channel punjabi
International KISAN ANDOLAN News

11ਵੇਂ ਗੇੜ ਦੀ ਗੱਲਬਾਤ ਵੀ ਰਹੀ ਬੇਸਿੱਟਾ, ਖੇਤੀਬਾੜੀ ਮੰਤਰੀ ਨੇ ਹੱਥ ਕੀਤੇ ਖੜ੍ਹੇ, ਕਿਸਾਨਾਂ ਨੇ ਜਤਾਇਆ ਤਿੱਖਾ ਰੋਹ

ਨਵੀਂ ਦਿੱਲੀ : ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਵਿਚਾਲੇ 11ਵੇਂ ਗੇੜ੍ਹ ਦੀ ਬੈਠਕ ਵੀ ਪਹਿਲੀਆਂ ਬੈਠਕਾਂ ਦੀ ਤਰ੍ਹਾਂ ਬੇਸਿੱਟਾ ਰਹੀ ।ਸਰਕਾਰ ਨੇ ਕਿਸਾਨਾਂ ਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਇਸ ਤੋਂ ਜ਼ਿਆਦਾ ਉਹ ਕੁਝ ਨਹੀਂ ਕਰ ਸਕਦੇ। ਅੱਜ ਦੀ ਬੈਠਕ ’ਚ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਹੁਣ ਤਕ ਅਸੀਂ ਜੋ ਪ੍ਰਸਤਾਵ ਦਿੱਤੇ, ਉਹ ਤੁਹਾਡੇ ਹਿੱਤ ਲਈ ਹਨ। ਇਸ ਤੋਂ ਬਿਹਤਰ ਅਸੀਂ ਕੁਝ ਨਹੀਂ ਕਰ ਸਕਦੇ। ਜੇਕਰ ਤੁਹਾਡਾ ਵਿਚਾਰ ਬਣੇ ਤਾਂ ਇਕ ਵਾਰ ਸੋਚ ਲਓ। ਇਸ ਦੇ ਨਾਲ ਹੀ ਖੇਤੀ ਮੰਤਰੀ ਨੇ ਕਿਹਾ ਕਿ ਅਸੀਂ ਫਿਰ ਮਿਲਾਂਗੇ, ਪਰ ਅਜੇ ਅਗਲੀ ਕੋਈ ਤਾਰੀਕ ਤੈਅ ਨਹੀਂ ਕੀਤੀ ਗਈ।

ਬੈਠਕ ਤੋਂ ਬਾਅਦ ਕਿਸਾਨ ਆਗੂਆਂ ਨੇ ਦੱਸਿਆ ਕਿ ਅੱਜ ਦੀ ਬੈਠਕ ’ਚ ਕੇਂਦਰ ਸਰਕਾਰ ਦੇ ਮੰਤਰੀਆਂ ਨੇ ਕਿਸਾਨਾਂ ਨੂੰ ਆਪਣੇ ਵਲੋਂ ਦਿੱਤੇ ਗਏ ਨਵੇਂ ਪ੍ਰਪੋਜ਼ਲ ਬਾਰੇ ਮੁੜ ਵਿਚਾਰ ਕਰਨ ਲਈ ਕਿਹਾ ਸੀ ਜਿਸ ’ਤੇ ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਵਿਚਾਰ ਕਰਕੇ ਆਏ ਹਾਂ। ਅਸੀਂ ਕਾਨੂੰਨ ਵਾਪਸ ਕਰਨ ਤੋਂ ਘੱਟ ਕਿਸੇ ਵੀ ਮੰਗ ’ਤੇ ਨਹੀਂ ਮੰਨਾਂਗੇ। ਇਸ ’ਤੇ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਅਸੀਂ ਇਸ ਤੋਂ ਜ਼ਿਆਦਾ ਕੁਝ ਨਹੀਂ ਕਰ ਸਕਦੇ, ਇਹ ਸਾਡਾ ਆਖਰੀ ਪ੍ਰਪੋਜ਼ਲ ਹੈ। ਇੰਨਾ ਕਹਿ ਕੇ ਮੰਤਰੀ ਬੈਠਕ ’ਚੋਂ ਉੱਠ ਕੇ ਚਲੇ ਗਏ। ਕਿਸਾਨ ਆਗੂ ਐਸ.ਐਸ. ਪੰਧੇਰ ਅਤੇ ਹੋਰ ਆਗੂਆਂ ਨੇ ਰੋਹ ਜਤਾਇਆ ਕਿ ਮੰਤਰੀ ਵੱਲੋਂ ਜਾਣ-ਬੁੱਝ ਕੇ ਸਾਢੇ ਤਿੰਨ ਘੰਟੇ ਤੱਕ ਇੰਤਜ਼ਾਰ ਕਰਵਾਇਆ ਗਿਆ, ਮੀਟਿੰਗ ਜਦੋਂ ਸ਼ੁਰੂ ਹੋਈ ਤਾਂ ਇਸ ਤੋਂ ਬਾਅਦ 10 ਮਿੰਟਾਂ ਬਾਅਦ ਹੀ ਖ਼ਤਮ ਕਰ ਦਿੱਤੀ ਗਈ।

