channel punjabi
Canada International News North America

ਮਾਈਕਲ ਸਪੇਵਰ 19 ਮਾਰਚ ਅਤੇ ਮਾਈਕਲ ਕੋਵਰਿਗ 22 ਮਾਰਚ ਨੂੰ ਅਦਾਲਤ ਸਾਹਮਣੇ ਪੇਸ਼ ਹੋਣਗੇ: ਮੰਤਰੀ ਮਾਰਕ ਗਾਰਨਿਊ

ਪਿਛਲੇ 828 ਦਿਨਾਂ ਤੋਂ ਚੀਨ ਵਿੱਚ ਨਜ਼ਰਬੰਦ ਦੋ ਕੈਨੇਡੀਅਨਾਂ ਦੇ ਮਾਮਲੇ ਦੀ ਸੁਣਵਾਈ ਅਗਲੇ ਹਫਤੇ ਹੋਵੇਗੀ। ਇਹ ਐਲਾਨ ਸਰਕਾਰ ਵੱਲੋਂ ਕੀਤਾ ਗਿਆ। ਵਿਦੇਸ਼ ਮੰਤਰੀ ਮਾਰਕ ਗਾਰਨਿਊ ਵੱਲੋਂ ਜਾਰੀ ਬਿਆਨ ਅਨੁਸਾਰ ਸਾਬਕਾ ਕਾਰੋਬਾਰੀ ਮਾਈਕਲ ਸਪੇਵਰ ਨੂੰ 19 ਮਾਰਚ ਜਦਕਿ ਸਾਬਕਾ ਡਿਪਲੋਮੈਟ ਮਾਈਕਲ ਕੋਵਰਿਗ ਨੂੰ 22 ਮਾਰਚ ਨੂੰ ਅਦਾਲਤ ਸਾਹਮਣੇ ਪੇਸ਼ ਕੀਤਾ ਜਾਵੇਗਾ।ਇਸ ਬਿਆਨ ਵਿੱਚ ਗਾਰਨਿਊ ਨੇ ਆਖਿਆ ਕਿ ਕੈਨੇਡੀਅਨ ਅਧਿਕਾਰੀ ਲਗਾਤਾਰ ਸਪੇਵਰ ਤੇ ਕੋਵਰਿਗ ਤੱਕ ਕਾਊਂਸਲਰ ਦੀ ਪਹੁੰਚ ਕਰਵਾਉਣ ਲਈ ਜ਼ੋਰ ਲਾ ਰਹੇ ਹਨ। ਇਹ ਸੱਭ ਕਾਊਂਸਲਰ ਰਿਲੇਸ਼ਨਜ਼ ਉੱਤੇ ਵਿਏਨਾ ਕਨਵੈਨਸ਼ਨ ਤੇ ਚਾਈਨਾ-ਕੈਨੇਡਾ ਕਾਊਂਸਲਰ ਅਗਰੀਮੈਂਟ, ਦੇ ਮੱਦੇਨਜ਼ਰ ਕੀਤਾ ਜਾ ਰਿਹਾ ਹੈ।

ਗਾਰਨਿਊ ਨੇ ਆਪਣੇ ਬਿਆਨ ਵਿੱਚ ਇਹ ਵੀ ਆਖਿਆ ਕਿ ਦੋਵਾਂ ਕੈਨੇਡੀਅਨਾਂ ਨੂੰ ਨਜ਼ਰਬੰਦ ਕਰਕੇ ਰੱਖਿਆ ਜਾਣਾ ਮਨਮਰਜ਼ੀ ਵਾਲਾ ਫੈਸਲਾ ਹੈ। ਇਸ ਤੋਂ ਇਲਾਵਾ ਦੋਵਾਂ ਕੈਨੇਡੀਅਨਾਂ ਨਾਲ ਜੁੜੀਆਂ ਇਨ੍ਹਾਂ ਪ੍ਰੋਸੀਡਿੰਗਜ਼ ਵਿੱਚ ਪਾਰਦਰਸ਼ਤਾ ਦੀ ਘਾਟ ਕਾਰਨ ਵੀ ਸਰਕਾਰ ਪਰੇਸ਼ਾਨ ਹੈ। ਸਪੇਵਰ ਤੇ ਕੋਵਰਿਗ ਨੂੰ 10 ਦਸੰਬਰ,2018 ਵਿੱਚ ਚੀਨ ਵਿੱਚ ਜਾਸੂਸੀ ਕਰਨ ਦੇ ਦੋਸਖਾਂ ਵਿੱਚ ਨਜ਼ਰਬੰਦ ਕਰ ਲਿਆ ਗਿਆ ਸੀ। ਇਹ ਸਾਰਾ ਕੁੱਝ ਚੀਨ ਵੱਲੋਂ ਬਦਲਾ ਲਊ ਕਾਰਵਾਈ ਤਹਿਤ ਕੀਤਾ ਗਿਆ। ਇਨ੍ਹਾਂ ਦੋਵਾਂ ਨੂੰ ਨਜ਼ਰਬੰਦ ਕੀਤੇ ਜਾਣ ਤੋਂ ਕੁੱਝ ਸਮਾਂ ਪਹਿਲਾਂ ਅਮਰੀਕਾ ਦੀ ਬੇਨਤੀ ਉੱਤੇ ਵੈਨਕੂਵਰ ਵਿੱਚ ਹੁਆਵੇ ਦੀ ਐਗਜ਼ੈਕਟਿਵ ਮੈਂਗ ਵਾਨਜ਼ੋਊ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

Related News

ਅਲੈਨਾ ਰੌਸ ਇਕ ਕੋਵਿਡ 19 ਦੇ ਸਪੰਰਕ ‘ਚ ਆਉਣ ਤੋਂ ਬਾਅਦ ਆਪਣੇ ਆਪ ਨੂੰ ਕਰਨਗੇ ਆਈਸੋਲੇਟ

Rajneet Kaur

ਸੈਨਿਚ ਮਾਲ ਵਿਚ ਕਾਰ ਦੇ ਟਕਰਾਉਣ ਤੋਂ ਬਾਅਦ ਕਾਮੇ ਵਾਲਮਾਰਟ ਵਾਕ-ਇਨ ਫ੍ਰੀਜ਼ਰ ਤੋਂ ਬਚੇ

Rajneet Kaur

ਬਰੈਂਪਟਨ ਦੇ ਇਕ ਘਰ ‘ਚ ਲੱਗੀ ਭਿਆਨਕ ਅੱਗ, ਇਕ ਔਰਤ ਜ਼ਖਮੀ

Rajneet Kaur

Leave a Comment