channel punjabi
Canada News North America

ਮੁੱਖ ਜੱਜ ਨੇ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਲਿਆ ਅਹਿਮ ਫੈਸਲਾ, ਕੋਰੋਨਾ ਸੰਕਟ ਵਿਚਾਲੇ ਅਦਾਲਤ ਦਾ ਵੱਡਾ ਐਲਾਨ

ਟੋਰਾਂਟੋ : ਉਂਟਾਰੀਓ ਦੀ ਸੁਪੀਰੀਅਰ ਕੋਰਟ ਆਫ਼ ਜਸਟਿਸ ਨੇ ਕੋਰੋਨਾ ਸੰਕਟ ਵਿਚਾਲੇ ਇੱਕ ਵੱਡਾ ਕਦਮ ਚੁੱਕਿਆ ਹੈ ।ਬਰੈਂਪਟਨ, ਟੋਰਾਂਟੋ ਅਤੇ ਔਟਾਵਾ ਸਣੇ ਉਂਟਾਰੀਓ ਦੇ ਉਹਨਾਂ ਖੇਤਰਾਂ ‘ਚ ਅਦਾਲਤਾਂ ਦੀ ਜੂਰੀ ਸਿਲੈਕਸ਼ਨ 1 ਮਹੀਨੇ ਲਈ ਮੁਲਤਵੀ ਕਰ ਦਿੱਤੀ ਗਈ ਹੈ, ਜਿਹੜੇ ਕੋਰੋਨਾ ਹੌਟ-ਸਪੌਟ ਬਣੇ ਹੋਏ ਹਨ। ਉਂਟਾਰੀਓ ਦੀ ਸੁਪੀਰੀਅਰ ਕੋਰਟ ਆਫ਼ ਜਸਟਿਸ ਦੇ ਮੁੱਖ ਜੱਜ ਜਿਓਫਰੇ ਬੀ. ਮੋਰਵੇਜ਼ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੋਰੋਨਾ ਹੌਟ-ਸਪੌਟ ਬਣੇ ਸਾਰੇ ਖੇਤਰਾਂ ਵਿੱਚ ਮਹਾਂਮਾਰੀ ਨੂੰ ਫ਼ੈਲਣ ਤੋਂ ਰੋਕਣ ਲਈ ਜਿਊਰੀ ਸਿਲੈਕਸ਼ਨ 28 ਦਿਨਾਂ ਲਈ ਮੁਲਤਵੀ ਕਰ ਦਿੱਤੀ ਗਈ ਹੈ। ਮੋਰਵੇਜ਼ ਨੇ ਕਿਹਾ ਜਿਹੜੀਆਂ ਅਦਾਲਤਾਂ ਵਿੱਚ ਜਿਊਰੀ ਸਿਲੈਕਸ਼ਨ ਸਬੰਧੀ ਪਹਿਲਾਂ ਤੋਂ ਹੀ ਪ੍ਰਕਿਰਿਆ ਚੱਲ ਰਹੀ ਹੈ, ਉਨ੍ਹਾਂ ‘ਤੇ ਇੱਕ ਟਰਾਇਲ ਜੱਜ ਫ਼ੈਸਲਾ ਲਵੇਗਾ ਕਿ ਉਸ ਪ੍ਰਕਿਰਿਆ ‘ਤੇ ਕਿਵੇਂ ਅੱਗੇ ਵਧਣਾ ਹੈ।
ਮੁੱਖ ਜੱਜ ਜਿਓਫਰੇ ਬੀ. ਮੋਰਵੇਜ਼ ਨੇ ਕਿਹਾ ਕਿ ਕੋਰੋਨਾ ਦੇ ਹੌਟ-ਸਪੌਟ ਬਣੇ ਖੇਤਰਾਂ ਦੀਆਂ ਅਦਾਲਤਾਂ ਵਿੱਚ ਨੌਨ-ਜੂਰੀ ਜਾਂ ਸਿਵਲ ਅਤੇ ਪਰਿਵਾਰਕ ਮਾਮਲਿਆਂ ਨਾਲ ਸਬੰਧਤ ਸੁਣਵਾਈ ਚਲਦੀ ਰਹੇਗੀ, ਪਰ ਸੁਣਵਾਈ ਸਮੇਂ ਅਦਾਲਤ ‘ਚ ਸਿਰਫ਼ 10 ਜਾਂ ਉਸ ਤੋਂ ਘੱਟ ਲੋਕ ਹੋਣੇ ਚਾਹੀਦੇ ਹਨ। ਹਾਲਾਂਕਿ, ਮੋਰਾਵੇਜ਼ ਨੇ ਕਿਹਾ ਜਿੱਥੇ ਵੀ ਸੰਭਵ ਹੋ ਸਕੇ ਅਦਾਲਤੀ ਕਾਰਵਾਈ ਨੂੰ ਦੂਰ ਤੋਂ ਸੰਚਾਲਤ ਕਰਨ ਦਾ ਯਤਨ ਕੀਤਾ ਜਾਣਾ ਚਾਹੀਦਾ ਹੈ।

