channel punjabi
International News North America

ਸਾਬਕਾ ਅਮਰੀਕੀ ਵਿਦੇਸ਼ ਮੰਤਰੀ ਜਾਰਜ ਪੀ ਸ਼ੁਲਟਜ਼ ਦਾ 100 ਸਾਲ ਦੀ ਉਮਰ ‘ਚ ਹੋਇਆ ਦਿਹਾਂਤ

ਸਾਬਕਾ ਅਮਰੀਕੀ ਵਿਦੇਸ਼ ਮੰਤਰੀ ਜਾਰਜ ਪੀ ਸ਼ੁਲਟਜ਼ ਦਾ 100 ਸਾਲ ਦੀ ਉਮਰ ਵਿਚ ਸ਼ਨੀਵਾਰ ਨੂੰ ਕੈਲੀਫੋਰਨੀਆ ‘ਚ ਦਿਹਾਂਤ ਹੋ ਗਿਆ। ਸ਼ੁਲਟਜ਼ ਨੇ ਸਾਬਕਾ ਰਾਸ਼ਟਰਪਤੀ ਰੋਨਾਲਡ ਰੀਗਨ ਦੇ ਕਾਰਜਕਾਲ ਦੌਰਾਨ ਸੀਤ ਜੰਗ ਨੂੰ ਖ਼ਤਮ ਕਰਨ ਦੀ ਦਿਸ਼ਾ ‘ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਉਨ੍ਹਾਂ ਦੇ ਦਿਹਾਂਤ ਦੀ ਜਾਣਕਾਰੀ ਸਟੈਨਫੋਰਡ ਯੂਨੀਵਰਸਿਟੀ ਸਥਿਤ ਹੂਵਰ ਇੰਸਟੀਟਿਊਸ਼ਨ ਨੇ ਦਿੱਤੀ।

ਸ਼ੁਲਟਜ਼ ਆਪਣੇ ਲੰਬੇ ਸਿਆਸੀ ਕਰੀਅਰ ਦੌਰਾਨ ਦੂਜੇ ਅਜਿਹੇ ਵਿਅਕਤੀ ਸਨ ਜਿਹੜੇ ਚਾਰ ਵੱਖ-ਵੱਖ ਵਿਭਾਗਾਂ ਦੇ ਕੈਬਨਿਟ ਮੰਤਰੀ ਰਹੇ। ਰੋਨਾਲਡ ਰੀਗਨ ਦੀ ਸਰਕਾਰ ਵਿਚ ਉਹ ਜਿੱਥੇ ਵਿਦੇਸ਼ ਮੰਤਰੀ ਰਹੇ, ਉਥੇ ਰਿਚਰਡ ਨਿਕਸਨ ਦੇ ਪ੍ਰਸ਼ਾਸਨ ‘ਚ ਵਿੱਤ ਮੰਤਰੀ, ਕਿਰਤ ਮੰਤਰੀ ਅਤੇ ਡਿਪਾਰਟਮੈਂਟ ਆਫ ਦੇ ਆਫਿਸ ਆਫ ਮੈਨੇਜਮੈਂਟ ਐਂਡ ਬਜਟ ਦੇ ਅਹੁਦੇ ‘ਤੇ ਰਹੇ।

Related News

ਕਿਸਾਨ ਅੰਦੋਲਨਕਾਰੀਆਂ ਦੇ ਹੱਕ ਵਿੱਚ ਬਰੈਂਮਪਟਨ ਸੌਕਰ ਸੈਂਟਰ ਤੋਂ ਭਾਰਤੀ ਪਾਸਪੋਰਟ ਅਤੇ ਹੋਰ ਸੇਵਾਂਵਾਂ ਦੇਣ ਵਾਲੇ ਬੀ ਐਲ ਐਸ ਦੇ ਦਫਤਰ ਸਾਹਮਣੇ ਤੱਕ ਕਾਰ ਰੈਲੀ ਦਾ ਆਯੋਜਨ

Rajneet Kaur

SMITHERS: ਬੈਂਕ ਦੇ ਅੰਦਰ ਮਾਸਕ ਪਹਿਨਣ ਤੋਂ ਸਾਬਕਾ ਉਮੀਦਵਾਰ ਨੇ ਕੀਤਾ ਇਨਕਾਰ, ਪੁਲਿਸ ਨੇ ਕੀਤਾ ਗ੍ਰਿਫਤਾਰ

Rajneet Kaur

ਵਾਤਾਵਰਣ ਕੈਨੇਡਾ ਨੇ ਕੇਂਦਰੀ ਅਲਬਰਟਾ ਦੇ ਕਈ ਹਿੱਸਿਆਂ ‘ਚ ਤੇਜ਼ ਹਵਾ ਦੀ ਚਿਤਾਵਨੀ ਕੀਤੀ ਜਾਰੀ

Rajneet Kaur

Leave a Comment