channel punjabi
Canada News North America

ਹੁਆਵੇਈ ਦੀ ਕਾਰਜਕਾਰੀ ਮੇਂਗ ਵਾਨਜ਼ੋ ਦੇ ਕੇਸ ਦੀ ਸੁਣਵਾਈ ਦੌਰਾਨ ਵਕੀਲ ਨੇ ਦਿੱਤੇ ਜ਼ੋਰਦਾਰ ਤਰਕ, ਦੋਸ਼ਾਂ ਨੂੰ ਦੱਸਿਆ ਬੇਬੁਨਿਆਦ

ਵੈਨਕੁਵਰ : ਕੈਨੇਡਾ ਵਲੋਂ ਗ੍ਰਿਫ਼ਤਾਰ ਕੀਤੀ ਗਈ ਹੁਆਵੇਈ ਦੀ ਕਾਰਜਕਾਰੀ ਮੇਂਗ ਵਾਨਜ਼ੋ ਦੇ ਕੇਸ ਵਿੱਚ ਲਗਾਤਾਰ ਨਾਟਕੀ ਮੋੜ ਆ ਰਹੇ ਹਨ । ਇਹ ਮਾਮਲਾ ਬ੍ਰਿਟਿਸ਼ ਕੋਲੰਬੀਆ (B.C.) ਸੁਪਰੀਮ ਕੋਰਟ ਦੇ ਜੱਜ ਸਾਹਮਣੇ ਪਹੁੰਚਿਆ ਹੋਇਆ ਹੈ। ਮੇਂਗ ਵਾਨਜ਼ੋ ਦੇ ਵਕੀਲ ਨੇ ਜੱਜ ਸਾਹਮਣੇ ਜ਼ਬਰਦਸਤ ਤੱਥ ਪੇਸ਼ ਕਰਦੇ ਹੋਏ ਕਿਹਾ ਕਿ ਇਹ ਕੇਸ ਆਪਣੇ ਆਪ ਵਿਚ “ਬੇਮਿਸਾਲ” ਹੈ । ਵਕੀਲ ਨੇ ਕਿਹਾ ਕਿ ਸੰਯੁਕਤ ਰਾਜ ਤੋਂ ਹਵਾਲਗੀ ਦੀ ਬੇਨਤੀ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰਦੀ ਹੈ।

ਮੇਂਗ ਵਾਨਜ਼ੋ ਦੇ ਵਕੀਲ ਗਿੱਬ ਵੈਨ ਅਰਟ ਨੇ ਮੰਗਲਵਾਰ ਨੂੰ ਐਸੋਸੀਏਟ ਚੀਫ ਜਸਟਿਸ ਹੀਥਰ ਹੋਲਮਜ਼ ਨੂੰ ਦੱਸਿਆ ਕਿ ਪਿਛਲੇ ਸਮੇਂ ਵਿੱਚ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਕਾਰਨ ਕੈਨੇਡੀਅਨ ਅਦਾਲਤ ਨੇ ਹਵਾਲਗੀ ਦੀ ਕਾਰਵਾਈ ‘ਤੇ ਰੋਕ ਲਗਾ ਦਿੱਤੀ ਹੈ, ਪਰ ਉਨ੍ਹਾਂ ਮਾਮਲਿਆਂ ਵਿੱਚ ਬੇਨਤੀ ਦੇ ਆਲੇ ਦੁਆਲੇ ਦਾ ਕੰਮ ਵੀ ਗ਼ੈਰਕਾਨੂੰਨੀ ਸੀ।

