਰ ਵੈਕਸੀਨਾਂ ਨੂੰ ਪ੍ਰਵਾਨਗੀ

Vivek Sharma

ਕੈਨੇਡਾ ਦੇ ਵਿੱਤ ਮੰਤਰੀ ਨੇ ਮੰਗੀ ਮੁਆਫ਼ੀ, ਵਿਰੋਧੀਆਂ ਨੇ ਮੰਗਿਆ ਅਸਤੀਫਾ

Vivek Sharma

ਡੋਨਾਲਡ ਟਰੰਪ ਦੀ ਹੇਟ ਸਪੀਚ ‘ਤੇ ਫੇਸਬੁੱਕ ਨਾਰਾਜ਼, ਫੇਸਬੁੱਕ ਨੇ ਟਰੰਪ ਨੂੰ ਦਿੱਤੀ ਚਿਤਾਵਨੀ !

Vivek Sharma

Leave a Comment