channel punjabi
Canada North America

ਮੈਨੀਟੋਬਾ ਦੇ ਲੋਕਾਂ ਨੂੰ ਪਾਬੰਦੀਆਂ ਵਿੱਚ ਮਿਲੇਗੀ ਰਾਹਤ, ਸੂਬਾ ਸਰਕਾਰ ਨੇ ਸ਼ਰਤਾਂ ਸਹਿਤ ਢਿੱਲ ਦੇਣ ਦਾ ਕੀਤਾ ਫ਼ੈਸਲਾ

ਵਿਨਿਪੱਗ : ਕੈਨੇਡਾ ਦੇ ਕੋਰੋਨਾ ਪ੍ਰਭਾਵਿਤ ਸੂਬਿਆਂ ਦੇ ਹਾਲਾਤਾਂ ਵਿੱਚ ਸੁਧਾਰ ਹੋਣ ਤੋਂ ਬਾਅਦ ਪਾਬੰਦੀਆਂ ਵਿੱਚ ਵੀ ਢਿੱਲ ਦਿੱਤੀ ਜਾਣੀ ਸ਼ੁਰੂ ਹੋ ਗਈ ਹੈ । ਮੈਨੀਟੋਬਾ ਸੂਬੇ ਵਿੱਚ ਵੀ ਜਲਦੀ ਹੀ ਢਿੱਲ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਰੈਸਟੋਰੈਂਟ ਅਤੇ ਪੱਬ ਦੇ ਵੇਹੜੇ ‘ਚ ਦੋਸਤਾਂ ਨਾਲ ਇਕੱਠੇ ਹੋਣ ਦੀ ਆਗਿਆ ਦਿੱਤੀ ਜਾਏਗੀ। ਸ਼ਨੀਵਾਰ ਤੋਂ, ਸਰਕਾਰ ਵੱਖੋ-ਵੱਖਰੇ ਘਰਾਂ ਦੇ ਛੇ ਲੋਕਾਂ ਨੂੰ ਇਕ ਰੈਸਟੋਰੈਂਟ ਜਾਂ ਪੱਬ ਦੇ ਆਊਟਡੋਰ ਵਿਖੇ ਇਕੱਠੇ ਖਾਣੇ ਦੀ ਆਗਿਆ ਦੇਵੇਗੀ । ਇਨਡੋਰ ਰੈਸਟੋਰੈਂਟ ਦਾ ਖਾਣਾ ਫਿਲਹਾਲ ਇਕੋ ਪਰਿਵਾਰ ਦੇ ਮੈਂਬਰਾਂ ਤੱਕ ਸੀਮਤ ਰਹੇਗਾ ।

ਸੂਬਾਈ ਮੁੱਖ ਪਬਲਿਕ ਹੈਲਥ ਅਫਸਰ ਡਾ. ਬਰੈਂਟ ਰਾਉਸਿਨ ਨੇ ਪਾਬੰਦੀਆਂ ਵਿੱਚ ਢਿੱਲ ਦਿੱਤੇ ਜਾਣ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਤਾਜ਼ਾ ਨਿਰਦੇਸ਼ਾਂ ਅਨੁਸਾਰ ਨਿਯਮ ਵਿਚ ਤਬਦੀਲੀ ਜਨਤਕ ਬਾਹਰੀ ਇਕੱਠ ਨੂੰ ਵੱਧ ਤੋਂ ਵੱਧ 10 ਲੋਕਾਂ ਤੱਕ ਵਧਾਉਣ ਦੇ ਲਈ ਹੀ ਹੈ। ਇਹ ਪ੍ਰਾਂਤ ਉਨ੍ਹਾਂ ਘਰੇਲੂ ਮੈਂਬਰਾਂ ਨੂੰ ਵੀ ਇਜਾਜ਼ਤ ਦੇਵੇਗਾ ਜੋ ਧਾਰਮਿਕ ਸਮਾਗਮ ਵਿਚ ਇਕੱਠੇ ਹੋਏ ਹੋਣ। ਇਹਨਾਂ ਲੋਕਾਂ ਨੂੰ ਆਪਣਾ ਮਾਸਕ ਉਤਾਰਣ ਦੀ ਆਗਿਆ ਦਿੱਤੀ ਜਾਵੇਗੀ। ਇਸ ਲਈ ਸ਼ਰਤ ਇਹ ਹੈ ਕਿ ਉਹ ਦੂਜਿਆਂ ਤੋਂ ਦੂਰੀ ਬਣਾ ਕੇ ਰੱਖਣ ਅਤੇ ਗੀਤ ਨਹੀਂ ਗਾ ਰਹੇ ਹੋਣ ।


ਸੂਬੇ ਅੰਦਰ ਸ਼ੁਕਰਵਾਰ ਤੱਕ 99842 ਨਾਗਰਿਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਵੈਕਸੀਨ ਦਿੱਤੀ ਗਈ। ਮੈਨੀਟੋਬਾ ‘ਚ ਵੈਕਸੀਨੇਸ਼ਨ ਦੀ ਪ੍ਰਕਿਰਿਆ ਦਿਨੋਂ-ਦਿਨ ਤੇਜ਼ ਹੁੰਦੀ ਜਾ ਰਹੀ ਹੈ।

ਉਧਰ ਸਿਹਤ ਅਧਿਕਾਰੀ ਦਾ ਕਹਿਣਾ ਹੈ ਕਿ ਸੂਬੇ ‘ਚ ਕੋਰੋਨਾ ਕਾਰਨ ਇਕ ਵਿਅਕਤੀ ਦੀ ਜਾਨ ਗਈ ਅਤੇ 94 ਨਵੇਂ ਮਾਮਲੇ ਰਿਪੋਰਟ ਕੀਤੇ ਗਏ । ਇਹਨਾਂ ਵਿਚ ਸਭ ਤੋਂ ਵੱਧ 45 ਨਾਰਦਰਨ ਹਲਕੇ ਤੋਂ ਸਾਹਮਣੇ ਆਏ ਹਨ।

Related News

ਬੇਰੂਤ: ਧਮਾਕੇ ਦੇ ਮਾਮਲੇ ਵਿੱਚ ਤਿੰਨ ਸੀਨੀਅਰ ਅਧਿਕਾਰੀ ਗ੍ਰਿਫਤਾਰ

Rajneet Kaur

ਬਰੈਂਪਟਨ ਦੇ ਇੱਕ ਵਿਅਕਤੀ ਦੀ ਗੋਲੀਬਾਰੀ ਦੀ ਮੌਤ ਵਿੱਚ ਪੰਜ ਲੋਕਾਂ ‘ਤੇ ਲੱਗੇ ਕਤਲ ਦੇ ਦੋਸ਼

Rajneet Kaur

ਕੈਨੇਡਾ ਵਿੱਚ ਕੋਰੋਨਾ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ 19000 ਤੋਂ ਪਾਰ ਪੁੱਜੀ, ਪ੍ਰਭਾਵਿਤਾਂ ਦੀ ਰੋਜ਼ਾਨਾ ਗਿਣਤੀ ‘ਚ ਆਈ ਕਮੀ

Vivek Sharma

Leave a Comment