channel punjabi
International News

ਭਾਰਤ ਸਰਕਾਰ ਨੇ ‘ਅਨਲਾਕ-4’ ਦਾ ਕੀਤਾ ਐਲਾਨ, ਗਾਈਡਲਾਈਨਜ਼ ਕੀਤੀਆਂ ਜਾਰੀ

ਭਾਰਤ ਸਰਕਾਰ ਨੇ ਅਨਲਾਕ-4 ਦੀ ਪ੍ਰਕਿਰਿਆ ਦਾ ਕੀਤਾ ਐਲਾਨ

ਨਵੀਂ ਗਾਈਡਲਾਈਨਜ਼ ਅਨੁਸਾਰ ਪਹਿਲੀ ਸਤੰਬਰ ਤੋਂ ਅਨਲਾਕ-4 ਹੋਵੇਗਾ ਸ਼ੁਰੂ

ਸਮਾਜਿਕ-ਧਾਰਮਿਕ ਸਮਾਗਮਾਂ ਨੂੰ ਸ਼ਰਤਾਂ ਅਨੁਸਾਰ ਮਿਲੇਗੀ ਇਜਾਜ਼ਤ

7 ਸਤੰਬਰ ਤੋਂ ਦੇਸ਼ ਅੰਦਰ ਸ਼ੁਰੂ ਹੋਣਗੀਆਂ ਮੈਟਰੋ ਸੇਵਾਵਾਂ

ਪੇਸ਼ੇਵਰ ਵਿੱਦਿਅਕ ਅਦਾਰਿਆਂ ਦੇ ਖੁੱਲ੍ਹੇ ਤਾਲੇ, ਪਰ ਹੋਰ ਸਕੂਲਾਂ-ਕਾਲਜਾਂ ਨੂੰ ਹਾਲੇ ਕਰਨਾ ਪਵੇਗਾ ਇੰਤਜ਼ਾਰ

ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਦੀ ਚੁਣੌਤੀ ਵਿਚਾਲੇ ਭਾਰਤ ਸਰਕਾਰ ਨੇ ਅਨਲਾਕ-4 ਦਾ ਐਲਾਨ ਕਰ ਦਿੱਤਾ ਹੈ। ਅਨਲਾਕ-4 ਦੀ ਪ੍ਰਕਿਰਿਆ ਪਹਿਲੀ ਸਤੰਬਰ ਤੋਂ ਸ਼ੁਰੂ ਹੋਵੇਗੀ, ਇਸ ਤਹਿਤ ਕੰਟੇਨਮੈਂਟ ਜ਼ੋਨ ਦੇ ਬਾਹਰ ਲਗਪਗ ਸਾਰੀਆਂ ਸਰਗਰਮੀਆਂ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਅਨਲਾਕ-4 ਦੀਆਂ ਗਾਈਡਲਾਈਨਜ਼ ‘ਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਫ਼ ਕਰ ਦਿੱਤਾ ਕਿ ਸੂਬਾਈ ਸਰਕਾਰਾਂ ਆਪਣੀ ਮਰਜ਼ੀ ਨਾਲ ਕੰਟੇਨਮੈਂਟ ਜ਼ੋਨ ਦੇ ਬਾਹਰ ਕੋਈ ਲਾਕਡਾਊਨ ਨਹੀਂ ਲਾ ਸਕਣਗੀਆਂ।

ਕੁਝ ਗਿਣੀਆਂ-ਚੁਣੀਆਂ ਨੂੰ ਛੱਡ ਕੇ ਹਰੇਕ ਤਰ੍ਹਾਂ ਦੀਆਂ ਸਰਗਰਮੀਆਂ ਦੀ ਪੂਰੀ ਛੋਟ ਹੋਵੇਗੀ। ਪੰਜ ਮਹੀਨੇ ਬੰਦ ਰਹਿਣ ਤੋਂ ਬਾਅਦ ਮੈਟਰੋ ਸੇਵਾਵਾਂ ਸੱਤ ਸਤੰਬਰ ਤੋਂ ਮੁੜ ਸ਼ੁਰੂ ਹੋ ਜਾਣਗੀਆਂ। ਇਥੋਂ ਤਕ ਕਿ ਸਕੂਲਾਂ ਤੇ ਉੱਚ ਵਿੱਦਿਅਕ ਅਦਾਰਿਆਂ ‘ਚ ਵੀ ਪਹਿਲੀ ਵਾਰੀ ਸੀਮਤ ਸਰਗਰਮੀਆਂ ਦੀ ਇਜਾਜ਼ਤ ਦਿੱਤੀ ਗਈ ਹੈ।


