channel punjabi
International News USA

ਮੇਰਾ ਰਾਸ਼ਟਰਪਤੀ ਦਾ ਕਾਰਜਕਾਲ ਓਬਾਮਾ ਦਾ ਤੀਜਾ ਕਾਰਜਕਾਲ ਨਹੀਂ : JOE BIDEN

ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ JOE BIDEN ਹੌਲੀ ਹੌਲੀ ਆਪਣੀ ਪਕੜ ਮਜ਼ਬੂਤ ਕਰਦੇ ਜਾ ਰਹੇ ਹਨ। ਟਰੰਪ ਵੱਲੋਂ ਹਾਰ ਸਵੀਕਾਰ ਕੀਤੇ ਜਾਣ ਤੋਂ ਬਾਅਦ BIDEN ਪਹਿਲਾਂ ਨਾਲੋਂ ਜ਼ਿਆਦਾ ਐਕਟਿਵ ਹੋ ਗਏ ਹਨ। BIDEN ਨੇ ਸਾਫ਼ ਕੀਤਾ ਹੈ ਕਿ ਉਨ੍ਹਾਂ ਦਾ ਕਾਰਜਕਾਲ ਓਬਾਮਾ ਦੇ ਤੀਜੇ ਕਾਰਜਕਾਲ ਵਰਗਾ ਨਹੀਂ ਹੋਵੇਗਾ । JOE BIDEN ਓਬਾਮਾ ਪ੍ਰਸ਼ਾਸਨ ਦੇ ਦੌਰਾਨ ਉਪ-ਰਾਸ਼ਟਰਪਤੀ ਰਹਿ ਚੁੱਕੇ ਸਨ ਅਤੇ ਉਨ੍ਹਾਂ ਆਪਣੇ ਮੰਤਰੀ ਮੰਡਲ ‘ਚ ਓਬਾਮਾ ਸਰਕਾਰ ਵਿੱਚ ਸ਼ਾਮਿਲ ਰਹੇ ਕਈ ਪੁਰਾਣੇ ਚਿਹਰਿਆਂ ਨੂੰ ਜਗ੍ਹਾ ਦਿੱਤੀ ਹੈ ।

ਹਾਲਾਂਕਿ JOE BIDEN ਨੇ ਵਾਅਦਾ ਕੀਤਾ ਹੈ ਕਿ ਉਹ ਓਬਾਮਾ ਦੇ ਪਰਛਾਵੇਂ ਤੋਂ ਬਾਹਰ ਨਿਕਲ ਕੇ ਕੰਮ ਕਰਨਗੇ ਅਤੇ ਅਗਲੇ ਚਾਰ ਸਾਲ ਓਬਾਮਾ ਦੇ ਤੀਜੇ ਕਾਰਜਕਾਲ ਵਰਗੇ ਨਹੀਂ ਹੋਣਗੇ। BIDEN ਨੇ ਕਿਹਾ ਕਿ ਉਨ੍ਹਾਂ ਕੋਲ ਪਹਿਲਾਂ ਨਾਲੋਂ ਬਹੁਤ ਵੱਖਰੀਆਂ ਚੁਣੌਤੀਆਂ ਹਨ।

BIDEN ਨੂੰ ਸਵਾਲ ਪੁੱਛਿਆ ਗਿਆ ਕਿ ਤੁਸੀਂ ਉਨ੍ਹਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜੋ ਕਹਿ ਰਹੇ ਹਨ ਕਿ ਤੁਸੀਂ ਓਬਾਮਾ ਦਾ ਤੀਜਾ ਕਾਰਜਕਾਲ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹੋ । ਇਸ ਸਵਾਲ ਦੇ ਜਵਾਬ ਵਿੱਚ BIDEN ਨੇ ਕਿਹਾ, “ਇਹ ਓਬਾਮਾ ਦਾ ਤੀਜਾ ਕਾਰਜਕਾਲ ਨਹੀਂ ਹੈ। ਅਸੀਂ ਓਬਾਮਾ ਪ੍ਰਸ਼ਾਸਨ ਤੋਂ ਬਿਲਕੁਲ ਵੱਖਰੀ ਦੁਨੀਆ ਦਾ ਸਾਹਮਣਾ ਕਰ ਰਹੇ ਹਾਂ । ਰਾਸ਼ਟਰਪਤੀ ਟਰੰਪ ਨੇ ਸਾਰੇ ਦ੍ਰਿਸ਼ ਨੂੰ ਬਦਲ ਦਿੱਤਾ ਹੈ।”

