channel punjabi
Canada International News

ਮਾਸਕ ਪਹਿਨਣ ਦੇ ਮਸਲੇ ‘ਤੇ ਕੈਲਗਰੀ ਤੋਂ ਟੋਰਾਂਟੋ ਦੀ ਉਡਾਣ ਹੋਈ ਰੱਦ !

ਮਾਸਕ ਪਹਿਨਣ ਦੇ ਨਿਯਮ ‘ਤੇ ਫ਼ਲਾਈਟ ਦੇ ਵਿੱਚ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਉਲਝੇ

ਕਈ ਮਿੰਟਾਂ ਤੱਕ ਲਗਾਤਾਰ ਹੋਏ ਵਿਵਾਦ ਤੋਂ ਬਾਅਦ ਸੁਰੱਖਿਆ ਦਸਤੇ ਨੂੰ ਸੱਦਿਆ ਗਿਆ

ਯਾਤਰੀ ਨੇ ਪਰਿਵਾਰ ਸਮੇਤ ਜਹਾਜ ਤੋਂ ਉਤਰਣ ਤੋਂ ਕੀਤੀ ਨਾਂਹ

ਪਹਿਲੀ ਵਾਰ ਮਾਸਕ ਮਸਲੇ ‘ਤੇ ਫ਼ਲਾਈਟ ਹੋਈ ਰੱਦ

ਕੈਲਗਰੀ : ਮਾਸਕ ਪਹਿਨਣ ਦੀ ਸ਼ਰਤ ਨੂੰ ਲੈ ਕੇ ਵੈਸਟਜੈੱਟ ਏਅਰਲਾਈਨਸ ਦੀ ਇੱਕ ਉੜਾਣ ਨੂੰ ਰੱਦ ਕਰ ਦਿੱਤਾ ਗਿਆ ।
ਕੋਰੋਨਾ ਸੰਕਟਕਾਲ ਸਮੇਂ ਅਜਿਹੀ ਖਬਰ ਨੇ ਹਰ ਇਕ ਨੂੰ ਹੈਰਾਨ ਕਰ ਦਿੱਤਾ ਹੈ ।
ਵੈਸਟਜੈੱਟ ਦੇ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕੈਲਗਰੀ ਤੋਂ ਟੋਰਾਂਟੋ ਦੀ ਉਡਾਣ ਮੰਗਲਵਾਰ ਸਵੇਰੇ ਰੱਦ ਕਰ ਦਿੱਤੀ ਗਈ । ਇਸ ਪਿੱਛੇ ਕਾਰਨ ਦੱਸਿਆ ਗਿਆ ਕਿ ਜਦੋਂ ਇੱਕ ਪਰਿਵਾਰ ਵੱਲੋਂ ਏਅਰ ਲਾਈਨ ਦੇ ਮਾਸਕ ਨਿਯਮਾਂ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਮਜਬੂਰ ਹੋ ਕੇ ਇਹ ਫੈਸਲਾ ਲੈਣਾ ਪਿਆ। ਦਰਅਸਲ ਵੈਸਟਜੈਟ ਵੱਲੋਂ ਮਾਸਕ ਪਹਿਨਣ ਨੂੰ ਲੈ ਕੇ ਜ਼ੀਰੋ ਟੌਲਰੈਂਸ ਨੀਤੀ ਬਣਾਈ ਗਈ ਹੈ। ਇਸੇ ਨਿਯਮ ਕਾਰਨ ਫਲਾਈਟ ਵਿਚ ਮਾਸਕ ਪਹਿਨਣ ਨੂੰ ਲੈ ਕੇ ਵਿਵਾਦ ਹੋਇਆ ।