ਅਨਲਾਕ-4 ‘ਚ ਕੰਟੇਨਮੈਂਟ ਜ਼ੋਨ ਤੋਂ ਇਲਾਵਾ ਕਿਤੇ ਵੀ ਕਿਸੇ ਤਰ੍ਹਾਂ ਦੀ ਰੋਕ ਨਹੀਂ ਹੋਣ ਦੇ ਦਿਸ਼ਾ ਨਿਰਦੇਸ਼ ਦੇ ਸੰਕੇਤ ਤੋਂ ਸਾਫ਼ ਹੈ ਕਿ ਰੇਲਵੇ ਵੀ ਛੇਤੀ ਹੀ ਟ੍ਰੇਨਾਂ ਦੀ ਨਿਯਮਤ ਸੇਵਾ ਸ਼ੁਰੂ ਕਰਨ ਦਾ ਐਲਾਨ ਕਰ ਸਕਦਾ ਹੈ। ਲਗਪਗ ਪੰਜ ਮਹੀਨੇ ਤੋਂ ਲਾਕਡਾਊਨ ਕਾਰਨ ਬੰਦ ਪਈਆਂ ਮੈਟਰੋ ਸੇਵਾਵਾਂ ਨੂੰ ਮੁੜ ਸ਼ੁਰੂ ਕਰਨ ਦੀ ਇਜਾਜ਼ਤ ਦਿੰਦਿਆਂ ਗਾਈਡਲਾਈਨਜ਼ ‘ਚ ਕਿਹਾ ਗਿਆ ਹੈ ਕਿ ਇਸ ਲਈ ਸ਼ਹਿਰੀ ਵਿਕਾਸ ਤੇ ਰੇਲ ਮੰਤਰਾਲੇ ਨਵਾਂ ਐੱਸਓਪੀ ਜਾਰੀ ਕਰੇਗਾ। ਨਵੇਂ ਐੱਸਓਪੀ ‘ਚ ਮੈਟਰੋ ਸੇਵਾਵਾਂ ਨੂੰ ਇਕੱਠੇ ਖੋਲ੍ਹਣ ਦੀ ਬਜਾਏ ਹੌਲੀ-ਹੌਲੀ ਖੋਲ੍ਹਣ ਦੀ ਵਿਵਸਥਾ ਹੋ ਸਕਦੀ ਹੈ।

