channel punjabi
International News

ਸ੍ਰੀ ਰਾਮ ਮੰਦਰ ਲਈ ਨੀਂਹ ਪੱਥਰ ਰੱਖਣ ‘ਤੇ ਭਾਰਤੀ- ਅਮਰੀਕੀ ਭਾਈਚਾਰੇ ਨੇ ਮਨਾਈ ਖੁਸ਼ੀ, PM ਮੋਦੀ ਦੇ ਸਮਾਗਮ ਦਾ ਕੀਤਾ ਗਿਆ ਲਾਈਵ ਪ੍ਰਸਾਰਨ

ਅਯੁੱਧਿਆ ਵਿਖੇ ਸ੍ਰੀ ਰਾਮ ਮੰਦਰ ਦਾ ਨਿਰਮਾਣ ਸ਼ੁਰੂ ਹੋਣ ‘ਤੇ ਵਿਦੇਸ਼ਾਂ ‘ਚ ਵੀ ਖੁਸ਼ੀ ਦੀ ਲਹਿਰ

ਵੱਡੀ ਗਿਣਤੀ ਅਮਰੀਕੀ-ਭਾਰਤੀ ਹਿੰਦੂ ਭਾਈਚਾਰੇ ਨੇ ਇਕ ਦੂਜੇ ਨੂੰ ਦਿੱਤੀ ਵਧਾਈ

ਅਨੇਕਾਂ ਸ਼ਹਿਰਾਂ ਵਿਚ ਕੱਢੀ ਗਈ ਝਾਂਕੀ

ਅਯੁੱਧਿਆ ਤੋਂ ਭੂਮੀ ਪੂਜਨ ਦੇ ਸਮਾਗਮ ਨੂੰ ਕਈ ਥਾਵਾਂ ‘ਤੇ ਲਾਈਵ ਕੀਤਾ ਗਿਆ ਪ੍ਰਸਾਰਿਤ

ਵਾਸ਼ਿੰਗਟਨ : ਅਯੁੱਧਿਆ ਵਿਚ ਇਤਿਹਾਸਕ ਰਾਮ ਮੰਦਰ ਦੀ ਨੀਂਹ ਰੱਖੇ ਜਾਣ ਦਾ ਅਮਰੀਕਾ ਵਿਚ ਅਮਰੀਕੀ-ਭਾਰਤੀਆਂ ਨੇ ਦੀਵੇ ਜਗਾ ਕੇ ਜਸ਼ਨ ਮਨਾਇਆ। ਕੈਪੀਟਲ ਹਿੱਲ ਵਿਚ ਰਾਮ ਮੰਦਰ ਦੀਆਂ ਤਸਵੀਰਾਂ ਦੀ ਇਕ ਝਾਕੀ ਵੀ ਕੱਢੀ ਗਈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ਵਿਚ ਬੁੱਧਵਾਰ ਨੂੰ ਰਾਮ ਮੰਦਰ ਨਿਰਮਾਣ ਲਈ ਭੂਮੀ ਪੂਜਾ ਕੀਤੀ ਤੇ ਮੰਦਰ ਦਾ ਨੀਂਹ ਪੱਥਰ ਰੱਖਿਆ। ਭਾਰਤ ਦੀ ਸਰਵ ਉੱਚ ਅਦਾਲਤ ਨੇ ਪਿਛਲੇ ਸਾਲ ਦਹਾਕਿਆਂ ਪੁਰਾਣੇ ਮੁੱਦੇ ਦਾ ਹੱਲ ਕਰਦੇ ਹੋਏ ਅਯੁੱਧਿਆ ਵਿਚ ਰਾਮ ਮੰਦਰ ਦਾ ਨਿਰਮਾਣ ਕਰਨ ਦਾ ਰਾਹ ਸਾਫ ਕਰ ਦਿੱਤਾ ਸੀ। ਹਾਲਾਂਕਿ ਕੋਰੋਨਾ ਮਹਾਂਮਾਰੀ ਕਾਰਨ ਮੰਦਿਰ ਦੇ ਨੀਂਹ ਪੱਥਰ ਰੱਖਣ ਦੇ ਕਾਰਜ ਵਿੱਚ ਦੇਰੀ ਹੋਈ, ਪਰ 5 ਅਗਸਤ 2020 ਦਾ ਦਿਨ ਇਤਿਹਾਸਿਕ ਰਿਹਾ, ਜਦੋਂ ਅਯੁੱਧਿਆ ਵਿਖੇ ਮੰਦਿਰ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਪੀਐਮ ਮੋਦੀ ਵੱਲੋਂ ਭੂਮੀ ਪੂਜਨ ਕਰਕੇ ਕਰ ਦਿੱਤੀ ਗਈ।