ਦੱਸ ਦੇਈਏ ਕਿ ਹੇਠਲੀਆਂ ਅਦਾਲਤਾਂ ਵਿੱਚ ਜਿਊਰੀ ਸਿਲੈਕਸ਼ਨ ਦੇ ਨਾਂ ਹੇਠ ਇੱਕ ਕਮੇਟੀ ਬਣਾਈ ਜਾਂਦੀ ਹੈ, ਜਿਸ ‘ਚ 10-12 ਸ਼ਖਸ ਹੁੰਦੇ ਹਨ, ਜਿਹੜੇ ਅਪਰਾਧਕ ਜਾਂ ਹੋਰਨਾਂ ਕੇਸਾਂ ਦੇ ਨਿਪਟਾਰੇ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ। ਜੱਜ ਕੇਸਾਂ ‘ਚ ਇਸ ਕਮੇਟੀ ਦੇ ਨਾਲ ਸਲਾਹ ਮਸ਼ਵਰੇ ਮਗਰੋਂ ਆਪਣਾ ਫ਼ੈਸਲਾ ਸੁਣਾਉਂਦੇ ਹਨ।

ਇੱਥੇ ਦੱਸਣਾ ਬਣਦਾ ਹੈ ਕਿ ਅਦਾਲਤਾਂ ‘ਚ ਜਿਊਰੀ ਸਿਲੈਕਸ਼ਨ ਮੁਲਤਵੀ ਕਰਨ ਦਾ ਇਹ ਫ਼ੈਸਲਾ ਉਸ ਘਟਨਾ ਤੋਂ ਇੱਕ ਹਫ਼ਤਾ ਬੀਤਣ ਬਾਅਦ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਔਰਤ ਨੇ ਦੋਸ਼ ਲਾਇਆ ਸੀ ਕਿ ਜੂਰੀ ਸਿਲੈਕਸ਼ਨ ‘ਚ ਤਲਬ ਕੀਤੇ ਜਾਣ ਮਗਰੋਂ ਉਹ ਕੋਰੋਨਾ ਦੀ ਲਪੇਟ ‘ਚ ਆ ਗਈ ਸੀ।

ਅਟਾਰਨੀ ਜਨਰਲ ਮੰਤਰਾਲੇ ਨੇ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਇੱਕ ਸ਼ਖਸ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ, ਜਿਸ ਨੇ ਐਮਟੀਸੀਸੀ ਸਣੇ ਟੋਰਾਂਟੋ ਕੋਰਟ ‘ਚ ਕਈ ਥਾਵਾਂ ‘ਤੇ ਕੰਮ ਕੀਤਾ ਸੀ, ਪਰ ਉਹ ਜਿਊਰੀ ਪੈਨਲ ਵਿੱਚ ਨਹੀਂ ਸੀ। ਦੱਸ ਦੇਈਏ ਕਿ ਕੋਰੋਨਾ ਮਹਾਂਮਾਰੀ ਕਾਰਨ ਉਂਟਾਰੀਓ ‘ਚ 6 ਮਹੀਨੇ ਬਾਅਦ ਸਤੰਬਰ ‘ਚ ਜਿਊਰੀ ਸਿਲੈਕਸ਼ਨ ਅਤੇ ਜਿਊਰੀ ਟਰਾਇਲ ਦੀ ਕਾਰਵਾਈ ਮੁੜ ਸ਼ੁਰੂ ਹੋਈ ਸੀ।

Related News

ਕੈਪਿਟਲ ਹਿੱਲ ਹਿੰਸਾ ਦੌਰਾਨ ਸਪੀਕਰ ਨੈਂਸੀ ਪੇਲੋਸੀ ਦਾ ਲੈਪਟਾਪ ਚੋਰੀ ਕਰਨ ਵਾਲੀ ਮੁਟਿਆਰ ਗ੍ਰਿਫ਼ਤਾਰ, ਲੈਪਟਾਪ ਨੂੰ ਰੂਸ ਪਹੁੰਚਾਉਣ ਦੀ ਕੀਤੀ ਕੋਸ਼ਿਸ਼!

Vivek Sharma

ਕਿਊਬਿਕ ਅਤੇ ਓਟਾਵਾ ਸਾਂਝੇ ਤੌਰ ’ਤੇ ਮਾਂਟਰੀਅਲ ਏਰੀਆ ‘ਚ ਇਲੈਕਟਿਕ ਵਾਹਨਾਂ ਦਾ ਪਲਾਂਟ ਬਣਾਉਣ ਲਈ 100 ਮਿਲੀਅਨ ਡਾਲਰ ਦਾ ਖਰਚ ਕਰਨਗੇ

Rajneet Kaur

ਸੁਪਰੀਮ ਕੋਰਟ ਨੇ ਕਾਰਬਨ ਟੈਕਸ ਮਾਮਲੇ ਸਬੰਧੀ ਫੈਸਲਾ ਰੱਖਿਆ ਰਾਖਵਾਂ

Vivek Sharma

Leave a Comment