ਧਾਰਮਿਕ-ਸਮਾਜਿਕ ਸਮਾਗਮਾਂ ਨੂੰ ਸ਼ਰਤਾਂ ਅਨੁਸਾਰ ਮਿਲੇਗੀ ਇਜਾਜ਼ਤ

ਅਨਲਾਕ-4 ਸਿਆਸੀ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਲਈ ਰਾਹਤ ਲੈ ਕੇ ਆਈ ਹੈ। ਹਾਲੇ ਤਕ ਇਨ੍ਹਾਂ ਦੇ ਸਮਾਗਮਾਂ ‘ਤੇ ਪਾਬੰਦੀ ਲੱਗੀ ਹੋਈ ਸੀ ਪਰ ਹੁਣ ਉਨ੍ਹਾਂ ਨੂੰ ਇਸ ਦੀ ਇਜਾਜ਼ਤ ਦਿੱਤੀ ਗਈ ਹੈ। ਸ਼ਰਤ ਸਿਰਫ਼ ਏਨੀ ਹੈ ਕਿ ਸਮਾਗਮ ‘ਚ ਹਿੱਸਾ ਲੈਣ ਦੀ ਗਿਣਤੀ 100 ਤੋਂ ਜ਼ਿਆਦਾ ਨਹੀਂ ਹੋਵੇ ਤੇ ਇਸ ‘ਚ ਸੋਸ਼ਲ ਡਿਸਟੈਂਸਿੰਗ, ਫੇਸ ਮਾਸਕ, ਸੈਨੇਟਾਈਜ਼ਰ ਤੇ ਥਰਮਲ ਸਕ੍ਰੀਨਿੰਗ ਦੀ ਵਿਵਸਥਾ ਕਰਨੀ ਪਵੇਗੀ। ਦਿਸ਼ਾ-ਨਿਰਦੇਸ਼ਾਂ ‘ਚ ਵਿਆਹ ਸਮਾਗਮ ਤੇ ਸਸਕਾਰ ਦਾ ਵੱਖਰਾ ਜ਼ਿਕਰ ਨਹੀਂ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ‘ਚ ਵੀ 100 ਲੋਕਾਂ ਦੇ ਹਿੱਸਾ ਲੈਣ ਦੀ ਇਜਾਜ਼ਤ ਹੋਵੇਗੀ। ਪਹਿਲਾਂ ਵਿਆਹ ‘ਚ 50 ਤੇ ਸਸਕਾਰ ‘ਚ ਸਿਰਫ਼ 20 ਲੋਕਾਂ ਦੇ ਮੌਜੂਦ ਰਹਿਣ ਦੀ ਇਜਾਜ਼ਤ ਸੀ।

ਸਕੂਲ-ਕਾਲਜ ਖੋਲ੍ਹਣ ਲਈ ਹੋਰ ਕਰਨਾ ਪਵੇਗਾ ਇੰਤਜ਼ਾਰ

ਉਂਜ ਤਾਂ ਸਾਰੇ ਸਕੂਲ, ਕਾਲਜ, ਕੋਚਿੰਗ ਅਦਾਰਿਆਂ ਨੂੰ ਖੋਲ੍ਹਣ ਦੀ ਇਜਾਜ਼ਤ ਨਹੀਂ ਮਿਲੀ ਪਰ ਮਾਰਚ ਤੋਂ ਬੰਦ ਪਏ ਹਾਈ ਸਕੂਲਾਂ ਤੇ ਉੱਚ ਵਿੱਦਿਅਕ ਅਦਾਰਿਆਂ ‘ਚ ਪਹਿਲੀ ਵਾਰੀ ਹਲਚਲ ਸ਼ੁਰੂ ਹੋਵੇਗੀ। 21 ਸਤੰਬਰ ਤੋਂ ਬਾਅਦ 50 ਫ਼ੀਸਦੀ ਅਧਿਆਪਕਾਂ ਤੇ ਗੈਰ-ਵਿੱਦਿਅਕ ਸਟਾਫ ਨੂੰ ਸਕੂਲ ‘ਚ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ। ਇਹ ਆਨਲਾਈਨ ਕਲਾਸਾਂ, ਟੈਲੀ ਕੌਂਸਲਿੰਗ ਤੇ ਸਕੂਲ ਦੀਆਂ ਹੋਰ ਸਰਗਰਮੀਆਂ ਨੂੰ ਅੰਜਾਮ ਦੇ ਸਕਣਗੇ।

ਸਭ ਤੋਂ ਅਹਿਮ ਗੱਲ ਇਹ ਹੈ ਕਿ ਪਹਿਲੀ ਵਾਰੀ ਸਕੂਲ ‘ਚ ਬੱਚਿਆਂ ਨੂੰ ਇਜਾਜ਼ਤ ਮਿਲੀ ਹੈ। ਕੰਟੇਨਮੈਂਟ ਜ਼ੋਨ ਤੋਂ ਬਾਹਰ ਦੇ ਸਕੂਲਾਂ ‘ਚ ਨੌਵੀਂ ਤੋਂ 12ਵੀਂ ਤਕ ਦੇ ਵਿਦਿਆਰਥੀਆਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ। ਸਕੂਲ ਇਸ ਲਈ ਬੱਚਿਆਂ ‘ਤੇ ਦਬਾਅ ਨਹੀਂ ਪਾ ਸਕਣਗੇ, ਨਾਲ ਹੀ ਬੱਚਿਆਂ ਦੇ ਮਾਪਿਆਂ ਤੋਂ ਲਿਖਤ ਇਜਾਜ਼ਤ ਵੀ ਲੈਣੀ ਪਵੇਗੀ। ਮੰਤਰਾਲੇ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਸੂਬਿਆਂ ਦੇ ਅੰਦਰ ਜਾਂ ਬਾਹਰ ਆਵਾਜਾਈ ‘ਤੇ ਕੋਈ ਰੋਕ ਨਹੀਂ ਹੋਵੇਗੀ, ਨਾ ਹੀ ਸੂਬੇ ਇਸ ਲਈ ਅਲੱਗ ਤੋਂ ਕੋਈ ਪਾਸ ਜਾਰੀ ਕਰ ਸਕਣਗੇ।

