channel punjabi
Canada International News

ਹਾਈਵੇ ‘ਤੇ ਹੋਈ ਛੋਟੇ ਜਹਾਜ਼ ਦੀ ਲੈਂਡਿੰਗ ! ਟ੍ਰੈਫਿਕ ਪੁਲਿਸ ਲਈ ਬਣਿਆ ਚੁਣੌਤੀ

ਛੋਟੇ ਜਹਾਜ ਦੀ ਹਾਈਵੇ ‘ਤੇ ਹੋਈ ਐਮਰਜੈਂਸੀ ਲੈਂਡਿੰਗ !

ਪੁਲਿਸ ਅਨੁਸਾਰ ਪਾਇਲੇਟ ਤੇ ਸਹਿ ਪਾਇਲਟ ਸੁਰੱਖਿਅਤ

ਹਾਈਵੇ ‘ਤੇ ਟਰੈਫਿਕ ਦੀ ਰਫ਼ਤਾਰ ਪਈ ਮੱਧਮ, ਪੁਲਿਸ ਲਈ ਵਧੀ ਮੁਸ਼ਕਿਲ

ਜਹਾਜ ਨੂੰ ਹਾਈਵੇਅ ਤੋਂ ਹਟਾਓਣ ਲਈ ਟਰੈਫਿਕ ਪੁਲਿਸ ਨੇ ਕੋਸ਼ਿਸ਼ਾਂ ਕੀਤੀਆਂ ਤੇਜ਼

ਟੋਰਾਂਟੋ : ਟੋਰਾਂਟੋ ਦੇ ਉੱਤਰ ਵਿਚ ਇੱਕ ਛੋਟੇ ਜਹਾਜ਼ ਦੇ ਹਾਈਵੇ 404 ‘ਤੇ ਉਤਰਨ ਤੋਂ ਬਾਅਦ ਟਰੈਫਿਕ ਪੁਲਿਸ ਨੂੰ ਚੁਣੌਤੀਪੂਰਨ ਸਥਿਤੀਆਂ ਦਾ ਸਾਹਮਣਾ ਕਰਨਾ ਪਿਆ । ਦੱਸਿਆ ਜਾ ਰਿਹਾ ਹੈ ਕਿ ਇਸ ਛੋਟੇ ਜਹਾਜ਼ ਦੀ ਹਾਈਵੇ ਤੇ ਐਮਰਜੈਂਸੀ ਲੈਡਿੰਗ ਹੋਈ । ਪੁਲਿਸ ਦਾ ਕਹਿਣਾ ਹੈ ਕਿ ਪਾਇਲਟ ਅਤੇ ਯਾਤਰੀ ਜਹਾਜ਼ ਤੋਂ ਬਾਹਰ ਹਨ ਅਤੇ ਇਸ ਘਟਨਾ ਵਿੱਚ ਕੋਈ ਸੱਟ ਨਹੀਂ ਲੱਗੀ। ਫਿਲਹਾਲ ਇਹ ਅਸਪਸ਼ਟ ਹੈ ਕਿ ਜਹਾਜ਼ ਨੇ ਅਸਾਧਾਰਨ ਛੂਟ ਕਿਉਂ ਲਈ, ਪਰ ਕੈਨੇਡਾ ਦੇ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਦਾ ਕਹਿਣਾ ਹੈ ਕਿ ਉਸਨੇ ਜਾਂਚ ਲਈ ਇੱਕ ਟੀਮ ਤਾਇਨਾਤ ਕੀਤੀ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੱਸਿਆ ਗਿਆ ਹੈ ਕਿ ਇੰਜਨ ਵਿਚ ਖਰਾਬੀ ਕਾਰਨ ਜਹਾਜ਼ ਦੀ ਐਮਰਜੈਂਸੀ ਲੈਡਿੰਗ ਹੋਈ, ਜਿਸ ਕਾਰਣ ਇਹ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। ਗਨੀਮਤ ਇਹ ਰਹੀ ਕਿ ਇਸ ਵਿਚ ਸਵਾਰ ਕਿਸੇ ਵਿਅਕਤੀ ਨੂੰ ਜ਼ਿਆਦਾ ਸੱਟਾਂ ਨਹੀਂ ਲੱਗੀਆਂ ।

