channel punjabi
Canada International News North America

ਲਾਕਡਾਊਨ ਵਿੱਚ ਬੰਦ ਜੀਟੀਏ ਦੀ ਇੱਕ ਸਿਟੀ ਪ੍ਰੋਵਿੰਸ ਦੀ ਰੈੱਡ ਕੰਟਰੋਲ ਜ਼ੋਨ ਵਿੱਚ ਦਾਖਲ ਹੋਣ ਲਈ ਤਿਆਰ

ਇਸ ਸਮੇਂ ਲਾਕਡਾਊਨ ਵਿੱਚ ਬੰਦ ਜੀਟੀਏ ਦੀ ਇੱਕ ਸਿਟੀ ਵੱਲੋਂ ਆਖਿਆ ਜਾ ਰਿਹਾ ਹੈ ਕਿ ਉਹ ਪ੍ਰੋਵਿੰਸ ਦੀ ਰੈੱਡ ਕੰਟਰੋਲ ਜ਼ੋਨ ਵਿੱਚ ਦਾਖਲ ਹੋਣ ਲਈ ਤਿਆਰ ਹੈ ਤੇ ਅਗਲੇ ਹਫਤੇ ਤੱਕ ਅਜਿਹਾ ਹੁੰਦਾ ਵੇਖਣਾ ਚਾਹੁੰਦੀ ਹੈ।

ਮਿਸੀਸਾਗਾ ਦੀ ਮੇਅਰ ਬ੍ਰੌਨੀ ਕ੍ਰੌਂਬੀ ਨੇ ਪੀਲ ਰੀਜਨ ਦੇ ਗ੍ਰੇਅ ਲਾਕਡਾਊਨ ਵਿੱਚ ਦਾਖਲ ਹੋਣ ਉੱਤੇ ਅਫਸੋਸ ਪ੍ਰਗਟ ਕਰਦਿਆਂ ਆਖਿਆ ਕਿ ਅਜੇ ਬਿਜ਼ਨਸਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਗ੍ਰੇਅ ਜ਼ੋਨ ਵਿੱਚ ਰੀਟੇਲ ਖੁੱਲ੍ਹ ਸਕਦੇ ਹਨ ਪਰ ਇਹ ਰੈੱਡ ਕੰਟਰੋਲ ਜ਼ੋਨ ਤੋ ਘੱਟ ਪਾਬੰਦੀਆਂ ਵਾਲੀ ਹੁੰਦੀ ਹੈ।ਗ੍ਰੇਅ ਲਾਕਡਾਊਨ ਜੋ਼ਨ ਵਿੱਚ ਨਿੱਕੇ ਕਾਰੋਬਾਰ 25 ਫੀਸਦੀ ਸਮਰੱਥਾ ਨਾਲ ਖੋਲ੍ਹੇ ਜਾ ਸਕਦੇ ਹਨ। ਉਨ੍ਹਾਂ ਆਖਿਆ ਕਿ ਮਿਸੀਸਾਗਾ ਲਈ ਰੈੱਡ ਜ਼ੋਨ ਵਿੱਚ ਦਾਖਲ ਹੋਣ ਦਾ ਸਮਾਂ ਆ ਗਿਆ ਹੈ ਫਿਰ ਭਾਵੇਂ ਸਾਰਾ ਰੀਜਨ ਨਾਲ ਹੋਵੇ ਜਾਂ ਨਾ।

ਕ੍ਰੌਂਬੀ ਨੇ ਇਹ ਵੀ ਆਖਿਆ ਕਿ ਅਜੇ ਸਾਡੇ ਹਾਲਾਤ ਸਹੀ ਨਹੀਂ ਹੋਏ ਹਨ ਤੇ ਬਰੈਂਪਟਨ ਨਾਲ ਇਸ ਨੂੰ ਗ੍ਰੇਅ ਜ਼ੋਨ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ।ਮੇਅਰ ਨੇ ਦ੍ਰਿੜਤਾ ਨਾਲ ਆਖਿਆ ਕਿ ਮਿਸੀਸਾਗਾ ਵੀ ਵੁਹਾਨ, ਓਕਵਿੱਲ, ਮਿਲਟਨ ਤੇ ਮਾਰਖਮ ਵਾਂਗ ਵੱਖਰਾ ਸ਼ਹਿਰ ਹੈ ਤੇ ਇਹ ਵੀ ਬਰੈਂਪਟਨ ਦੇ ਕਾਫੀ ਨੇੜੇ ਹੈ। ਯੌਰਕ ਤੇ ਹਾਲਟਨ ਰੀਜਨਜ਼ ਵੀ ਬਰੈਂਪਟਨ ਦੇ ਨੇੜੇ ਹਨ ਪਰ ਉਹ ਰੈੱਡ ਜ਼ੋਨ ਵਿੱਚ ਹਨ। ਇਸ ਹਫਤੇ ਪੀਲ ਰੀਜਨ ਵਿੱਚ ਪ੍ਰਤੀ 100,000 ਵਾਸੀਆਂ ਪਿੱਛੇ ਕੋਵਿਡ-19 ਦੇ 88 ਕੇਸ ਪਾਏ ਗਏ ਜੋ ਕਿ ਪਿਛਲੇ ਹਫਤੇ ਦੇ ਮੁਕਾਬਲੇ ਜਿ਼ਆਦਾ ਹਨ।

Related News

ਅਮਰੀਕੀ ਰਾਸ਼ਟਰਪਤੀ ਚੋਣਾਂ : ਸਰਵੇਖਣਾਂ ਵਿੱਚ ਟਰੰਪ ‘ਤੇ ਭਾਰੀ ਪਏ ਬਿਡੇਨ

Vivek Sharma

ਓਂਟਾਰੀਓ ਵਿੱਚ ਕੋਰੋਨਾ ਦੇ ਗੰਭੀਰ ਮਾਮਲੇ ਬਣੇ ਚੁਣੌਤੀ, ਮਈ ਤੱਕ ਸਾਰੇ ICU ਬੈੱਡ ਹੋਣਗੇ ਬੁੱਕ !

Vivek Sharma

ਪੰਜ ਸਾਲ ਬਾਅਦ ਓਪੀਪੀ ਨੇ ਇਕ ਵਿਅਕਤੀ ਦੀ ਗ੍ਰਿਫਤਾਰੀ ਲਈ ਕੀਤਾ ਵਾਰੰਟ ਜਾਰੀ

Rajneet Kaur

Leave a Comment