channel punjabi
Canada International News North America

ਮਾਂਟਰੀਅਲ: ਗੈਸ ਲੀਕ ਹੋਣ ਕਾਰਨ ਦੋ ਘੰਟਿਆਂ ਤੋਂ ਵੱਧ ਸਮੇਂ ਲਈ ਮੈਟਰੋ ਦੀ ਗ੍ਰੀਨ ਲਾਈਨ ਨੂੰ ਕਰਨਾ ਪਿਆ ਬੰਦ

ਮਾਂਟਰੀਅਲ: ਡਾਊਨਟਾਊਨ ਮੌਨਟਰੀਅਲ ਵਿੱਚ ਇੱਕ ਗੈਸ ਲੀਕ ਹੋਣ ਕਾਰਨ ਦੋ ਘੰਟਿਆਂ ਤੋਂ ਵੱਧ ਸਮੇਂ ਲਈ ਮੈਟਰੋ ਦੀ ਗ੍ਰੀਨ ਲਾਈਨ ਨੂੰ ਬੰਦ ਕਰਨਾ ਪਿਆ ਅਤੇ ਮੰਗਲਵਾਰ ਸਵੇਰੇ ਡਾਸਨ ਕਾਲਜ (Dawson College) ਨੂੰ ਖਾਲੀ ਖਾਲੀ ਕੀਤਾ ਗਿਆ।

ਫਾਇਰ ਵਿਭਾਗ ਦਾ ਕਹਿਣਾ ਹੈ ਕਿ ਇਹ ਘਟਨਾ ਸਵੇਰੇ 9.30 ਵਜੇ ਐਟਵਾਟਰ ਐਵੇਨਿਊ ਅਤੇ ਡੀ ਮੈਸਨੀਯੂਵ ਬੁਲੇਵਰਡ ਦੇ ਚੌਰਾਹੇ ਨੇੜੇ ਵਾਪਰੀ। ਇਕ ਬੁਲਾਰੇ ਨੇ ਕਿਹਾ ਕਿ ਅਜੇ ਤੱਕ ਕਿਸੇ ਦੇ ਕੋਈ ਸੱਟ ਜਾਂ ਜ਼ਖਮੀ ਹੋਣ ਦੀ ਖਬਰ ਨਹੀਂ ਮਿਲੀ ।

ਸਪੋਕਸਪਰਸਨ ਐਨੇਗੀਰ ਨੇ ਦੱਸਿਆ ਕਿ ਚਾਰ ਇੰਚ ਸਟੀਲ ਦੀ ਪਾਈਪ ਟੁੱਟ ਗਈ, ਜਿਸ ਨਾਲ ਗੈਸ ਲੀਕ ਹੋਣੀ ਸ਼ੁਰੂ ਹੋ ਗਈ ਸੀ । ਕਰਮਚਾਰੀਆਂ ਨੇ ਪਾਈਪ ‘ਤੇ ਬੰਦ ਹੋਣ ਵਾਲੇ ਵਾਲਵ ਨੂੰ ਖੁਦਾਈ ਕਰਕੇ ਲੱਭਿਆ ਅਤੇ ਦੁਪਹਿਰ 12:45 ਵਜੇ ਦੇ ਕਰੀਬ ਇਸ ਨੂੰ ਕੈਪਡ ਕੀਤਾ ।

ਸੁਸਾਇਟੀ ਡੀ ਟ੍ਰਾਂਸਪੋਰਟ ਡੀ ਮਾਂਟਰੀਅਲ (Société de transport de Montréal) ਜਨਤਕ ਆਵਾਜਾਈ ਅਥਾਰਟੀ ਦਾ ਕਹਿਣਾ ਹੈ ਕਿ ਗੈਸ ਲੀਕ ਠੀਕ ਹੋਣ ਤੋਂ ਬਾਅਦ ਗ੍ਰੀਨ ਲਾਈਨ ‘ਤੇ ਐਂਗ੍ਰੀਗਨੋਨ ਅਤੇ ਬੇਰੀ-ਯੂਕਿਯੂਐਮ ਸਟੇਸ਼ਨਾਂ (Angrignon and Berri-UQAM stations) ਵਿਚਕਾਰ ਸੇਵਾ ਦੁਬਾਰਾ ਸ਼ੁਰੂ ਹੋਈ। ਇਸ ਦੌਰਾਨ ਅਟਵਾਟਰ ਮੈਟਰੋ ਸਟੇਸ਼ਨ ਵੀ ਬੰਦ ਸੀ।

ਮਾਂਟਰੀਅਲ ਪੁਲਿਸ ਦੇ ਅਨੁਸਾਰ ਸ਼ੇਰਬਰੁਕ ਅਤੇ ਸਟੀ-ਕੈਥਰੀਨ ਦੀਆਂ ਸਟ੍ਰੀਟਸ ਐਟਵਾਟਰ ਐਵੇਨਿਊ ਟਰੈਫਿਕ ਦੀ ਸੀਮਾ ਤੋਂ ਬਾਹਰ ਸੀ।

Related News

ਕੋਰੋਨਾ ਤੋਂ ਬਚਾਅ ਲਈ ਭਾਰਤ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ W.H.O. ਨੇ ਕੀਤੀ ਪ੍ਰਸ਼ੰਸਾ

Vivek Sharma

ਕੈਨੇਡਾ ‘ਚ ਕੋਰੋਨਾ ਦੇ ਮਾਮਲਿਆਂ ਦਾ ਅੰਕੜਾ 4 ਲੱਖ ਨੂੰ ਕੀਤਾ ਪਾਰ, ਜਨਤਾ ਨੂੰ ਵੈਕਸੀਨ ਦਾ ਇੰਤਜ਼ਾਰ

Vivek Sharma

ਕੈਨੇਡਾ ਨੇ ਬੁੱਧਵਾਰ ਨੂੰ ਨਾਵਲ ਕੋਰੋਨਾ ਵਾਇਰਸ ਦੇ 6,415 ਨਵੇਂ ਕੇਸਾਂ ਅਤੇ 140 ਨਵੀਂ ਮੌਤਾਂ ਦੀ ਕੀਤੀ ਪੁਸ਼ਟੀ

Rajneet Kaur

Leave a Comment