ਵਕੀਲ ਗਿੱਬ ਵੈਨ ਅਰਟ ਨੇ ਜ਼ੋਰਦਾਰ ਪੈਰਵੀ ਕਰਦੇ ਹੋਏ ਕਿਹਾ ਕਿ ਮੇਂਗ ਖ਼ਿਲਾਫ਼ ਕੇਸ ਵਿਲੱਖਣ ਹੈ, ਅਮਰੀਕਾ ਦੀ ਬੇਨਤੀ ਆਪਣੇ ਆਪ ਵਿੱਚ ਗੈਰਕਾਨੂੰਨੀ ਹੈ, ਕਿਉਂਕਿ ‘ਅਮਰੀਕੀ ਅਧਿਕਾਰੀ ਇੱਕ ਚੀਨੀ ਨਾਗਰਿਕ ਨੂੰ ਧੋਖਾਧੜੀ ਦੇ ਦੋਸ਼ਾਂ ਵਿਚ ਭਾਲ ਕਰ ਰਹੇ ਹਨ ਜਿਸਦਾ ਸੰਯੁਕਤ ਰਾਜ ਨਾਲ ਕੋਈ ਸਬੰਧ ਹੀ ਨਹੀਂ ਹੈ।’

“ਸਾਨੂੰ ਅਜਿਹਾ ਕੋਈ ਕੇਸ ਨਹੀਂ ਮਿਲ ਰਿਹਾ। ਸਾਨੂੰ ਵਿਸ਼ਵਾਸ ਨਹੀਂ ਹੈ ਕਿ ਕਿਸੇ ਵੀ ਬੇਨਤੀ ਕਰਨ ਵਾਲੇ ਰਾਜ ਨੇ ਕਦੇ ਇਸ ਤਰ੍ਹਾਂ ਕਿਸੇ ਦੇਸ਼ ਨੂੰ ਅਜਿਹੀ ਬੇਨਤੀ ਕੀਤੀ ਹੈ,” ਵੈਨ ਅਰਟ ਨੇ ਜੱਜ ਨੂੰ ਕਿਹਾ । “ਤੁਸੀਂ ਆਪਣੇ ਆਪ ਨੂੰ ਇਕ ਅਸਾਧਾਰਣ ਅਤੇ ਬੇਮਿਸਾਲ ਸਥਿਤੀ ਵਿਚ ਪਾਉਂਦੇ ਹੋ।”

ਮੇਂਗ ਨੇ ਉਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਕਿ ਉਸਨੇ ਈਰਾਨ ਵਿਚ ਕਾਰੋਬਾਰ ਕਰਨ ਵਾਲੀ ਇਕ ਸਹਾਇਕ ਕੰਪਨੀ ਨਾਲ ਹੁਆਵੇਈ ਦੇ ਸੰਬੰਧ ਬਾਰੇ 2013 ਵਿਚ ਐਚਐਸਬੀਸੀ ਨਾਲ ਝੂਠ ਬੋਲਿਆ ਸੀ, ਜਿਸ ਨਾਲ ਬੈਂਕ ਨੂੰ ਅਮਰੀਕੀ ਪਾਬੰਦੀਆਂ ਦੀ ਉਲੰਘਣਾ ਕਰਨ ਦਾ ਜ਼ੋਖਮ ਸੀ।

ਉਸ ਦੇ ਵਕੀਲ ਨੇ ਦਲੀਲ ਦਿੱਤੀ ਕਿ ‘ਦੋਸ਼ਾਂ ਦਾ ਸੰਯੁਕਤ ਰਾਜ ਨਾਲ ਕੋਈ ਲੈਣਾ-ਦੇਣਾ ਹੀ ਨਹੀਂ ਹੈ। ਮੇਂਗ ਇੱਕ ਚੀਨੀ ਨਾਗਰਿਕ ਹੈ, ਐਚਐਸਬੀਸੀ ਇੱਕ ਇੰਗਲਿਸ਼-ਚੀਨੀ ਬੈਂਕ ਹੈ ਅਤੇ ਉਹਨਾਂ ਦੇ ਵਿਚਕਾਰ ਮੁਲਾਕਾਤ ਹਾਂਗਕਾਂਗ ਵਿੱਚ ਹੋਈ ਸੀ ।’

