channel punjabi
Canada News North America

ਸੰਸਦ ਮੈਂਬਰ ਸੋਨੀਆ ਸਿੱਧੂ ਵੱਲੋਂ ਬਰੈਂਪਟਨ ਲਈ 2.2 ਮਿਲੀਅਨ ਡਾਲਰ ਦੀ ਫੰਡਿੰਗ ਦਾ ਐਲਾਨ

ਟੋਰਾਂਟੋ : ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਫੈਡਰਲ ਮੰਤਰੀ ਬੁਨਿਆਦੀ ਢਾਂਚਾ ਅਤੇ ਕਮਿਊਨਿਟੀਜ਼ ਕੈਥਰੀਨ ਮਕੈਨਾ ਵੱਲੋਂ ਬਰੈਂਪਟਨ ਲਈ 2.2 ਮਿਲੀਅਨ ਡਾਲਰ ਦੀ ਫੰਡਿੰਗ ਦਾ ਐਲਾਨ ਕੀਤਾ ਹੈ। ਇਹ ਫੰਡਿੰਗ ਡਾਊਨਟਾਊਨ ਵਿਖੇ ਸਥਿਤ ਇਕ ਪ੍ਰਦਰਸ਼ਨਕਾਰੀ ਆਰਟ ਥੀਏਟਰ ‘ਦਿ ਰੋਜ਼’ ਦੀ ਅਪਗ੍ਰੇਡਸ਼ਨ ਲਈ ਵਰਤੀ ਜਾਣੀ ਹੈ।

ਇਸ ਪ੍ਰੋਜੈਕਟ ਵਿਚ ਕਈ ਤਰ੍ਹਾਂ ਦੇ ਅਪਗ੍ਰੇਡ ਸ਼ਾਮਲ ਹੋਣਗੇ, ਜਿਸ ਵਿਚ ਉਪਰਲੀ ਬਾਲਕੋਨੀ ਵਿਚ ਰੇਲਿੰਗ ਸਥਾਪਤ ਕਰਨਾ, ਵ੍ਹੀਲਚੇਅਰ ਲਿਫਟ, ਐਮਰਜੈਂਸੀ ਅਲਾਰਮ ਅਪਗ੍ਰੇਡ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ ਥੀਏਟਰ ਲਾਈਟਿੰਗ ਨੂੰ ਐਲਈਡੀ ਤਕਨਾਲੋਜੀ ਵਿਚ ਅਪਗ੍ਰੇਡ ਕਰਨਾ, ਮੌਜੂਦਾ ਸਿਸਟਮ ਦੀ ਆਟੋਮੇਸ਼ਨ, ਅਤੇ ਐਨਾਲਾਗ ਤੋਂ ਡਿਜੀਟਲ ਵਿਚ ਵੀਡੀਓ ਬੁਨਿਆਦੀ ਢਾਂਚੇ ਨੂੰ ਅਪਡੇਟ ਕਰਨਾ ਸ਼ਾਮਲ ਹੋਵੇਗਾ।

ਇਸ ਤੋਂ ਪਹਿਲਾਂ ਵੀ ਬਰੈਂਪਟਨ ਲਈ ਫੈੱਡਰਲ ਲਿਬਰਲ ਸਰਕਾਰ ਵੱਲੋਂ ਕਈ ਅਹਿਮ ਪ੍ਰਾਜੈਕਟਾਂ ਲਈ ਫੰਡਿੰਗ ਦਾ ਐਲਾਨ ਕੀਤਾ ਗਿਆ ਹੈ, ਜਿੰਨ੍ਹਾਂ ‘ਚ ਟ੍ਰਾਜ਼ਿਟ ਅਤੇ ਡਾਊਨਟਾਊਨ ਹੱਬ ਲਈ 45.3 ਮਿਲੀਅਨ ਡਾਲਰ, ਯੂਥ ਹੱਬ ਲਈ $ 5,65,000, ਰਾਇਰਸਨ ਸਾਈਬਰ ਸਿਕਓਰ ਕੈਟਾਲਿਸਟ ਲਈ $ 6,60,000 ਅਤੇ ਰਿਵਰਵਾਲਕ ਪ੍ਰਾਜੈਕਟ ਲਈ 38.8 ਮਿਲੀਅਨ ਡਾਲਰ ਦਾ ਨਿਵੇਸ਼ ਸ਼ਾਮਲ ਹੈ।

