channel punjabi
International News

ਕੋਰੋਨਾ ਤੋਂ ਬਚਾਅ ਲਈ ਭਾਰਤ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ W.H.O. ਨੇ ਕੀਤੀ ਪ੍ਰਸ਼ੰਸਾ

ਦੁਨੀਆ ਵਿੱਚ ਕੋਰੋਨਾ ਦੇ ਮਾਮਲੇ ਹਾਲੇ ਵੀ ਰੁਕਣ ਦਾ ਨਾਮ ਨਹੀਂ ਲੈ ਰਹੇ । ਅਮਰੀਕਾ ਸਭ ਤੋਂ ਜ਼ਿਆਦਾ ਕੋਰੋਨਾ ਦੀ ਮਾਰ ਝੱਲ ਰਿਹਾ ਹੈ । ਭਾਰਤ ਵਿਚ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ਪਰ ਚੰਗੀ ਗੱਲ ਇਹ ਹੈ ਕਿ ਭਾਰਤ ਅੰਦਰ ਕੋਰੋਨਾ ਪ੍ਰਭਾਵਿਤਾਂ ਦੇ ਸਿਹਤਯਾਬ ਹੋਣ ਦੀ ਦਰ ਬਾਕੀ ਦੇਸ਼ਾਂ ਨਾਲੋਂ ਬਹਿਤਰ ਹੈ । ਇਸ ਦੇ ਨਾਲ ਹੀ ਕੋਰੋਨਾ ਪ੍ਰਭਾਵਿਤਾਂ ਦੀ ਜਾਨ ਗੁਆਉਣ ਦੀ ਦਰ (1.8%) ਸਭ ਤੋਂ ਘੱਟ ਹੈ। ਉਧਰ ਹੁਣ ਭਾਰਤ ਨੇ ਸਵਦੇਸ਼ੀ ਵੈਕਸੀਨ ਬਣਾ ਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ । ਭਾਰਤ ਵਿੱਚ ਬਣੀ ਕੋਰੋਨਾ ਵਾਇਰਸ ਦੀ ਵੈਕਸੀਨ ‘ਕੋਵਿਸ਼ੀਲਡ’ ਅਤੇ ‘ਕੋਵੈਕਸੀਨ’ ਨੂੰ ਐਮਰਜੰਸੀ ਇਸਤੇਮਾਲ ਦੀ ਮਨਜ਼ੂਰੀ ਮਿਲ ਗਈ ਹੈ। ਭਾਰਤ ਵਿੱਚ ਕੋਰੋਨਾ ਦੀ ਵੈਕਸੀਨ ਨੂੰ ਮਨਜ਼ੂਰੀ ਦਿੱਤੇ ਜਾਣ ਦੇ ਕਦਮ ਦੀ ਵਿਸ਼ਵ ਸਿਹਤ ਸੰਗਠਨ (W.H.O.) ਨੇ ਵੀ ਤਾਰੀਫ਼ ਕੀਤੀ ਹੈ। ਵਿਸ਼ਵ ਸਿਹਤ ਸੰਗਠਨ ਦੇ ਪ੍ਰਮੁੱਖ ਡਾਕਟਰ ਟੇਡਰੋਸ ਅਡਾਨੋਮ ਘੇਬਰੇਸਿਸ ਨੇ ਭਾਰਤ ਦੀ ਤਾਰੀਫ਼ ਕੀਤੀ ਹੈ। ਡਾਕਟਰ ਘੇਬਰੇਸਿਸ ਨੇ ਪੀ.ਐੱਮ. ਮੋਦੀ ਨੂੰ ਟੈਗ ਕਰਦੇ ਹੋਏ ਟਵੀਟ ਕੀਤਾ ਹੈ।

ਆਪਣੇ ਟਵੀਟ ਵਿੱਚ ਡਾਕਟਰ ਘੇਬਰੇਸਿਸ ਨੇ ਕਿਹਾ ਹੈ ਕਿ ਭਾਰਤ ਨੇ ਕੋਰੋਨਾ ਨੂੰ ਖ਼ਤਮ ਕਰਨ ਲਈ ਨਿਰਣਾਇਕ ਕਾਰਵਾਈ ਜਾਰੀ ਰੱਖੀ ਹੈ। ਭਾਰਤ ਦੁਨੀਆ ਦੇ ਸਭ ਤੋਂ ਵੱਡੇ ਵੈਕਸੀਨ ਨਿਰਮਾਤਾ ਦੇਸ਼ ਦੇ ਤੌਰ ‘ਤੇ ਕੰਮ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਡਬਲਿਯੂ.ਐੱਚ.ਓ. ਪ੍ਰਮੁੱਖ ਡਾਕਟਰ ਘੇਬਰੇਸਿਸ ਨੇ ਕਿਹਾ ਹੈ ਕਿ ਵੈਕਸੀਨ ਨਾਲ ਹਰ ਜਗ੍ਹਾ ਕਮਜ਼ੋਰ ਲੋਕਾਂ ਨੂੰ ਬਚਾਇਆ ਜਾ ਸਕਦਾ ਹੈ, ਜੇਕਰ ਅਸੀਂ ਸਾਰੇ ਮਿਲਕੇ ਕੰਮ ਕਰੀਏ।

Related News

2021 ਦੇ ਸਤੰਬਰ ਮਹੀਨੇ ਤੱਕ ਸਾਰੇ ਕੈਨੇਡੀਅਨਾਂ ਦਾ ਟੀਕਾਕਰਣ ਮੁਕੰਮਲ ਹੋਣ ਦਾ ਜਿਹੜਾ ਇੱਕ ਯਕੀਨ ਸੀ ਉਹ ਹੁਣ ਓਨਾ ਮਜ਼ਬੂਤ ਨਹੀਂ ਰਿਹਾ: ਸਰਵੇਖਣ

Rajneet Kaur

ਕਰੀਬ ਤਿੰਨ ਦਹਾਕਿਆਂ ਬਾਅਦ ਸਰਕਾਰ ਨੇ ਸੁਣੀ ਲੋਕਾਂ ਦੀ ਪੁਕਾਰ !

Vivek Sharma

ਬੀ.ਸੀ. ਵਿਚ ਨਿੱਜੀ ਤੌਰ ਤੇ ਇਨਡੋਰ ਧਾਰਮਿਕ ਇਕੱਠਾਂ ਤੇ ਅਸਥਾਈ ਤੌਰ ‘ਤੇ ਰੋਕ

Rajneet Kaur

Leave a Comment