ਵੈਨ ਏਰਟ ਨੇ ਆਪਣੇ ਤਰਕ ਰੱਖਦੇ ਹੋਏ ਕਿਹਾ ਕਿ ਮੇਂਗ ਤੋਂ ਹਾਂਗਕਾਂਗ ਵਿਚ ਹਾਂਗਕਾਂਗ ਦੇ ਕਾਨੂੰਨ ਲਾਗੂ ਹੋਣ ਦੀ ਉਮੀਦ ਕੀਤੀ ਜਾਵੇਗੀ।

ਸਹਾਇਕ ਕੰਪਨੀ ਅਤੇ ਐਚਐਸਬੀਸੀ ਦੇ ਵਿਚਕਾਰ ਅਦਾਇਗੀ ਅਮਰੀਕੀ ਡਾਲਰ ਵਿੱਚ ਕੀਤੀ ਗਈ ਸੀ ਅਤੇ ਯੂਐਸ ਬੈਂਕਾਂ ਦੁਆਰਾ ਸਾਫ਼ ਕਰ ਦਿੱਤੀ ਗਈ ਸੀ, ਪਰ ਵੈਨ ਅਰਟ ਨੇ ਕਿਹਾ ਕਿ ਇਹ ਸੰਬੰਧ “ਇਤਫਾਕੀ” ਹੈ ਨਾ ਕਿ ਅਸਲ ਜਾਂ ਮਹੱਤਵਪੂਰਨ ।

ਉਨ੍ਹਾਂ ਕਿਹਾ ਕਿ ਹਰ ਰੋਜ਼ ਅਮਰੀਕੀ ਵਿੱਤੀ ਪ੍ਰਣਾਲੀ ਰਾਹੀਂ 4.5 ਖਰਬ ਅਮਰੀਕੀ ਡਾਲਰ ਤੋਂ ਵੀ ਵੱਧ ਕਲੀਅਰ ਹੋ ਜਾਂਦੇ ਹਨ ਅਤੇ ਸਵਾਲ 13 ਮਹੀਨਿਆਂ ਦੀ ਮਿਆਦ ਵਿੱਚ ਸਿਰਫ 2 ਮਿਲੀਅਨ ਡਾਲਰ ਦੇ ਲੈਣ-ਦੇਣ ਨੂੰ ਲੈਣ ਕੇ ਕੀਤੇ ਜਾ ਰਹੇ ਹਨ।

ਮੇਂਗ ਦੇ ਵਕੀਲ ਨੇ ਕਿਹਾ ਕਿ ਅੰਤਰਰਾਸ਼ਟਰੀ ਕਾਨੂੰਨ ਦਾ ਕੇਂਦਰ ਇਹ ਹੈ ਕਿ ਸਾਰੇ ਰਾਜ ਇਕ ਬਰਾਬਰ ਹਨ ਅਤੇ ਉਨ੍ਹਾਂ ਦਾ ਸਰਵਜਨਕ ਕਾਨੂੰਨੀ ਅਧਿਕਾਰ ਹੈ ਅਤੇ ਕੋਈ ਵੀ ਦੇਸ਼ ਅਪਰਾਧਿਕ ਕਾਨੂੰਨ ਨੂੰ ਦੂਜੇ ਦੇਸ਼ਾਂ ਵਿਚ ਮਹੱਤਵਪੂਰਨ ਸੰਬੰਧ ਦਿੱਤੇ ਬਿਨਾਂ ਨਹੀਂ ਵਧਾ ਸਕਦੇ।

ਉਦਾਹਰਣ ਦੇ ਲਈ, ਜੇ ਮੇਂਗ ਅਮਰੀਕੀ ਨਾਗਰਿਕ ਹੁੰਦੀ ਤਾਂ ਉਸ ਨੂੰ ਕੈਨੇਡਾ ਤੋਂ ਹਵਾਲਗੀ ਕਰਨ ਲਈ ਅਮਰੀਕਾ ਦੀ ਬੇਨਤੀ ਉਚਿਤ ਹੋਣੀ ਸੀ, ਪਰ ਅਜਿਹਾ ਨਹੀਂ ਹੈ।

