channel punjabi
Canada International News North America

ਭਾਰਤ ਸਰਕਾਰ ਵੱਲੋਂ ਲਾਗੂ ਕੀਤੇ ਗਏ ਨਵੇਂ ਖੇਤੀਬਾੜੀ ਕਾਨੂੰਨ ਖ਼ਿਲਾਫ਼ ਕੈਨੇਡਾ ਵਿੱਚ ਪ੍ਰਦਰਸ਼ਨ, ਮੋਟਰ ਸਾਈਕਲ ਅਤੇ ਕਾਰ ਰੈਲੀ ਰਾਹੀਂ ਜਤਾਇਆ ਗਿਆ ਰੋਸ

ਬਰੈਂਪਟਨ : ਭਾਰਤ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿਲਾਂ ਦਾ ਵਿਰੋਧ ਸਿਰਫ਼ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਵੱਲੋਂ ਵੀ ਕੀਤਾ ਜਾ ਰਿਹਾ ਹੈ । ਨਵੇਂ ਬਣਾਏ ਗਏ ਖੇਤੀ ਕਾਨੂੰਨ ਖ਼ਿਲਾਫ਼ ਕੈਨੇਡਾ ਵਿੱਚ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ । ਕੈਨੇਡਾ ਦੇ ਵੱਖ ਵੱਖ ਸੂਬਿਆਂ ਵਿਚ ਵਸਦੇ ਪੰਜਾਬੀਆਂ ਵੱਲੋਂ ਆਪੋ-ਆਪਣੇ ਤਰੀਕੇ ਨਾਲ ਵਿਰੋਧ ਜਤਾਇਆ ਜਾ ਰਿਹਾ ਹੈ। ਕੇਂਦਰ ਸਰਕਾਰ ਦੇ ਖੇਤੀ ਕਾਨੂੰਨ ਵਿਰੁੱਧ ਰੋਸ ਜ਼ਾਹਰ ਕਰਨ ਲਈ ਸਿੱਖ ਮੋਟਰਸਾਇਕਲ ਕਲੱਬ ਆਫ ਓਂਟਾਰੀੳ ਵੱਲੋਂ ਟੋਰਾਂਟੋ ਦੀਆਂ ਕਈ ਹੋਰ ਜਥੇਬੰਦੀਆਂ ਨਾਲ ਮਿਲ ਕੇ ਸਾਂਝੇ ਤੌਰ ‘ਤੇ ਮੋਰਟਸਾਇਕਲ ਅਤੇ ਕਾਰ ਰੈਲੀ ਕੱਢੀ ਗਈ । ਇਹ ਰੈਲੀ ਗੁਰੂਦੁਆਰਾ ਨਾਨਕ ਮਿਸ਼ਨ ਸੈਂਟਰ ਤੋਂ ਸ਼ੁਰੂ ਹੋਈ ਜਿਹੜੀ ਵੱਖ-ਵੱਖ ਪੜਾਵਾਂ ਵਿਚੋਂ ਹੁੰਦੇ ਹੋਏ ਸਿੱਖ ਸਪਿਰਚੁਅਲ ਸੈਂਟਰ, ਟੋਰਾਂਟੋ ਵਿਖੇ ਸਮਾਪਤ ਹੋਈ । ਇਸ ਰੈਲੀ ਦੌਰਾਨ ਸਮੂਹ ਰਾਈਡਰਾਂ ਨੇ ਆਪਣੇ ਵਹੀਕਲਾਂ ਉੱਪਰ ਕਾਲੇ ਝੰਡੇ ਬੰਨੇ ਹੋਏ ਸਨ । ਵੱਡੀ ਗੱਲ ਇਹ ਰਹੀ ਕਿ ਇਸ ਰੈਲੀ ਵਿਚ ਮਹਿਲਾਵਾਂ ਨੇ ਵੀ ਸ਼ਿਰਕਤ ਕੀਤੀ। ਮਹਿਲਾਵਾਂ ਨੇ ਹੱਥਾਂ ਵਿੱਚ ਬੈਨਰ ਫੜ ਕੇ ਖੇਤੀਬਾੜੀ ਕਾਨੂੰਨ ਖਿਲਾਫ ਆਪਣਾ ਰੋਸ ਜ਼ਾਹਰ ਕੀਤਾ । ਉੱਧਰ ਹਰਿਆਣਾ ਸੂਬੇ ਨਾਲ ਸੰਬੰਧਤ ਕਈ ਲੋਕਾਂ ਨੇ ਇਸ ਰੈਲੀ ਦੌਰਾਨ ਹਿੱਸਾ ਲਿਆ ਅਤੇ ਨਵੇਂ ਕਾਨੂੰਨ ਖ਼ਿਲਾਫ਼ ਵਿਰੋਧ ਜਤਾਇਆ।
