channel punjabi
Canada News North America

ਵਿਆਹ ਸਮਾਗਮ ਵਿੱਚ ਸ਼ਾਮਲ ਹੋਏ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ

ਟੋਰਾਂਟੋ : ਇੱਕ ਵਾਰ ਮੁੜ ਤੋਂ ਵਿਆਹ ਸਮਾਗਮ ‘ਕੋਰੋਨਾ ਦਾ ਹੱਬ’ ਬਣਦੇ ਦਿਖਾਈ ਦੇ ਰਹੇ ਹਨ । ਸੁਰਕਾਰੀ ਨਿਰਦੇਸ਼ਾਂ ਦੇ ਬਾਵਜੂਦ ਵਿਆਹ ਸਮਾਗਮਾਂ ਵਿੱਚ ਵੱਡੇ ਇਕੱਠ ਕੋਰੋਨਾ ਸੰਕ੍ਰਮਣ ਨੂੰ ਹੋਰ ਤੇਜ਼ੀ ਨਾਲ ਵਧਾ ਰਹੇ ਹਨ। ਕੈਨੇਡਾ ਦੇ ਯਾਰਕ ਰੀਜਨਲ ਪਬਲਿਕ ਸਿਹਤ ਅਧਿਕਾਰੀਆਂ ਅਨੁਸਾਰ ਕੋਰੋਨਾ ਵਾਇਰਸ ਦੇ 44 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਹ ਮਾਮਲੇ ਵਾਉਘਾਨ ਵਿਚ ਹੋਏ ਇੱਕ ਵਿਆਹ ਸਮਾਗਮ ਨਾਲ ਸਬੰਧਤ ਹਨ। ਜਾਰੀ ਪ੍ਰੈੱਸ ਬਿਆਨ ਵਿਚ ਕਿਹਾ ਗਿਆ ਕਿ ਕਰੀਬ 100 ਲੋਕਾਂ ਨੇ ਵਿਆਹ ਵਿਚ ਸ਼ਿਰਕਤ ਕੀਤੀ ਸੀ, ਜਿਨ੍ਹਾਂ ਵਿਚੋਂ 44 ਮਹਿਮਾਨ ਕੋਰੋਨਾ ਨਾਲ ਪੀੜਤ ਪਾਏ ਗਏ ਹਨ ਤੇ ਇਨ੍ਹਾਂ ਦੇ ਸੰਪਰਕ ਵਿਚ ਆਏ ਹੋਰ ਲੋਕਾਂ ਨੂੰ ਵੀ ਇਕਾਂਤਵਾਸ ਵਿਚ ਰਹਿਣ ਦੇ ਨਿਰਦੇਸ਼ ਕੀਤੇ ਗਏ ਹਨ। 14 ਅਕਤੂਬਰ ਤੋਂ 18 ਅਕਤੂਬਰ ਵਿਚਕਾਰ ਇਹ ਸਮਾਗਮ ਉਪਸ ਰੂਮ ਵਿਚ ਹੋਇਆ ਸੀ।

ਯਾਰਕ ਸਿਹਤ ਅਧਿਕਾਰੀਆਂ ਅਨੁਸਾਰ ਵਿਆਹ ਵਿੱਚ ਸ਼ਾਮਲ ਹੋਏ ਲੋਕਾਂ ਦੀ ਲਿਸਟ ਬਣਾਈ ਗਈ ਹੈ। ਇਹਨਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਵੀ ਜਾਂਚ ਜਾਰੀ ਹੈ। ਪਬਲਿਕ ਹੈਲਥ ਨੇ ਕਿਹਾ ਕਿ ਇੱਥੇ 31 ਮਾਮਲੇ ਹੋਰ ਸਾਹਮਣੇ ਆਏ ਹਨ। ਫਿਲਹਾਲ ਲੋਕਾਂ ਨੂੰ 14 ਦਿਨਾਂ ਤੱਕ ਇਕਾਂਤਵਾਸ ਵਿਚ ਰਹਿਣ ਦੀ ਅਪੀਲ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 10 ਹਜ਼ਾਰ ਤੋਂ ਪਾਰ ਹੋ ਗਈ ਹੈ। ਇਸ ਦੇ ਨਾਲ ਹੀ ਪੀੜਤਾਂ ਦੀ ਗਿਣਤੀ ਢਾਈ ਲੱਖ ਦੇ ਕਰੀਬ ਪੁੱਜ ਗਈ ਹੈ।

Related News

ਇਕ ਮੱਕੜੀ ਕਾਰਨ ਪੁਲਿਸ ਨੂੰ ਕਰਨੀ ਪਈ ਜਾਂਚ

Rajneet Kaur

ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਦਾ ਮਹਿਲ ਵੇਚਣ ਦੀ ਤਿਆਰੀ !

Vivek Sharma

ਕੈਨੇਡਾ ਵਿੱਚ ਟਰੰਪ ਸਮਰਥਕ ਵਲੋਂ ਮੀਡੀਆ ਕਰਮੀਆਂ ਨਾਲ ਬਦਸਲੂਕੀ, ਚੁਫ਼ੇਰਿਓਂ ਹੋ ਰਹੀ ਨਿੰਦਾ

Vivek Sharma

Leave a Comment