ਮੇਂਗ ਦੇ ਕੇਸਾਂ ਵਿੱਚ ਕੁਝ ਅਪਵਾਦਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਕਿਸੇ ਵਿਦੇਸ਼ੀ ਕਾਰਨ ਦੇਸ਼ ਵਿੱਚ ਕਿਸੇ ਜੁਰਮ ਨਾਲ, ਕਿਸੇ ਦੀ ਕੌਮੀ ਸੁਰੱਖਿਆ ਨੂੰ ਖ਼ਤਰਾ ਹੁੰਦਾ ਹੈ ਜਾਂ ਜਦੋਂ ਇਹ ਯੁੱਧ ਅਪਰਾਧ ਜਾਂ ਨਸਲਕੁਸ਼ੀ ਹੁੰਦੀ ਹੈ ਉਸ ਸਮੇਂ ਹੀ ਅਜਿਹਾ ਕਰਨਾ ਸੰਭਵ ਸੀ, ਪਰ ਇਹਨਾਂ ਵਿੱਚੋਂ ਅਜਿਹਾ ਕੋਈ ਵੀ ਮੈਂਗ ਦੇ ਕੇਸ ਵਿੱਚ ਲਾਗੂ ਨਹੀਂ ਹੁੰਦਾ।

ਜ਼ਿਕਰਯੋਗ ਹੈ ਕਿ ਚੀਨ ਦੀ ਮਲਟੀ ਨੈਸ਼ਨਲ ਕੰਪਨੀ ਹੁਆਵੇਈ ਦੀ ਕਾਰਜਕਾਰੀ ਅਧਿਕਾਰੀ ਮੇਂਗ ਵਾਨਜ਼ੋ ਨੂੰ ਦਸੰਬਰ 2018 ਵਿਚ ਵੈਨਕੂਵਰ ਦੇ ਹਵਾਈ ਅੱਡੇ ਤੋਂ ਲੰਘਦੇ ਸਮੇਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਦੇ ਵਕੀਲ ਬਹਿਸ ਕਰ ਰਹੇ ਹਨ ਕਿ ਪ੍ਰਕਿਰਿਆ ਦੀ ਦੁਰਵਰਤੋਂ ਕਰਕੇ ਹਵਾਲਗੀ ਦਾ ਕੇਸ ਮੁਅੱਤਲ ਕੀਤਾ ਜਾਣਾ ਚਾਹੀਦਾ ਹੈ।

ਅੰਤਰਰਾਸ਼ਟਰੀ ਕਾਨੂੰਨਾਂ ਦੀ ਕਥਿਤ ਤੌਰ ‘ਤੇ ਉਲੰਘਣਾ ਦੀ ਸੁਣਵਾਈ ਵੇਲੇ ਵਕੀਲ ਜੋ ਬਹਿਸ ਕਰ ਰਹੇ ਹਨ, ਦੀਆਂ ਉਨ੍ਹਾਂ ਚਾਰ ਸ਼ਾਖਾਵਾਂ ਵਿਚੋਂ ਆਖ਼ਰੀ ਹੈ। ਵੈਨ ਇਰਟ ਨੇ ਕਿਹਾ ਕਿ ਇਹ ਉਲੰਘਣਾ ਕੈਨੇਡੀਅਨ ਅਦਾਲਤਾਂ ਦੀ ਦੁਰਵਰਤੋਂ ਦੀ ਬੇਮਿਸਾਲ ਉਦਾਹਰਨ ਹੈ।