ਇਸ ਸਬੰਧੀ ਗੱਲ ਕਰਦਿਆਂ ਸੋਨੀਆ ਸਿੱਧੂ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਕਲਾ ਕੇਂਦਰਾਂ ਵਿੱਚ ਨਿਵੇਸ਼ ਸੱਭਿਆਚਾਰਕ ਵਿਭਿੰਨਤਾ ਨੂੰ ਉਤਸ਼ਾਹਤ ਕਰਦਾ ਹੈ। ਉਹਨਾਂ ਨੇ ਕਿਹਾ ਕਿ ਬਰੈਂਪਟਨ ਵਾਸੀਆਂ ਲਈ ਟ੍ਰਾਜ਼ਿਟ ਸਹੂਲਤਾਂ ‘ਚ ਨਿਵੇਸ਼ ਕਰਨਾ ਹੋਵੇ ਜਾਂ ਨੌਜਵਾਨਾਂ ਨੂੰ ਸਾਈਬਰ ਸਿਓਰਟੀ ਜਿਹੇ ਜ਼ਰੂਰੀ ਸਕਿੱਲ ਟ੍ਰੇਨਿੰਗ ਲਈ ਫੰਡਿੰਗ ਮੁਹੱਈਆ ਕਰਵਾਉਣੀ ਹੋਵੇ, ਕੈਨੇਡਾ ਫੈੱਡਰਲ ਸਰਕਾਰ ਵੱਲੋਂ ਇਸ ਤੋਂ ਪਹਿਲਾਂ ਵੀ ਸਮੇਂ-ਸਮੇਂ ‘ਤੇ ਬਰੈਂਪਟਨ ਲਈ ਕਈ ਅਹਿਮ ਪ੍ਰਾਜੈਕਟਾਂ ਦਾ ਐਲਾਨ ਕੀਤਾ ਗਿਆ ਹੈ, ਜਿਸ ਨਾਲ ਇੱਥੇ ਨਾ ਸਿਰਫ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਬਲਕਿ ਨਿਵੇਸ਼ ਨੂੰ ਵੀ ਹੁਲਾਰਾ ਮਿਲੇਗਾ।

ਸੋਨੀਆ ਸਿੱਧੂ ਨੇ ਕਿਹਾ ਕਿ ਉਹ ਭਵਿੱਖ ‘ਚ ਬਰੈਂਪਟਨ ਦੇ ਅਹਿਮ ਪ੍ਰਾਜੈਕਟਾਂ ਦੇ ਨਿਵੇਸ਼ ਲਈ ਕੰਮ ਕਰਦੇ ਰਹਿਣਗੇ ਤਾਂ ਜੋ ਆਉਣ ਵਾਲੇ ਸਮੇਂ ‘ਚ ਸਥਾਨਕ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਅਤੇ ਨੌਜਵਾਨਾਂ ਨੂੰ ਨੌਕਰੀਆਂ ਦੇ ਮੌਕੇ ਪ੍ਰਦਾਨ ਕਰਵਾਏ ਜਾ ਸਕਣ।

Related News

WHO ਨੇ ਮੁੜ ਜਤਾਇਆ ਖਦਸ਼ਾ, ਆਉਂਦੇ ਦਿਨਾਂ ‘ਚ ਕੋਰੋਨਾ ਦਾ ਭਿਆਨਕ ਰੂਪ ਆ ਸਕਦਾ ਹੈ ਸਾਹਮਣੇ

Vivek Sharma

ਕੈਨੇਡਾ ਨੇ ਸੋਮਵਾਰ ਨੂੰ ਨਾਵਲ ਕੋਰੋਨਾ ਵਾਇਰਸ ਦੇ 975 ਕੇਸਾਂ ਦੀ ਕੀਤੀ ਪੁਸ਼ਟੀ

Rajneet Kaur

BIG BREAKING : ਕ੍ਰਿਸਟੀਆ ਫ੍ਰੀਲੈਂਡ ਨੇ ਕੈਨੇਡਾ ਦੇ ਵਿੱਤ ਮੰਤਰੀ ਵਜੋਂ ਚੁੱਕੀ ਸਹੁੰ, ਰਚਿਆ ਨਵਾਂ ਇਤਿਹਾਸ

Vivek Sharma

Leave a Comment