channel punjabi
Canada International News North America

ਮੋਗਾ ਦੇ ਜੀਵਨ ਗਿੱਲ ਨੇ ਕੈਨੇਡਾ ਦੇ ਵਿੰਡਸਰ ਸ਼ਹਿਰ ‘ਚ ਕੌਂਸਲਰ ਦੀ ਜਿੱਤੀ ਚੋਣ

ਮੋਗਾ ਦੇ ਜੰਮਪਲ ਜੀਵਨ ਗਿੱਲ ਕੈਨੇਡਾ ਦੇ ਸ਼ਹਿਰ ਵਿੰਡਸਰ ਦੇ ਵਾਰਡ ਸੱਤ ਤੋਂ ਸਿਟੀਕੌਂਸਲਰ ਦੀ ਚੌਣ ਜਿੱਤ ਗਏ ਹਨ। ਕੈਨੇਡਾ ਤੇ ਅਮਰੀਕਾ ਹੱਦ ਤੇ ਵਸਦੇ ਸ਼ਹਿਰ ਵਿੰਡਸਰ ਵਿੱਚ ਪਹਿਲੀਵਾਰ ਕਿਸੇ ਪੰਜਾਬੀ ਨੇ ਇਹ ਮੱਲ ਮਾਰੀ ਹੈ।

ਵਾਰਡ 7 ਤੋਂ ਚਾਰ ਉਮੀਦਵਾਰ ਮੈਦਾਨ ਵਿੱਚ ਸਨ। ਜੀਵਨ ਗਿੱਲ ਸਾਬਕਾ ਮੈਂਬਰ ਪਾਰਲੀਮੈਂਟ ਗੁਰਬਖਸ ਸਿੰਘ ਮੱਲੀ ਦੇ ਭਾਣਜੇ ਹਨ। ਗੁਰਬਖਸ ਸਿੰਘ ਮੱਲੀ, ਹਰਿੰਦਰ ਕੌਰ ਮੱਲੀ , ਜਤਿੱਦਰ ਗਿੱਲ , ਆਰਟਿਸਟ ਬਲਜਿੰਦਰ ਸੇਖਾ , ਸਤਵੀਰ ਧਾਲੀਵਾਲ ਬੱਧਨੀ , ਬਾਘਾਪੁਰਾਣਾ ਤੋ ਐਮ ਐਲਾਨ ਏ ਦਰਸ਼ਨ ਸਿੰਘ ਬਰਾੜ , ਕਮਲਜੀਤ ਬਰਾੜ ਖੋਟੇ , ਹਰਦੀਸ਼ ਸਿੱਧੂ ਸੇਖਾ ਆਦਿ ਨੇ ਜੀਵਨ ਗਿੱਲ ਦੀ ਜਿੱਤ ਤੇ ਖੁਸ਼ੀ ਦਾ ਪਰਗਟਾਵਾ ਕੀਤਾ ਹੈ।

ਜੀਵਨ ਗਿੱਲ ਦਾ ਪਰਿਵਾਰ 90 ਦੇ ਦਹਾਕੇ ‘ਚ ਪਿੰਡ ਸੇਖਾ ਕਾਲੋ ਤੋਂ ਮੋਗਾ ਦੇ ਸਰਦਾਰ ਨਗਰ ਚਲੇ ਗਏ ਸਨ । ਉਥੇ ਜੀਵਨ ਗਿੱਲ ਨੇ ਪੜ੍ਹਾਈ ਕੀਤੀ ਅਤੇ ਬਹੁਤ ਪਹਿਲਾਂ ਪਰਿਵਾਰ ਨਾਲ ਕੈਨੇਡਾ ਆ ਕੇ ਸੈਟਲ ਹੋ ਗਿਆ ਸੀ।

Related News

ਵਿਰੋਧੀ ਧਿਰ ਆਗੂ ਐਰਿਨ ਓ’ਟੂਲ ਨੇ ਕਾਰਜਕਾਰੀ ਅਮਰੀਕੀ ਰਾਜਦੂਤ ਨਾਲ ਕੀਤੀ ਮੁਲਾਕਾਤ, ਵਾਸ਼ਿੰਗਟਨ ਨੂੰ ਕੀਸਟੋਨ ਐਕਸਐਲ ਪਾਈਪਲਾਈਨ ‘ਤੇ ਮੁੜ ਵਿਚਾਰ ਕਰਨ ਲਈ ਕੀਤੀ ਅਪੀਲ

Vivek Sharma

ਕੋਵਿਡ-19 ਦਾ ਹੋਰ ਭਿਆਨਕ ਸਮਾਂ ਆਉਣਾ ਅਜੇ ਬਾਕੀ: WHO

team punjabi

ਵੈਨਕੂਵਰ ਜਨਰਲ ਹਸਪਤਾਲ ਵਿੱਚ ਕੋਵਿਡ -19 ਆਉਟਬ੍ਰੇਕ ਦਾ ਐਲਾਨ

Rajneet Kaur

Leave a Comment