ਇਸ ਮਾਮਲੇ ਨੇ ਕੈਨੇਡਾ-ਚੀਨ ਸਬੰਧਾਂ ਨੂੰ ਬੁਰੀ ਤਰ੍ਹਾਂ ਤਣਾਅਪੂਰਨ ਬਣਾ ਦਿੱਤਾ ਹੈ। ਬੀਜਿੰਗ ਨੇ ਮੇਂਗ ਦੀ ਗ੍ਰਿਫਤਾਰੀ ਤੋਂ ਤੁਰੰਤ ਬਾਅਦ ਦੋ ਕੈਨੇਡੀਅਨਾਂ, ਮਾਈਕਲ ਕੋਵਰੀਗ ਅਤੇ ਮਾਈਕਲ ਸਪੋਵਰ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਹਾਲ ਹੀ ਵਿੱਚ ਉਨ੍ਹਾਂ ਦੇ ਇੱਕ ਰੋਜ਼ਾ ਟਰਾਇਲ ਬੰਦ ਦਰਵਾਜ਼ਿਆਂ ਦੇ ਪਿੱਛੇ ਹੋਏ ਹਨ, ਹਾਲਾਂਕਿ ਇਹਨਾਂ ਬਾਰੇ ਕੋਈ ਵੀ ਫੈਸਲਾ ਜਾਰੀ ਨਹੀਂ ਕੀਤਾ ਗਿਆ।

ਦੱਸ ਦਈਏ ਕਿ ਮੈਂਗ ਫ਼ਿਲਹਾਲ ਮੇਂਗ ਜ਼ਮਾਨਤ ‘ਤੇ ਹੈ ਅਤੇ ਵੈਨਕੂਵਰ ਵਿਚ ਆਪਣੇ ਇਕ ਮਿਲੀਅਨ-ਡਾਲਰ ਵਾਲੇ ਘਰ ਵਿਚ ਆਪਣੇ ਪਤੀ ਅਤੇ ਬੱਚਿਆਂ ਦੇ ਨਾਲ ਰਹਿ ਰਹੀ ਹੈ ।ਬੀਸੀ ਸੁਪਰੀਮ ਕੋਰਟ ਵਿੱਚ ਹਵਾਲਗੀ ਦੀ ਸੁਣਵਾਈ ਦੀ ਪ੍ਰਕਿਰਿਆ ਆਖਰੀ ਪੜਾਅ ਵਿੱਚ ਹੈ ਜਿਸ ਨੂੰ ਮਈ ਮਹੀਨੇ ਦੌਰਾਨ ਪੂਰਾ ਕਰਨਾ ਨਿਰਧਾਰਤ ਕੀਤਾ ਗਿਆ ਹੈ।

Related News

ਪ੍ਰਿੰਟ ਮੀਡੀਆ ਦੁਨੀਆ ਭਰ ਦੇ ਸੰਕਟ ਵਿਚ ਕਿਵੇਂ ਹੈ ਇਸਦੀ ਇਕ ਉਦਾਹਰਣ ਕੈਨੇਡਾ ਵਿਚ ਆਈ ਸਾਹਮਣੇ

Rajneet Kaur

ਟੀਪੀਏਆਰ ਕਲੱਬ ਨੇ ‘ਸਕੋਸ਼ੀਆਬੈਂਕ ਵਾਟਰਫ਼ਰੰਟ ਵਰਚੂਅਲ ਮੈਰਾਥਨ 2020’ ਦੇ ਆਖ਼ਰੀ ਪੜਾਅ ਨੂੰ ਸਫ਼ਲਤਾ ਪੂਰਵਕ ਕੀਤਾ ਪੂਰਾ

Rajneet Kaur

US PRESIDENT ELECTION : ਭਾਰਤੀ ਮੂਲ ਦੇ ਲੋਕਾਂ ਵਿੱਚ ਬਿਡੇਨ ਅਤੇ ਹੈਰਿਸ, ਟਰੰਪ ਨਾਲੋੱ ਜ਼ਿਆਦਾ ਹਰਮਨ ਪਿਆਰੇ

Vivek Sharma

Leave a Comment