channel punjabi
Canada News North America

ਵੈਕਸੀਨੇਸ਼ਨ ਪ੍ਰਕਿਰਿਆ ਸਮੇਂ ਅਨੁਸਾਰ ਹੋਵੇਗੀ ਤੇਜ਼, ਵੱਡੀ ਮਾਤਰਾ ‘ਚ ਕੈਨੇਡਾ ਪਹੁੰਚ ਰਹੀਆਂ ਹਨ ਖੁਰਾਕਾਂ

ਓਟਾਵਾ : ਕੈਨੇਡਾ ਵਿਖੇ ਵੈਕਸੀਨੇਸਨ ਪ੍ਰਕਿਰਿਆ ਤੇਜ਼ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੇਸ਼ ਪਹੁੰਚਣ ਵਾਲੀ ਵੈਕਸੀਨ ਦਾ ਜਿ਼ਕਰ ਕਰਦਿਆਂ ਆਖਿਆ ਕਿ ਹੁਣ ਵੈਕਸੀਨੇਸ਼ਨ ਵਿੱਚ ਹੋਰ ਤੇਜ਼ੀ ਆ ਜਾਵੇਗੀ। ਪਰ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਕੁੱਝ ਕੈਨੇਡੀਅਨ ਸਰਕਾਰ ਦੇ ਇਸ ਪ੍ਰੋਟੈਕਸ਼ਨ ਟੀਚੇ ਉੱਤੇ ਯਕੀਨ ਨਹੀਂ ਕਰਦੇ। ਵੈਕਸੀਨ ਦੀ ਡਲਿਵਰੀ ਵਿੱਚ ਪਿਛਲੇ ਕੁੱਝ ਕੁ ਹਫਤਿਆਂ ਵਿੱਚ ਵਾਧਾ ਹੋਇਆ ਹੈ, ਕੈਨੇਡਾ ਵਿੱਚ ਦੋ ਨਵੀਂਆਂ ਵੈਕਸੀਨਜ਼ ਨੂੰ ਮਨਜ਼ੂਰੀ ਦਿੱਤੀ ਗਈ ਹੈ ਪਰ ਲੋਕ ਅਜੇ ਵੀ ਇਸ ਗੱਲ ਨੂੰ ਲੈ ਕੇ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹਨ ਕਿ ਵੈਕਸੀਨ ਦਾ ਟੀਚਾ ਪੂਰਾ ਕਰ ਲਿਆ ਜਾਵੇਗਾ। ਇੱਕ ਨਵੇਂ ਸਰਵੇਖਣ ਵਿੱਚ ਸਾਹਮਣੇ ਆਇਆ ਕਿ 52 ਫੀਸਦੀ ਕੈਨੇਡੀਅਨ ਇਹ ਨਹੀਂ ਮੰਨਦੇ ਕਿ ਕੈਨੇਡਾ ਆਪਣਾ ਟੀਚਾ ਪੂਰਾ ਕਰ ਲਵੇਗਾ ਜਦਕਿ 48 ਫੀ ਸਦੀ ਦਾ ਮੰਨਣਾ ਹੈ ਕਿ ਅਜਿਹਾ ਕਰ ਲਿਆ ਜਾਵੇਗਾ।

ਦੂਜੇ ਪਾਸੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਹ ਆਖ ਰਹੇ ਹਨ ਕਿ ਕੈਨੇਡਾ ਵਿੱਚ ਟੀਕਾਕਰਣ ਦੀ ਰਫਤਾਰ ਸਹੀ ਢੰਗ ਨਾਲ ਵਧ ਰਹੀ ਹੈ। ਓਟਾਵਾ ਵਿੱਚ ਇੱਕ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਟਰੂਡੋ ਨੇ ਆਖਿਆ ਕਿ ਸਰਕਾਰ ਰੋਜ਼ਾਨਾ ਵੱਧ ਤੋ ਵੱਧ ਵੈਕਸੀਨ ਹਾਸਲ ਕਰਨ ਤੇ ਇਸ ਦੀਆਂ ਡੋਜ਼ਾਂ ਦੀ ਸਹੀ ਵੰਡ ਕਰਨ ਲਈ ਅਣਥੱਕ ਕੋਸਿ਼ਸ਼ਾਂ ਕਰ ਰਹੀ ਹੈ। ਟਰੂਡੋ ਨੇ ਆਖਿਆ ਕਿ ਆਕਸਫੋਰਡ ਐਸਟ੍ਰਾਜ਼ੈਨੇਕਾ ਵੈਕਸੀਨ ਦੀਆਂ ਅੱਧੀ ਮਿਲੀਅਨ ਡੋਜ਼ਾਂ ਪਿਛਲੇ ਹਫਤੇ ਡਲੀਵਰ ਹੋਈਆਂ ਤੇ ਪ੍ਰੋਵਿੰਸਾਂ ਨੂੰ ਵੰਡੀਆਂ ਗਈਆਂ।

