channel punjabi
Canada International News North America

ਯੂਨੀਵਰਸਿਟੀ ਆਫ ਓਟਾਵਾ ‘ਚ ਇੱਕ ਕਰਮਚਾਰੀ ਨੇ ਕੋਵਿਡ 19 ਦੇ ਦਿਤੇ ਸਕਾਰਾਤਮਕ ਟੈਸਟ

ਪਹਿਲਾਂ ਕੋਰੋਨਾ ਵਾਇਰਸ ਫੈਲਣ ਦਾ ਸਕੂਲਾਂ ‘ਚ ਖਤਰਾਂ ਮੰਡਰਾ ਰਿਹਾ ਸੀ ਪਰ ਹੁਣ ਜਾਣਕਾਰੀ ਮਿਲੀ ਹੈ ਕਿ ਯੂਨੀਵਰਸਿਟੀ ਆਫ ਓਟਾਵਾ ਦੇ ਵਿਚ ਵੀ ਇੱਕ ਕਰਮਚਾਰੀ ਕਰੋਨਾ ਪੀੜਿਤ ਪਾਇਆ ਗਿਆ ਹੈ।

ਯੂਨੀਵਰਸਿਟੀ ਵਲੋਂ ਇੱਕ ਬਿਆਨ ਵਿਚ ਓਟਾਵਾ ਕੈਂਪਸ ਚ ਨਵਾਂ ਕੋਵਿਡ ਕੇਸ ਹੋਣ ਦੀ ਰਿਪੋਰਟ ਦਿਤੀ ਗਈ। ਪਿਛਲੇ ਹਫਤੇ ਟੈਬਰੇਟ ਹਾਲ ਦੇ ਵਿਚ ਕੰਮ ਕਰਨ ਵਾਲੇ ਇੱਕ ਕਰਮਚਾਰੀ ਨੇ ਕੋਵਿਡ 19 ਲਈ ਸਕਾਰਾਤਮਕ ਟੈਸਟ ਕੀਤਾ ਹੈ।

ਓਟਾਵਾ ਨੇ ਇੱਕ ਬਿਆਨ ਵਿਚ ਕਿਹਾ ਹੈ ਕਿ ਕਮਿਊਨੀਟੀ ਨੂੰ ਹੋਣ ਵਾਲੇ ਜੋਖਮਾਂ ਨੂੰ ਘੱਟ ਮੰਨਿਆ ਜਾਂਦਾ ਹੈ, ਕਿਉਕਿ ਸਾਰੇ ਸੁਰਖਿਆ ਪ੍ਰੋਟੋਕੋਲਾਂ ਦਾ ਪਾਲਣ ਕੀਤਾ ਗਿਆ ਸੀ। ਫਿਰ ਵੀ ਯੂਨੀਵਿਰਸੀਟੀ ਕਮਨਿਊਨੀਟੀ ਦੀ ਰਾਖੀ ਲਈ ਵਾਧੂ ਸਫਾਈ ਕਾਰਜਾਂ ਸਮੇਤ ਹੋਰ ਵਾਧੂ ਕਦਮ ਚੁਕ ਰਹੀ ਹੈ। ਟੈਬਰੇਟ ਹਾਲ 550 ਕੰਬਰਲੈਂਡ ਸੇਂਟ ਵਿਖੇ ਸਥਿਤ ਹੈ। ਇਹ ਪ੍ਰਬੰਧਕੀ ਸਥਾਨਾਂ ਦੀ ਜਗਾ ਹੈ ਜਿਸ ਵਿਚ ਰਜਿਸਟਰਾਰ,ਦਾਖਲਾ ਤੇ ਵਿਤੀ ਸੇਵਾਵੇਂ ਦੇ ਨਾਲ ਨਾਲ ਕੇਂਦਰੀ ਪ੍ਰਸ਼ਾਸਨ ਤੇ ਸਮਾਜਿਕ ਵਿਗਿਆਨ ਦੀ ਫਕੈਲਿਟੀ ਦਫਤਰ ਦੇ ਸੁਈਟਸ ਹਨ।

ਕੋਵਿਡ 19 ਲਈ ਸਾਕਾਰਤਮਕ ਟੈਸਟ ਕਰਨ ਵਾਲਾ ਵਿਅਕਤੀ ਹੁਣ ਜਨਤਕ ਅਥਿਰਿਟੀ ਦੀ ਦੇਖਭਾਲ ਵਿਚ ਹੈ। ਓਟਾਵਾ ਯੂਨਿਵਰਸਿਟੀ ਦਾ ਕਹਿਣਾ ਹੈ ਕਿ ਕੋਵਿਡ 19 ਦੇ ਜੋਖਮ ਨੂੰ ਘੱਟ ਰੱਖਣ ਲਈ ਸਭ ਤੋਂ ਪ੍ਰਭਾਵਸ਼ਾਲੀ ਢੰਗ ਹੈ ਓਟਾਵਾ ਪਬਲਿਕ ਹੈਲਥ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਨਾ। ਜਿਸ ਵਿਚ ਮਾਸਕ ਪਾਉਣਾ ਵੀ ਸ਼ਾਮਿਲ ਹੈ ਅਤੇ ਸਰੀਰੀਕ ਦੂਰੀਆਂ ਨੂੰ ਬਰਕਰਾਰ ਰਖਣਾ ਵੀ ਜ਼ਰੂਰੀ ਹੈ। ਇਸ ਤੋਂ ਇਲਾਵਾ ਜੇ ਕੋਈ ਵਿਅਕਤੀ ਬੀਮਾਰ ਹੈ ਤਾਂ ਉਸਦਾ ਘਰ ਰਹਿਣਾ ਜ਼ਰੂਰੀ ਹੈ।

Related News

SMITHERS: ਬੈਂਕ ਦੇ ਅੰਦਰ ਮਾਸਕ ਪਹਿਨਣ ਤੋਂ ਸਾਬਕਾ ਉਮੀਦਵਾਰ ਨੇ ਕੀਤਾ ਇਨਕਾਰ, ਪੁਲਿਸ ਨੇ ਕੀਤਾ ਗ੍ਰਿਫਤਾਰ

Rajneet Kaur

ਚੀਨ ਖਿਲਾਫ ਕੈਨੇਡਾ ਵਿੱਚ ਜ਼ੋਰਦਾਰ ਪ੍ਰਦਰਸ਼ਨ, ਵੱਖ-ਵੱਖ ਮੁਲਕਾਂ ਦੇ ਨਾਗਰਿਕ ਹੋਏ ਸ਼ਾਮਲ

Vivek Sharma

ਕਿੰਗਸਟਨ ਖੇਤਰ ਵਿੱਚ ਕੋਵਿਡ 19 ਦੇ ਨਤੀਜੇ ਵਜੋਂ ਇੱਕ ਵਿਅਕਤੀ ਦੀ ਮੌਤ,135 ਕਿਰਿਆਸ਼ੀਲ ਕੇਸ

Rajneet Kaur

Leave a Comment