ਬੁਲਾਰਿਆਂ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਲ਼ਾਭ ਪਹੁੰਚਾਉਣ ਅਤੇ ਕਿਸਾਨ ਮਜ਼ਦੂਰ ਤੋਂ ਰੋਟੀ ਖੋਹਣ ਵਾਲਾ ਆਰਡੀਨੈਂਸ ਪਾਸ ਕੀਤਾ ਗਿਆ ਹੈ ਜਿਸਨੂੰ ਭਾਰਤ ਦਾ ਹਰ ਵਰਗ ਨਕਾਰ ਰਿਹਾ ਹੈ ਤੇ ਇਸ ਬਿਲ ਦਾ ਸਭ ਨੂੰ ਵਿਰੋਧ ਕਰਨਾ ਚਾਹੀਦਾ ਹੈ । ਵੱਖ ਵੱਖ ਜਥੇਬੰਦੀਆਂ ਦੇ ਬੁਲਾਰਿਆਂ ਨੇ ਕਿਹਾ ਕਿ ਪੂਰੇ ਦੇਸ਼ ਦੇ ਕਿਸਾਨਾਂ ਦੇ ਹੱਕ ਵਿਚ ਆਪਣੀ ਆਵਾਜ਼ ਇਸੇ ਤਰ੍ਹਾਂ ਬੁਲੰਦ ਕਰਦੇ ਰਹਿਣਗੇ ਜਦੋਂ ਤਕ ਖੇਤੀਬਾੜੀ ਬਿਲ ਨੂੰ ਸਰਕਾਰ ਵਾਪਸ ਨਹੀਂ ਲੈਂਦੀ।
ਇਸ ਰੈਲੀ ਦਾ ਲੰਮਾ-ਚੌੜਾ ਕਾਫ਼ਲਾ ਜਦੋਂ ਸੜਕਾਂ ‘ਤੇ ਉਤਰਿਆ ਤਾਂ ਇਸ ਨੇ ਹਰ ਕਿਸੇ ਧਿਆਨ ਆਪਣੇ ਵੱਲ ਖਿੱਚਿਆ। ਰੈਲੀ ਦੌਰਾਨ ਨਿਯਮਾਂ ਦੀ ਪੂਰੀ ਪਾਲਣਾ ਕੀਤੀ ਗਈ। ਹਰ ਇੱਕ ਨੇ ਆਪਣੇ ਚਿਹਰੇ ‘ਤੇ ਮਾਸਕ ਪਹਿਨੇ ਹੋਏ ਸਨ। ਸੋਸ਼ਲ ਡਿਸਟੈਂਸ ਦਾ ਖ਼ਾਸ ਧਿਆਨ ਰੱਖਿਆ ਗਿਆ।

Related News

ਟੋਰਾਂਟੋ ਦੇ ਲਾਂਗ ਟਰਮ ਕੇਅਰ ਹੋਮ ਦੇ 29 ਵਸਨੀਕਾਂ ਦੀ ਕੋਵਿਡ 19 ਨਾਲ ਹੋਈ ਮੌਤ

Rajneet Kaur

ਬੰਦਿਸ਼ਾਂ ਹਟਦੇ ਹੀ ਕੈਨੇਡਾ ਪੁੱਜੇ ਹਜ਼ਾਰਾਂ ਪ੍ਰਵਾਸੀ, ਸ਼ਰਤਾਂ ਪੂਰੀਆਂ ਹੋਣ ‘ਤੇ ਹੋ ਸਕਦੇ ਹਨ ਪੱਕੇ ਵਸਨੀਕ

Vivek Sharma

ਆਕਸਫੋਰਡ ਵਲੋਂ ਕੋਰੋਨਾ ਵੈਕਸੀਨ ਦਾ ਟ੍ਰਾਇਲ ਮੁੜ ਸ਼ੁਰੂ, ਟ੍ਰਾਇਲ ਅੰਤਿਮ ਪੜਾਅ ‘ਚ

Vivek Sharma

Leave a Comment