BIDEN ਨੇ ਕਿਹਾ ਕਿ ਉਹ ਅਮਰੀਕਾ ਨੂੰ ਏਕਤਾ ਦੇ ਧਾਗੇ ਵਿੱਚ ਬੰਨ੍ਹਣਾ ਚਾਹੁੰਦੇ ਹਨ ਅਤੇ ਉਨ੍ਹਾਂ ਦੇ ਪ੍ਰਸ਼ਾਸਨ ਵਿੱਚ ਅਮਰੀਕਾ ਦੇ ਹਰ ਵਰਗ ਦੀ ਪ੍ਰਤੀਨਿਧਤਾ ਨੂੰ ਯਕੀਨੀ ਬਣਾਇਆ ਜਾਵੇਗਾ । ਉਨ੍ਹਾਂ ਕਿਹਾ ਕਿ ਟਰੰਪ ਲਈ ਵੋਟ ਕਰਨ ਵਾਲੇ ਰਿਪਬਲਿਕਨ ਦੀ ਨਿਯੁਕਤੀ ‘ਤੇ ਵੀ ਉਹ ਵਿਚਾਰ ਕਰ ਸਕਦੇ ਹਨ । BIDEN ਨੇ ਇਹ ਵੀ ਕਿਹਾ ਕਿ ਉਹ ਟਰੰਪ ਦੇ ਆਰਥਿਕ ਸਮਝੌਤਿਆਂ ਨੂੰ ਲੈ ਕੇ ਅਮਰੀਕੀ ਨਿਆਂ ਵਿਭਾਗ ਨੂੰ ਹਥਿਆਰ ਨਹੀਂ ਬਣਾਉਣਗੇ ।

ਦੱਸ ਦੇਈਏ ਕਿ ਜਨਵਰੀ ਦੇ ਮਹੀਨੇ ਵਿੱਚ ਜਦੋਂ ਟਰੰਪ ਸੱਤਾ ਛੱਡ ਦੇਣਗੇ, ਤਾਂ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਦੇ ਵਿਰੁੱਧ ਮਿਲਣ ਵਾਲੀ ਸੰਵਿਧਾਨਕ ਸੁਰੱਖਿਆ ਖਤਮ ਹੋ ਜਾਵੇਗੀ ।

BIDEN ਦੀ ਵਿਦੇਸ਼ ਨੀਤੀ ਵੀ ਟਰੰਪ ਤੋਂ ਬਿਲਕੁਲ ਵੱਖਰੀ ਹੋਣ ਜਾ ਰਹੀ ਹੈ। ਮੰਗਲਵਾਰ ਨੂੰ ਅਮਰੀਕਾ ਦੇ ਬਾਹਰ ਜਾਣ ਵਾਲੇ ਰਾਸ਼ਟਰਪਤੀ ਟਰੰਪ ਨੇ ਟਵੀਟ ਵਿੱਚ ਵੱਡੇ-ਵੱਡੇ ਅੱਖਰਾਂ ਵਿੱਚ ਅਮਰੀਕਾ ਫਸਟ ਦੇ ਨਾਅਰੇ ਨੂੰ ਦੁਹਰਾਇਆ, ਜਦੋਂਕਿ BIDEN ਨੇ ‘ਅਮਰੀਕਾ ਇਜ਼ ਬੈਕ’ ਦਾ ਨਾਅਰਾ ਦਿੱਤਾ ।

BIDEN ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਅਮਰੀਕਾ ਦੁਨੀਆ ਵਿੱਚ ਆਪਣੇ ਕਦਮਾਂ ਨੂੰ ਸਮੇਟਣ ਦੀ ਬਜਾਏ ਇੱਕ ਵਾਰ ਫਿਰ ਲੀਡਰਸ਼ਿਪ ਦੀ ਭੂਮਿਕਾ ਵਿੱਚ ਨਜ਼ਰ ਆਵੇਗਾ।

Related News

ਪੰਜਾਬ ਵਿੱਚ ਅਸ਼ਾਂਤੀ ਫੈਲਾਉਣ ਪਿੱਛੇ ਹਮੇਸ਼ਾ ਪਾਕਿਸਤਾਨ ਦਾ ਰਿਹਾ ਹੱਥ : ਕੈਨੇਡੀਅਨ ਥਿੰਕ ਟੈਂਕ

Vivek Sharma

RCMP ਵਲੋਂ ਮੋਨਕਟਨ ‘ਚ ਕਥਿਤ ਤੌਰ ‘ਤੇ ਹਥਿਆਰ ਲੈ ਕੇ ਆਏ ਵਿਅਕਤੀ ਦੀ ਭਾਲ ਸ਼ੁਰੂ

Rajneet Kaur

ਕੈਨੇਡਾ ਵਿੱਚ ਬੁੱਧਵਾਰ ਨੂੰ ਕੋਰੋਨਾ ਦੇ 5000 ਤੋਂ ਵੱਧ ਮਾਮਲੇ ਆਏ ਸਾਹਮਣੇ

Vivek Sharma

Leave a Comment