channel punjabi
Canada News North America

ਮੈਨੀਟੋਬਾ ਦੇ ਲੋਕਾਂ ਨੂੰ ਜਲਦ ਮਿਲ ਸਕਦੀ ਹੈ ਖੁਸ਼ਖਬਰੀ, ਘੱਟ ਹੋਣਗੀਆਂ ਪਾਬੰਦੀਆਂ

ਵਿੰਨੀਪੈਗ : ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਸਖ਼ਤ ਪਾਬੰਦੀਆਂ ਅਧੀਨ ਰਹਿ ਰਹੇ ਮੈਨੀਟੋਬਾ ਦੇ ਲੋਕਾਂ ਨੂੰ ਛੇਤੀ ਹੀ ਕੁਝ ਛੂਟ ਮਿਲਣ ਦੀ ਸੰਭਾਵਨਾ ਬਣ ਗਈ ਹੈ । ਦਰਅਸਲ ਪ੍ਰਾਂਤ ਦਾ ਕੋਵਿਡ-19 ਕਰਵ ਸਹੀ ਦਿਸ਼ਾ ਵੱਲ ਝੁਕਿਆ ਹੋਇਆ ਹੈ, ਇਸ ਤੋਂ ਬਾਅਦ ਸੂਬਾ ਸਰਕਾਰ ਨੇ ਹੁਣ ਕੁਝ ਛੋਟਾਂ ਦੇਣ ਦਾ ਮਨ ਬਣਾ ਲਿਆ ਹੈ। ਸੂਬੇ ਵਿੱਚ ਹੁਣ ਕੋਰੋਨਾ ਕਾਬੂ ਹੇਠ ਹੈ ਅਤੇ ਸਥਿਤੀ ਕਾਫੀ ਬਿਹਤਰ ਹੈ, ਜਿਸਦਾ ਅਰਥ ਹੈ ਕਿ ਅਰਥ ਵਿਵਸਥਾ ਨੂੰ ਮੁੜ ਤੋਂ ਖੋਲ੍ਹਣ ਵੱਲ ਧਿਆਨ ਦੇਣ ਦਾ ਸਮਾਂ ਆ ਗਿਆ ਹੈ ।

ਹਾਲਾਤ ਸੁਧਰਨ ਤੋਂ ਬਾਅਦ ਪ੍ਰੀਮੀਅਰ ਬ੍ਰਾਇਨ ਪੈਲਿਸਟਰ ਨੇ ਪਾਬੰਦੀਆਂ ਹਟਾਉਣ ਲਈ ਸਰਵੇਖਣ ਕਰਵਾਉਣ ਦਾ ਫੈਸਲਾ ਕੀਤਾ ਹੈ।

ਜਿਵੇਂ ਕਿ ਸੂਬੇ ਨੇ ਪਿਛਲੇ ਮਹੀਨੇ ਥੋੜ੍ਹੀ ਜਿਹੀਆਂ ਪਾਬੰਦੀਆਂ ਨੂੰ ਘਟਾਉਣ ਤੋਂ ਪਹਿਲਾਂ ਕੀਤਾ ਸੀ, ਇਸ ਵਾਰ ਵੀ ਲੋਕਾਂ ਦੀ ਰਾਏ ਜਾਣਨ ਲਈ ਇੱਕ ਆਨਲਾਈਨ ਸਰਵੇਖਣ ਸ਼ੁਰੂ ਕੀਤਾ ਹੈ । ਇਸ ਵਾਰ, ਪਾਬੰਦਿਆਂ ਪਹਿਲਾਂ ਨਾਲੋਂ ਕੁਝ ਜ਼ਿਆਦਾ ਹਟਾਈਆਂ ਜਾ ਸਕਦੀਆਂ ਹਨ।

ਸੂਬਾ ਹੁਣ ਰੈਸਟੋਰੈਂਟਾਂ, ਟੈਟੂ ਪਾਰਲਰ, ਜਿੰਮ, ਨਹੁੰ ਸੈਲੂਨ ਅਤੇ ਲਾਇਬ੍ਰੇਰੀਆਂ ਨੂੰ ਸੀਮਤ ਸਮਰੱਥਾ ਨਾਲ ਦੁਬਾਰਾ ਖੋਲ੍ਹਣ ਦੀ ਇਜਾਜ਼ਤ ਦੇਣ ਬਾਰੇ ਵਿਚਾਰ ਕਰ ਰਿਹਾ ਹੈ।

ਇਸਦੇ ਨਾਲ ਹੀ ਕੁਝ ਹਦਾਇਤਾਂ ਨਾਲ ਪੂਜਾ ਸਥਾਨਾਂ ਨੂੰ ਦੁਬਾਰਾ ਖੋਲ੍ਹਣ, ਵਿਆਹਾਂ ਲਈ ਸਮਰੱਥਾ ਵਧਾਉਣ ਅਤੇ ਫਿਲਮ ਉਦਯੋਗ ਅਤੇ ਫੋਟੋਗ੍ਰਾਫ਼ਰਾਂ ਨੂੰ ਕੰਮ ਦੁਬਾਰਾ ਸ਼ੁਰੂ ਕਰਨ ਦੇ ਯੋਗ ਬਣਾਉਣ ਬਾਰੇ ਵੀ ਵਿਚਾਰ ਕਰ ਰਿਹਾ ਹੈ।

Related News

ਹੈਲੀਫੈਕਸ ਰੀਜਨਲ ਪੁਲਿਸ ਨੇ 10 ਸਾਲਾ ਲਾਪਤਾ ਲੜਕੀ ਦੀ ਭਾਲ ਕੀਤੀ ਸ਼ੁਰੂ

Rajneet Kaur

KISAN ANDOLAN: ਚੰਡੀਗਡ਼੍ਹ ਵਿੱਚ ਹੋਈ ਕਿਸਾਨਾਂ ਦੀ ਮਹਾਂਪੰਚਾਇਤ, ਕਿਸਾਨ ਆਗੂਆਂ ਨੇ ਮੋਦੀ ਸਰਕਾਰ ਨੂੰ ਵੰਗਾਰਿਆ, ਦਿੱਲੀ ਪੁਲਿਸ ਤਸਵੀਰਾਂ ਜਾਰੀ ਕਰਕੇ ਡਰਾਉਣ ਦੀ ਕੋਸ਼ਿਸ਼ ਨਾ ਕਰੇ : ਕਿਸਾਨ ਆਗੂ

Vivek Sharma

ਬਰੈਂਪਟਨ ਸਿਟੀ ਕੌਂਸਲ ਨੇ ਪਾਰਕਿੰਗ ਨਿਯਮਾਂ ਸੰਬੰਧੀ ਕੀਤਾ ਵੱਡਾ ਬਦਲਾਅ

Vivek Sharma

Leave a Comment