ਇਸ ਮਹੀਨੇ ਐਸਟ੍ਰਾਜ਼ੈਨੇਕਾ ਦੀਆਂ 194,000 ਡੋਜ਼ਾਂ ਓਨਟਾਰੀਓ ਨੂੰ ਹਾਸਲ ਹੋਣ ਦੀ ਉਮੀਦ ਹੈ। ਟਰੂਡੋ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਜੌਹਨਸਨ ਐਂਡ ਜੌਹਨਸਨ ਵੈਕਸੀਨ ਦੇ ਉਤਪਾਦਨ ਨਾਲ ਸਬੰਧਤ ਕੁੱਝ ਦਿੱਕਤਾਂ ਬਾਰੇ ਚੇਤਾਵਨੀ ਮਿਲੀ ਸੀ। ਜਿ਼ਕਰਯੋਗ ਹੈ ਕਿ ਇਹ ਵਾਇਰਲ ਵੈਕਟਰ ਵੈਕਸੀਨ ਜੇ ਐਂਡ ਜੇ ਦੀ ਸਬਸਿਡਰੀ ਜੈਨਸਨ ਫਾਰਮਾਸਿਊਟੀਕਲਜ਼ ਨੇ ਤਿਆਰ ਕੀਤੀ ਹੈ ਤੇ ਇਸ ਨੂੰ ਪਿਛਲੇ ਹਫਤੇ ਹੈਲਥ ਕੈਨੇਡਾ ਵੱਲੋ ਸੇਫ ਤੇ ਪ੍ਰਭਾਵਸ਼ਾਲੀ ਐਲਾਨਿਆ ਗਿਆ ਹੈ।

ਕੈਨੇਡਾ ਨੇ ਇਸ ਵੈਕਸੀਨ ਦੀਆਂ 10 ਮਿਲੀਅਨ ਡੋਜ਼ਾਂ ਦਾ ਆਰਡਰ ਦਿੱਤਾ ਸੀ। ਕੈਨੇਡਾ ਨੂੰ ਹਾਸਲ ਹੋਣ ਵਾਲੀਆਂ ਵੈਕਸੀਨਜ਼ ਵਿੱਚ ਸਿਰਫ ਇਹੋ ਵੈਕਸੀਨ ਹੈ ਜਿਸਦੀ ਇੱਕੋ ਡੋਜ਼ ਕਾਫੀ ਹੈ। ਪਰ ਟਰੂਡੋ ਨੇ ਆਖਿਆ ਕਿ ਕੈਨੇਡਾ ਕੋਲ ਅਜੇ ਵੀ ਅਜਿਹੀ ਤਾਰੀਕ ਨਹੀਂ ਹੈ ਜਦੋਂ ਇਸ ਬਾਰੇ ਪਤਾ ਲੱਗੇ ਕਿ ਸਾਨੂੰ ਇਸ ਦੀ ਪਹਿਲੀ ਡਲਿਵਰੀ ਕਦੋਂ ਹਾਸਲ ਹੋਣੀ ਹੈ।

Related News

ਸਾਬਕਾ ਅਮਰੀਕੀ ਵਿਦੇਸ਼ ਮੰਤਰੀ ਜਾਰਜ ਪੀ ਸ਼ੁਲਟਜ਼ ਦਾ 100 ਸਾਲ ਦੀ ਉਮਰ ‘ਚ ਹੋਇਆ ਦਿਹਾਂਤ

Rajneet Kaur

ਅਲੈਨਾ ਰੌਸ ਇਕ ਕੋਵਿਡ 19 ਦੇ ਸਪੰਰਕ ‘ਚ ਆਉਣ ਤੋਂ ਬਾਅਦ ਆਪਣੇ ਆਪ ਨੂੰ ਕਰਨਗੇ ਆਈਸੋਲੇਟ

Rajneet Kaur

BIG NEWS : ਕੈਨੇਡਾ ਸਰਕਾਰ ਹੋਈ ਸਖ਼ਤ, 13 ਸੰਗਠਨਾਂ ਨੂੰ ਅੱਤਵਾਦੀ ਸੰਗਠਨਾਂ ਵਜੋਂ ਕੀਤਾ ਨਾਮਜ਼ਦ

Vivek Sharma

Leave a Comment