ਪੁਲਿਸ ਦਾ ਕਹਿਣਾ ਹੈ ਕਿ ਜਹਾਜ਼ ਮਾਰਕੈਮ ਦੇ ਬਟਨਵਿਲ ਏਅਰਪੋਰਟ ਦੇ ਬਿਲਕੁਲ ਉੱਤਰ ਵਿੱਚ, 16 ਵੇਂ ਐਵੀਨਿਊ ਵਿੱਚ ਹਾਈਵੇ 404 ਦੇ ਪੂਰਬ ਵਾਲੇ ਪਾਸੇ ਹੈ। ਪੁਲਿਸ ਨੂੰ ਇਸਦਾ ਪਤਾ ਖੇਤਰ ਦੇ ਨਜ਼ਦੀਕ ਟ੍ਰੈਫਿਕ ਕੈਮਰੇ ਤੋਂ ਆਈਆਂ ਤਸਵੀਰਾਂ ਤੋਂ ਲੱਗਾ। ਪੁਲਿਸ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਟਰੈਫਿਕ ਨੂੰ ਕਾਬੂ ਕਰਨ ਲਈ ਉਪਰਾਲੇ ਸ਼ੁਰੂ ਕੀਤੇ ਕਿਉਂਕਿ ਹਾਈਵੇ ਤੇ ਜਹਾਦ ਖੜ੍ਹਾ ਹੋਣ ਕਾਰਨ ਵਾਹਨਾਂ ਦੀ ਰਫਤਾਰ ਮੱਠੀ ਪੈ ਗਈ ।

ਯੌਰਕ ਪੁਲਿਸ ਦਾ ਕਹਿਣਾ ਹੈ ਕਿ ਇਸ ਨੂੰ ਹਟਾਉਣ ਵਿਚ ਦੇਰੀ ਹੋ ਸਕਦੀ ਹੈ। ਜਿਸ ਕਾਰਨ ਇੱਥੇ ਟਰੈਫਿਕ ਦੀ ਰਫਤਾਰ ਪ੍ਰਭਾਵਿਤ ਹੋਵੇਗੀ, ਕਿਉਂਕਿ ਹਰ ਵਾਹਨ ਚਾਲਕ ਜਹਾਜ਼ ਨੂੰ ਹਾਈਵੇ ਤੇ ਦੇਖਣ ਲਈ ਝਾਤੀ ਮਾਰਨ ਲਈ ਹੌਲੀ ਹੋ ਜਾਂਦੇ ਹਨ ।

ਪੁਲਿਸ ਜਹਾਜ਼ ਨੂੰ ਹਟਾਉਣ ਲਈ ਕਈ ਘੰਟਿਆਂ ਤਕ ਕੋਸ਼ਿਸ਼ਾਂ ਵਿਚ ਜੁਟੀ ਰਹੀ।

UPDATE :

ਉਧਰ ਕਰੀਬ ਚਾਰ ਘੰਟਿਆਂ ਬਾਅਦ ਯੋਰਕ ਪੁਲਿਸ ਨੇ ਟਵੀਟ ਕਰਕੇ ਦੱਸਿਆ ਟਰੈਫਿਕ ਅਤੇ ਸੜਕ ਨੂੰ ਮੁੜ ਤੋਂ ਖੋਲ੍ਹ ਦਿੱਤਾ ਗਿਆ ਹੈ।

Related News

ਤੇਜ਼ ਹਵਾਵਾਂ ਦੀ ਚਿਤਾਵਨੀ ਤੋਂ ਬਾਅਦ ਬੀ.ਸੀ ਫੈਰੀਜ਼ ਨੇ ਮੰਗਲਵਾਰ ਸਵੇਰ ਦੀਆਂ ਕਈ ਯਾਤਰਾਵਾਂ ਨੂੰ ਕੀਤਾ ਰੱਦ

Rajneet Kaur

ਕਸ਼ ਪਟੇਲ ਬਣੇ ਅਮਰੀਕੀ ਰੱਖਿਆ ਮੰਤਰੀ ਦੇ ਚੀਫ ਆਫ਼ ਸਟਾਫ

Vivek Sharma

BREAKING NEWS : ਕੈਨੇਡਾ ਪਹੁੰਚਿਆ ਕੋਰੋਨਾ ਵੈਕਸੀਨ ਦਾ ਪਹਿਲਾ ਬੈਚ, ਵੈਕਸੀਨ ਕੋਰੋਨਾ ਨਾਲ ਲੜਨ ਵਿਚ ਹੋਵੇਗੀ ਮਦਦਗਾਰ

Vivek Sharma

Leave a Comment