ਜਾਣਕਾਰੀ ਅਨੁਸਾਰ ਜਹਾਜ਼ ਵਿੱਚ ਸਵਾਰ ਉਸ ਬੱਚੇ ਦਾ ਪਿਤਾ ਜਿਸਨੇ ਮਾਸਕ ਨਹੀਂ ਪਾਇਆ ਹੋਇਆ ਸੀ, ਦਾ ਕਹਿਣਾ ਹੈ ਕਿ ਉਸ ਨੂੰ ਬੇਇਨਸਾਫੀ ਨਾਲ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਸਦੀ ਧੀ ਸਿਰਫ 19 ਮਹੀਨਿਆਂ ਦੀ ਹੈ, ਅਤੇ ਮਾਸਕ ਦੀ ਲਾਜ਼ਮੀ ਵਰਤੋਂ ਦੀ ਉਮਰ ਦੀ ਸ਼ਰਤ ਅਧੀਨ ਇਹ ਨਹੀਂ ਆਉਂਦਾ। ਉਧਰ ਵੈਸਟਜੈੱਟ ਦੇ ਬੁਲਾਰੇ ਲੌਰੇਨ ਸਟੀਵਰਟ ਨੇ ਫਲਾਈਟ ਰੱਦ ਹੋਣ ਬਾਰੇ ਪੁਸ਼ਟੀ ਕੀਤੀ । ਉਹਨਾਂ ਦੱਸਿਆ “ਕੈਲਗਰੀ ਤੋਂ ਟੋਰਾਂਟੋ ਜਾਣ ਵਾਲੀ ਫਲਾਈਟ 652 ਨੂੰ ਬੀਤੀ ਰਾਤ ਰੱਦ ਕਰ ਦਿੱਤਾ ਗਿਆ ਜਦੋਂ ਕਰਮਚਾਰੀ ਟਰੈਵਲ ਪਾਸਾਂ ‘ਤੇ ਯਾਤਰਾ ਕਰਨ ਵਾਲੇ ਮਹਿਮਾਨਾਂ ਨੇ 2 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਮਹਿਮਾਨਾਂ ਲਈ ਹਵਾਈ ਜਹਾਜ਼ ਦੇ ਮਾਸਕ ਪਹਿਨਣ ਨਾਲ ਸੰਬੰਧਤ ਟ੍ਰਾਂਸਪੋਰਟ ਕੈਨੇਡਾ ਦੇ ਆਦੇਸ਼ ਦੀ ਪਾਲਣਾ ਨਹੀਂ ਕੀਤੀ.”

ਏਅਰ ਲਾਈਨ ਨੇ ਕਿਹਾ ਕਿ ਮਹਿਮਾਨਾਂ ਦੀ ਨਿੱਜਤਾ ਦੀ ਰਾਖੀ ਲਈ ਇਸ ਮਾਮਲੇ ਸੰਬੰਧੀ ਕੋਈ ਖਾਸ ਜਾਣਕਾਰੀ ਨਹੀਂ ਦੇਵੇਗਾ ਪਰ ਮਾਸਕ ਦੀ ਵਰਤੋਂ ਬਾਰੇ ਵੈਸਟਜੈੱਟ ਦੇ ਰੁਖ ਨੂੰ ਸਾਫ਼ ਕੀਤਾ। ਦੱਸ ਦਈਏ ਕਿ ਵੈਸਟਜੈੱਟ ਨੇ ਹਾਲ ਹੀ ਵਿੱਚ ਜ਼ੀਰੋ-ਟੌਰਰੈਂਸਲ ਮਾਸਕ ਐਡਰੈਂਸੈਂਸ ਪਾਲਿਸੀ ਲਾਂਚ ਕੀਤੀ ਹੈ।

Related News

11ਵੇਂ ਗੇੜ ਦੀ ਗੱਲਬਾਤ ਵੀ ਰਹੀ ਬੇਸਿੱਟਾ, ਖੇਤੀਬਾੜੀ ਮੰਤਰੀ ਨੇ ਹੱਥ ਕੀਤੇ ਖੜ੍ਹੇ, ਕਿਸਾਨਾਂ ਨੇ ਜਤਾਇਆ ਤਿੱਖਾ ਰੋਹ

Vivek Sharma

ਵਰਮੀਲਿਅਨ ਬੇਅ ਦੇ ਵਿਅਕਤੀ ਨੂੰ ਸ਼ਿਕਾਰ ਦੀ ਉਲੰਘਣਾ ਕਰਨ ‘ਤੇ 5k ਡਾਲਰ ਤੋਂ ਵੱਧ ਦਾ ਜ਼ੁਰਮਾਨਾ

Rajneet Kaur

ਅਫਗਾਨਿਸਤਾਨ ਤੋਂ 11 ਸਤੰਬਰ ਤੱਕ ਵਾਪਸ ਆਉਣਗੇ ਅਮਰੀਕੀ ਸੈਨਿਕ, ਰਾਸ਼ਟਰਪਤੀ Joe Biden ਨੇ ਕੀਤਾ ਐਲਾਨ

Vivek Sharma

Leave a Comment