channel punjabi
International KISAN ANDOLAN News

100th DAY OF KISAN ANDOLAN: ਕਿਸਾਨ ਮਹਾਂਪੰਚਾਇਤ ਅੱਜ ਉੱਤਰ ਪ੍ਰਦੇਸ਼ ‘ਚ ਅਲਾਪੁਰ ਦੇ ਤਪਲ ਵਿਖੇ

ਦਿੱਲੀ: ਦਿੱਲੀ ਦੀਆਂ ਸਰਹੱਦਾਂ ‘ਤੇ ਖੇਤੀਬਾੜੀ ਕਾਨੂੰਨ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 100 ਵਾਂ ਦਿਨ ਹੈ। ਬੀਤੇ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਦੌਰਾਨ ਕਿਸਾਨ ਠੰਡ, ਧੁੰਦ, ਮੀਂਹ, ਹਨ੍ਹੇਰੀ ਅਤੇ ਸਰਕਾਰੀ ਜ਼ੁਲਮਾਂ ਦੇ ਬਾਵਜੂਦ ਸਰਹੱਦਾਂ ‘ਤੇ ਡਟੇ ਰਹੇ ਹਨ। ਇਸ ਤੋਂ ਬਾਅਦ ਵੀ ਕੇਂਦਰ ਸਰਕਾਰ ਹੁਣ ਵੀ ਗਰਦਨ ਅਕੜਾ ਕੇ ਬੈਠੀ ਹੋਈ ਹੈ। ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਜਦੋਂ ਤੱਕ ਸਰਕਾਰ ਨਹੀਂ ਸੁਣਦੀ, ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇਗਾ।

ਟਿਕੈਤ ਨੇ ਕਿਹਾ, ‘ਇਸ ਵੇਲੇ ਸਰਕਾਰ ਨਾਲ ਗੱਲ ਕਰਨ ਦੀ ਕੋਈ ਗੁੰਜਾਇਸ਼ ਨਹੀਂ ਹੈ, ਤਿਆਰੀਆਂ ਲੰਬੀਆਂ ਹਨ।’ ਟਿਕੈਤ ਨੇ ਸਰਕਾਰ ‘ਤੇ ਤੰਜ ਕੱਸਦਿਆਂ ਕਿਹਾ ਕਿ ਲੱਗਦਾ ਹੈ ਕਿ ਸਰਕਾਰ ਕਿਤੇ ਗੁਆਚ ਗਈ ਹੈ। ਅਸੀਂ ਸੰਸਦ ਵਿੱਚ ਜਾ ਕੇ ਹੀ ਆਪਣੇ ਫਸਲ ਵੇਚਾਂਗੇ।’

ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਨੂੰ ਦੀ ਲਾਮਬੰਦ ਕਰਨ ਲਈ ਸਾਰੇ ਸੂਬਿਆਂ ਵਿੱਚ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਗੈਰ ਰਾਜਨੀਤਿਕ ਕਿਸਾਨ ਮਹਾਪੰਚਾਇਤ ਅਤੇ ਚੌਪਾਲ ਦੇ ਆਯੋਜਨ ਦੀ ਪ੍ਰਕਿਰਿਆ ਆਰੰਭੀ ਹੋਈ ਹੈ। ਯੂਪੀ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਸ਼ੁਕਰਵਾਰ ਨੂੰ ਅਲਾਪੁਰ ਦੇ ਤਪਲ ਵਿਖੇ ਮਹਾਪੰਚਿਤ ਨੂੰ ਸੰਬੋਧਨ ਕਰਨਗੇ। ਇਹ ਮਹਾਪੰਚਾਇਤ ਦੁਪਹਿਰ 1 ਵਜੇ ਹੋਵੇਗੀ।

ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਵੀਰਵਾਰ ਨੂੰ ਕਿਹਾ ਕਿ ਸਰਕਾਰ ਕਾਨੂੰਨਾਂ ਵਿਚ ਸੁਧਾਰਾਂ ਰਾਹੀਂ ਖੇਤੀਬਾੜੀ ਸੈਕਟਰ ਨੂੰ ਅੱਗੇ ਵਧਾ ਰਹੀ ਹੈ। ਸਰਕਾਰ ਦੀ ਕੋਸ਼ਿਸ਼ ਖੇਤੀ ਸੈਕਟਰ ਵਿੱਚ ਇਨਕਲਾਬੀ ਤਬਦੀਲੀਆਂ ਲਿਆਉਣ ਦੀ ਹੈ। ਮੰਤਰੀ ਨੇ ਕਿਹਾ ਕਿ ਸਰਕਾਰ ਦੇਸ਼ ਦੇ ਖੇਤੀਬਾੜੀ ਅਤੇ ਪੇਂਡੂ ਖੇਤਰ ਦੇ ਵਿਕਾਸ ਅਤੇ ਮਜ਼ਬੂਤੀ ‘ਤੇ ਧਿਆਨ ਕੇਂਦਰਤ ਕਰ ਰਹੀ ਹੈ। ਮੰਤਰੀ ਏਸ਼ੀਆ ਪੈਸੀਫਿਕ ਰੂਰਲ ਐਂਡ ਐਗਰੀਕਲਚਰਲ ਕਰੈਡਿਟ ਐਸੋਸੀਏਸ਼ਨ ਅਤੇ ਨਾਬਾਰਡ ਦੁਆਰਾ ਆਯੋਜਿਤ ਇਕ ਸਮਾਰੋਹ ਦੌਰਾਨ ਬੋਲ ਰਹੇ ਸਨ।

ਉਧਰ ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਦੀਆਂ ਸਾਰੀਆਂ ਪੇਸ਼ਕਸ਼ਾਂ ਨੂੰ ਠੁਕਰਾ ਕੇ ਤਿੰਨੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਤੇ ਅੜੀਆਂ ਹੋਈਆਂ ਹਨ।

Related News

ਸ਼ਾਂਤਮਈ ਢੰਗ ਨਾਲ ਕੀਤਾ ਜਾ ਰਿਹਾ ਅੰਦੋਲਨ ਲੋਕਤੰਤਰ ਦੀ ਪਛਾਣ, ਅਮਰੀਕਾ ਨੇ ਭਾਰਤ ਦੇ ਖੇਤੀ ਕਾਨੂੰਨਾਂ ਦਾ ਵੀ ਕੀਤਾ ਸਮਰਥਨ

Rajneet Kaur

ਕੋਵਿਡ 19 ਮਹਾਂਮਾਰੀ ਦੀ ਪਹਿਲੀ ਲਹਿਰ ਦੌਰਾਨ ਮੁਲਤਵੀ ਕੀਤੀਆਂ ਗਈਆਂ 95% ਸਰਜਰੀਆਂ ਹੋਈਆਂ ਪੂਰੀਆਂ:Adrian Dix

Rajneet Kaur

ਕੈਲਗਰੀ: ਸਵਾਨਾ ਬਾਜ਼ਾਰ ‘ਚ ਨਵੇਂ ਖੁੱਲ੍ਹੇ ਏਸ਼ੀਅਨ ਫੂਡ ਸੈਂਟਰ ‘ਚ ਮੁਫਤ ਪ੍ਰੈਸ਼ਰ ਕੁੱਕਰ ਲੈਣ ਦੇ ਚੱਕਰਾਂ ‘ਚ ਪੰਜਾਬੀ ਹੋਏ ਧੱਕਾ-ਮੁੱਕੀ

Rajneet Kaur

Leave a Comment