ਬੈਠਕ ਸ਼ੁਰੂ ਹੋਣ ਤੋਂ ਬਾਅਦ ਨਰੇਂਦਰ ਤੋਮਰ ਨੇ ਕਿਸਾਨਾਂ ਨਾਲ ਨਾਰਾਜ਼ਗੀ ਜਤਾਈ ਕਿ ਆਖ਼ਰ ਉਹਨਾਂ ਵਲੋਂ ਪਿਛਲੀ ਬੈਠਕ ‘ਚ ਦਿੱਤੀ ਗਈ ਤਜਵੀਜ਼ ਨੂੰ ਕਿਸਾਨਾਂ ਨੇ ਮੀਡੀਆ ਨਾਲ ਕਿਉਂ ਸਾਂਝਾ ਕੀਤਾ। ਇਸ ਦੇ ਨਾਲ ਹੀ ਤੋਮਰ ਨੇ ਇਹ ਵੀ ਕਿਹਾ ਕਿ ਤਜਵੀਜ਼ ‘ਤੇ ਤੁਹਾਡੇ ਫ਼ੈਸਲੇ ਬਾਰੇ ਤੁਸੀਂ ਮੀਡੀਆ ਨੂੰ ਪਹਿਲਾਂ ਕਿਉਂ ਦੱਸਿਆ, ਤੁਹਾਨੂੰ ਇਸ ਬਾਰੇ ਅੱਜ ਦੀ ਬੈਠਕ ‘ਚ ਦੱਸਣਾ ਚਾਹੀਦਾ ਸੀ।

ਕਿਸਾਨ ਆਗੂਆਂ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਦੱਸਿਆ ਕਿ ਸਰਕਾਰ ਖੇਤੀ ਬਿੱਲਾਂ ’ਤੇ ਗੱਲਬਾਤ ਨੂੰ ਲੈ ਕੇ ਆਪਣੇ ਕਦਮ ਪਿੱਛੇ ਖਿੱਚ ਰਹੀ ਹੈ। ਸਰਕਾਰ ਨੇ ਅਗਲੀ ਬੈਠਕ ਦੀ ਵੀ ਕੋਈ ਤਾਰੀਖ਼ ਨਹੀਂ ਦਿੱਤੀ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਗਣਤੰਤਰ ਦਿਵਸ ਕਾਰਨ ਹੁਣ 26 ਜਨਵਰੀ 2021 ਤੱਕ ਵਿਗਿਆਨ ਭਵਨ ਬੰਦ ਰਹੇਗਾ। ਇਸ ਲਈ ਅਗਲੀ ਬੈਠਕ ਵਿਗਿਆਨ ਭਵਨ ’ਚ ਨਹੀਂ ਹੋਵੇਗੀ ਪਰ ਕਿੱਥੇ ਹੋਵੇਗੀ ਉਨ੍ਹਾਂ ਨੇ ਇਹ ਨਹੀਂ ਦੱਸਿਆ।

Related News

ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਟਰੈਕਟਰ ਰੈਲੀ

Vivek Sharma

WHO ਦੇ ਡਾਇਰੈਕਟਰ ਜਨਰਲ ਟੈਡਰੋਸ ਐਡਨੌਮ ਗੈਬਰੀਸਸ ਨੇ ਦੁਨੀਆਂ ਨੂੰ ਕੋਰੋਨਾ ਵਾਇਰਸ ਤੋਂ ਸੁਚੇਤ ਰਹਿਣ ਦੀ ਦਿੱਤੀ ਚਿਤਾਵਨੀ

Rajneet Kaur

ਪਾਕਿਸਤਾਨ ਦਾ ਅੱਤਵਾਦੀ ਚਿਹਰਾ ਮੁੜ ਹੋਇਆ ਬੇਨਕਾਬ, ਹੁਣ ਆਮ ਲੋਕ ਵੀ ਪੁੱਛ ਰਹੇ ਨੇ ਪਾਕਿਸਤਾਨ ਸਰਕਾਰ ਤੋਂ ਸਵਾਲ

Vivek Sharma

Leave a Comment