ਪੇਸ਼ੇਵਰ ਵਿੱਦਿਅਕ ਅਦਾਰਿਆਂ ਦੇ ਖੁੱਲ੍ਹੇ ਤਾਲੇ

ਆਈਆਈਟੀ ਤੇ ਆਈਆਈਐੱਮ ਵਰਗੇ ਤਕਨੀਕੀ ਤੇ ਮੈਨੇਜਮੈਂਟ ਨਾਲ ਜੁੜੇ ਪੇਸ਼ੇਵਰ ਵਿੱਦਿਅਕ ਅਦਾਰਿਆਂ ਨੂੰ ਪੀਜੀ ਦੇ ਵਿਦਿਆਰਥੀਆਂ ਲਈ ਖੋਲ੍ਹ ਦਿੱਤਾ ਗਿਆ ਹੈ। ਨਾਲ ਹੀ ਪੀਐੱਚਡੀ ਵਰਗੇ ਖੋਜ ਕਾਰਜਾਂ ਨਾਲ ਜੁੜੇ ਵਿੱਦਿਅਕ ਅਦਾਰਿਆਂ ਨੂੰ ਵੀ ਖੋਲ੍ਹਣ ਦੀ ਇਜਾਜ਼ਤ ਮਿਲ ਗਈ ਹੈ। ਇਨ੍ਹਾਂ ਵਿੱਦਿਅਕ ਅਦਾਰਿਆਂ ਨੂੰ ਖੋਲ੍ਹਣ ਲਈ ਉੱਚ ਸਿੱਖਿਆ ਵਿਭਾਗ ਕੋਰੋਨਾ ਦੀ ਸਥਾਨਕ ਸਥਿਤੀ ਨੂੰ ਦੇਖਦਿਆਂ ਐੱਸਓਪੀ ਜਾਰੀ ਕਰੇਗਾ। ਨਾਲ ਹੀ ਨੌਜਵਾਨਾਂ ਦੇ ਕੌਸ਼ਲ ਵਿਕਾਸ ਨਾਲ ਜੁੜੇ ਸਿਖਲਾਈ ਅਦਾਰਿਆਂ ਨੂੰ ਵੀ ਖੋਲ੍ਹਣ ਦੀ ਇਜਾਜ਼ਤ ਮਿਲ ਗਈ ਹੈ।

Related News

ਕੈਨੇਡਾ ‘ਚ ਫੂਡ ਸਰਵੀਸਿਜ਼ ਅਤੇ ਪੀਣ ਵਾਲੀਆਂ ਥਾਵਾਂ ਦੀ ਵਿਕਰੀ ‘ਚ ਲਗਾਤਾਰ ਤੀਜੇ ਮਹੀਨੇ ਵਾਧਾ: ਸਟੈਟਿਸਟਿਕਸ ਕੈਨੇਡਾ

Rajneet Kaur

ਕੈਨੇਡਾ ਵਿੱਚ ਨਹੀਂ ਵਰਤ ਸਕੋਗੇ ਪਲਾਸਟਿਕ ਵਾਲੇ ਉਤਪਾਦ, ਸਰਕਾਰ ਦਾ ਅਹਿਮ ਫੈਸਲਾ

Vivek Sharma

BIG NEWS : ਮੈਨੀਟੋਬਾ ਵਾਸੀਆਂ ਲਈ ਸ਼ਨੀਵਾਰ ਤੋਂ ਹੋਵੇਗੀ ‘ਅੱਛੇ ਦਿਨਾਂ’ ਦੀ ਮੁੜ ਸ਼ੁਰੂਆਤ

Vivek Sharma

Leave a Comment