channel punjabi
Canada International News North America

ਪੂਰਬੀ ਐਡਮਿੰਟਨ ‘ਚ ਗੋਲੀ ਮਾਰ ਵਿਅਕਤੀ ਦੀ ਕੀਤੀ ਹੱਤਿਆ, ਪੁਲਿਸ ਨੇ ਸ਼ੱਕੀ ਦੀ ਤਸਵੀਰ ਕੀਤੀ ਜਾਰੀ

ਪੂਰਬੀ ਐਡਮਿੰਟਨ ਨਿਵਾਸ ਵਿਖੇ ਬੁੱਧਵਾਰ ਸਵੇਰੇ ਇਕ ਵਿਅਕਤੀ ਦੀ ਲਾਸ਼ ਮਿਲੀ ਜਿਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਹੁਣ ਪੁਲਿਸ ਉਸ ਸ਼ੱਕੀ ਵਿਅਕਤੀ ਦੀ ਭਾਲ ਕਰ ਰਹੀ ਹੈ ਜਿਸ ਨੂੰ ਉਹ “ਹਥਿਆਰਬੰਦ ਅਤੇ ਖਤਰਨਾਕ” ਮੰਨ ਰਹੀ ਹੈ।

ਪੁਲਿਸ ਵਲੋਂ ਵੀਰਵਾਰ ਰਾਤ ਜਾਰੀ ਕੀਤੀ ਰਿਪੋਰਟ ‘ਚ ਕਿਹਾ ਹੈ ਕਿ 31 ਸਾਲਾ ਆਰੋਨ ਮਾਇਲਸ ਅਚੂਚਯ ‘ਤੇ ਸੈਕਿੰਡ ਡਿਗਰੀ ਮਰਡਰ ਅਤੇ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ ਕੀਤਾ ਗਿਆ ਹੈ।

EPS ਨੇ ਕਿਹਾ ਕਿ ਆਰੋਨ ਐਡਮਿੰਟਨ ‘ਚ ਹੋ ਸਕਦਾ ਹੈ। ਪੁਲਿਸ ਉਸਨੂੰ ਲੱਭਣ ‘ਚ ਜਨਤਾ ਤੋਂ ਮਦਦ ਦੀ ਮੰਗ ਕਰ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਜੇ ਉਹ ਕਿਤੇ ਦਿਖੇ ਤਾਂ ਉਸਦੇ ਕੋਲ ਨਹੀਂ ਜਾਣਾ ਸਗੋਂ ਤੁਰੰਤ ਪੁਲਿਸ ਨਾਲ ਸਪੰਰਕ ਕਰਨਾ।

ਬੁੱਧਵਾਰ ਸਵੇਰੇ 10.30 ਵਜੇ, ਪੁਲਿਸ ਅਧਿਕਾਰੀਆਂ ਨੂੰ 172 ਐਵੇਨਿਊ ਅਤੇ 47 ਸਟ੍ਰੀਟ ਦੇ ਖੇਤਰ ਵਿੱਚ ਇੱਕ ਨਿਵਾਸ ‘ਤੇ ਇੱਕ ਆਦਮੀ ਦੀ ਲਾਸ਼ ਮਿਲੀ। ਉਸ ਦੀ ਮੌਤ ਨੂੰ ਸ਼ੱਕੀ ਮੰਨਿਆ ਗਿਆ ਸੀ ਅਤੇ ਕਤਲੇਆਮ ਦੇ ਜਾਂਚਕਰਤਾਵਾਂ ਨੇ ਜਾਂਚ ਨੂੰ ਆਪਣੇ ਹੱਥ ਵਿੱਚ ਲੈ ਲਿਆ ਸੀ। ਪੀੜਿਤ ਦੀ ਪਛਾਣ 34 ਸਾਲਾ ਜਸਟਿਨ ਵੇਡ ਹਿਗੇਟ ਵਜੋਂ ਹੋਈ ਹੈ।

ਪੁਲਿਸ ਨੇ ਕਿਹਾ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਆਰੋਨ ਦੀ ਜਾਣਕਾਰੀ ਹੋਵੇ ਤਾਂ ਉਹ EPS ਨੂੰ 780-423-4567 or #377 ‘ਤੇ ਸੰਪਰਕ ਕਰਨ।

Related News

BIG NEWS : ਪਾਕਿਸਤਾਨ ਦਾ ਕਬੂਲਨਾਮਾ, ਹਾਂ ! ਦਾਊਦ ਇਬਰਾਹਿਮ ਪਾਕਿਸਤਾਨ ਵਿੱਚ ਹੈ ਮੌਜੂਦ !

Vivek Sharma

ਰਾਸ਼ਟਰਪਤੀ ਚੋਣ ਜੇ ਬਿਡੇਨ ਜਿੱਤੇ ਤਾਂ ਮੈਨੂੰ ਛੱਡਣਾ ਪੈ ਸਕਦਾ ਹੈ ਅਮਰੀਕਾ : ਟਰੰਪ

Vivek Sharma

ਕੈਨੇਡਾ‌ ਸਰਕਾਰ ਨੇ ਲਾਂਚ ਕੀਤਾ ਅਪਡੇਟਡ ਤਨਖਾਹ ਸਬਸਿਡੀ ਕੈਲਕੁਲੇਟਰ

Vivek Sharma

Leave a Comment