ਦੁਨੀਆ ਭਰ ਵਿੱਚ ਵਸਦੇ ਹਿੰਦੂ ਭਾਈਚਾਰੇ ਵਿਚ ਖੁਸ਼ੀ ਅਤੇ ਉਤਸ਼ਾਹ ਦੀ ਲਹਿਰ ਦੌੜ ਗਈ
। ਅਮਰੀਕਾ ਵਿਚ ਕਈ ਥਾਵਾਂ ਤੇ ਮੰਦਿਰ ਦੇ ਭੂਮੀ ਪੂਜਨ ਦਾ ਸਮਾਗਮ ਲਾਈਵ ਪ੍ਰਸਾਰਿਤ ਕੀਤਾ ਗਿਆ।

ਅਮਰੀਕਾ ਵਿਚ ਹਿੰਦੂ ਭਾਈਚਾਰੇ ਦੇ ਵੱਖ-ਵੱਖ ਸਮੂਹਾਂ ਨੇ ਸਮਾਰੋਹ ਦੀ ਮਹੱਤਤਾ ਨੂੰ ਦਰਸਾਉਣ ਵਾਲੇ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਹੈ। ਵਾਸ਼ਿੰਗਟਨ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ, ਅਮਰੀਕਾ ਦੇ ਮੈਂਬਰਾਂ ਨੇ ਮੰਗਲਵਾਰ ਨੂੰ ਇਕ ਵਾਹਨ ‘ਤੇ ਝਾਕੀ ਕੱਢੀ ਜਿਸ ਵਿਚ ਰਾਮ ਮੰਦਰ ਦੀ ਤਸਵੀਰ ਸੀ। ਜੈ ਸ਼੍ਰੀ ਰਾਮ ਦੇ ਨਾਅਰਿਆਂ ਨਾਲ ਸ਼ਹਿਰ ਵਿਚ ਵਾਹਨ ਨੇ ਚੱਕਰ ਲਗਾਏ। ਅਮਰੀਕਾ ਦੇ ਬਾਕੀ ਹਿੱਸਿਆਂ ਵਿਚ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਘਰਾਂ ਵਿਚ ਦੀਵੇ ਜਗਾਏ। ਬਹੁਤ ਸਾਰੀਆਂ ਥਾਵਾਂ ‘ਤੇ ਆਨਲਾਈਨ ਵਧਾਈ ਦਿੱਤੀ ਗਈ। ਕੈਨੇਡਾ ਦੇ ਬਰੈਂਪਟਨ ਸ਼ਹਿਰ ਦੇ ਮੇਅਰ ਪੈਟਰਿਕ ਬਰਾਊਨ ਨੇ ਇਸ ਮੌਕੇ ਹਿੰਦੂ ਭਾਈਚਾਰੇ ਨੂੰ ਵਧਾਈ ਦਿੱਤੀ।

Related News

ਪੂਰਬੀ ਐਡਮਿੰਟਨ ‘ਚ ਗੋਲੀ ਮਾਰ ਵਿਅਕਤੀ ਦੀ ਕੀਤੀ ਹੱਤਿਆ, ਪੁਲਿਸ ਨੇ ਸ਼ੱਕੀ ਦੀ ਤਸਵੀਰ ਕੀਤੀ ਜਾਰੀ

Rajneet Kaur

ਸਿਹਤ ਮੰਤਰੀ ਪੈਟੀ ਹਾਜ਼ਦੂ ਵੱਲੋਂ ਇਸ ਸਾਲ ਕੈਨੇਡੀਅਨਾਂ ਨੂੰ ਵਰਚੂਅਲ ਥੈਂਕਸਗਿਵਿੰਗ ਮਨਾਉਣ ਦੀ ਦਿੱਤੀ ਸਲਾਹ

Rajneet Kaur

ਟਵਿਟਰ JOE BIDEN ਨੂੰ ਟ੍ਰਾਂਸਫਰ ਕਰੇਗਾ US PRESIDENT ਦਾ ਅਧਿਕਾਰਿਕ TWITTER ਅਕਾਊਂਟ

Vivek Sharma

Leave a Comment