channel punjabi
International News USA

ਅਮਰੀਕਾ ‘ਚ ਟਰੰਪ ਸਮਰਥਕ ਅਤੇ ਵਿਰੋਧੀ ਭਿੜੇ, ਇਕ ਦੀ ਮੌਤ

ਟਰੰਪ ਸਮਰਥਕ ਅਤੇ ਵਿਰੋਧੀਆਂ ਦਰਮਿਆਨ ਝੜਪ, ਇਕ ਦੀ ਮੌਤ

ਅਮਰੀਕਾ ਦੇ ਓਰੇਗਨ ਸੂਬੇ ਦੇ ਸਭ ਤੋਂ ਵੱਡੇ ਸ਼ਹਿਰ ਪੋਰਟਲੈਂਡ
ਦੀ ਘਟਨਾ

ਪੋਰਟਲੈਂਡ ਪੁਲਿਸ ਇੱਕ ਵਾਰ ਫਿਰ ਤੋਂ ਵਿਵਾਦਾਂ ਵਿੱਚ, ਕਥਿਤ ਤੌਰ ‘ਤੇ ਫਾਇਰਿੰਗ ਦੇ ਲੱਗੇ ਦੋਸ਼

ਟਰੰਪ ਦੇ ਚੋਣ ਪ੍ਰਚਾਰ ਦੌਰਾਨ ਆਪਣੀ ਤਰਾਂ ਦੀ ਪਹਿਲੀ ਹਿੰਸਕ ਝੜਪ

ਪੋਰਟਲੈਂਡ : ਆਪਣੀ ਤਰ੍ਹਾਂ ਦੇ ਪਹਿਲੇ ਮਾਮਲੇ ਵਿੱਚ ਅਮਰੀਕਾ ਦੇ ਓਰੇਗਨ ਸੂਬੇ ਦੇ ਸਭ ਤੋਂ ਵੱਡੇ ਸ਼ਹਿਰ ਪੋਰਟਲੈਂਡ ਵਿਚ ਸ਼ਨਿਚਰਵਾਰ ਰਾਤ ਨਸਲਭੇਦ ਵਿਰੋਧੀ ਪ੍ਰਦਰਸ਼ਨਕਾਰੀ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕ ਆਪਸ ਵਿਚ ਭਿੜ ਗਏ। ਇਸ ਦੌਰਾਨ ਹੋਈ ਫਾਇਰਿੰਗ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਹਾਲਾਂਕਿ ਪੁਲਿਸ ਅਜੇ ਵੀ ਝੜਪ ਦੌਰਾਨ ਫਾਇਰਿੰਗ ਹੋਣ ਦੀ ਗੱਲ ‘ਤੇ ਸਾਫ-ਸਾਫ ਕੁਝ ਨਹੀਂ ਕਹਿ ਰਹੀ ਹੈ ਪ੍ਰੰਤੂ ਇਕ ਫਰੀਲਾਂਸਰ ਫੋਟੋਗ੍ਰਾਫਰ ਨੇ ਤਿੰਨ ਗੋਲ਼ੀਆਂ ਦੀ ਆਵਾਜ਼ ਸੁਣਨ ਦਾ ਦਾਅਵਾ ਕੀਤਾ ਹੈ। ਉਸ ਨੇ ਪੁਲਿਸ ਵੱਲੋਂ ਇਕ ਵਿਅਕਤੀ ਨੂੰ ਮੌਕੇ ਤੋਂ ਚੁੱਕ ਕੇ ਲਿਜਾਣ ਦੀ ਗੱਲ ਵੀ ਕਹੀ ਹੈ। ਮੰਨਿਆ ਜਾ ਰਿਹਾ ਹੈ ਕਿ ਜਿਸ ਵਿਅਕਤੀ ਦੀ ਮੌਤ ਹੋਈ ਹੈ, ਉਹ ਵਾਈਟ ਭਾਈਚਾਰੇ ਨਾਲ ਸਬੰਧ ਰੱਖਦਾ ਹੈ।

ਪੋਰਟਲੈਂਡ ਪੁਲਿਸ ਬਿਊਰੋ ਨੇ ਇਕ ਬਿਆਨ ਵਿਚ ਕਿਹਾ ਕਿ ਪੁਲਿਸ ਨੇ ਸਾਊਥ ਈਸਟ ਥਰਡ ਐਵੇਨਿਊ ਅਤੇ ਸਾਊਥ ਵੈਸਟ ਐਲਡਰ ਸਟ੍ਰੀਟ ਦੇ ਖੇਤਰ ਤੋਂ ਫਾਇਰਿੰਗ ਦੀ ਆਵਾਜ਼ ਸੁਣੀ। ਜਦੋਂ ਉਹ ਮੌਕੇ ‘ਤੇ ਪੁੱਜੇ ਤਾਂ ਉਨ੍ਹਾਂ ਨੂੰ ਇਕ ਜ਼ਖ਼ਮੀ ਵਿਅਕਤੀ ਮਿਲਿਆ ਜਿਸ ਦੀ ਛਾਤੀ ਵਿਚ ਗੋਲ਼ੀ ਲੱਗੀ ਸੀ। ਪੁਲਿਸ ਕਰਮਚਾਰੀ ਜ਼ਖ਼ਮੀ ਨੂੰ ਲੈ ਕੇ ਹਸਪਤਾਲ ਗਏ ਪ੍ਰੰਤੂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਦੱਸਣਯੋਗ ਹੈ ਕਿ ਪੁਲਿਸ ਹਿਰਾਸਤ ਵਿਚ ਸਿਆਹਫਾਮ ਜਾਰਜ ਫਲਾਇਡ ਦੀ ਮੌਤ ਪਿੱਛੋਂ ਪੋਰਟਲੈਂਡ ਵਿਚ ਤਿੰਨ ਮਹੀਨੇ ਤੋਂ ਜ਼ਿਆਦਾ ਸਮੇਂ ਤਕ ਪ੍ਰਦਰਸ਼ਨ ਹੋਏ ਸਨ। ਇਸ ਦੌਰਾਨ ਭੰਨਤੋੜ ਅਤੇ ਹਿੰਸਾ ਦੀਆਂ ਵੀ ਕਈ ਵਾਰਦਾਤਾਂ ਹੋਈਆਂ ਸਨ।

ਦਰਅਸਲ, ਟਰੰਪ ਸਮਰਥਕਾਂ ਦਾ 600 ਵਾਹਨਾਂ ਦਾ ਕਾਫ਼ਲਾ ਯੋਜਨਾਬੱਧ ਤਰੀਕੇ ਨਾਲ ਪਹਿਲੇ ਦਿਨ ਵਿਚ ਪੋਰਟਲੈਂਡ ਦੇ ਉਪਨਗਰ ਵਿਚ ਇਕੱਤਰ ਹੋਇਆ ਅਤੇ ਬਾਅਦ ਵਿਚ ਪੋਰਟਲੈਂਡ ਸ਼ਹਿਰ ਦੇ ਅੰਦਰ ਦਾਖ਼ਲ ਹੋਇਆ। ਸ਼ਹਿਰ ਵਿਚ ਦਾਖ਼ਲ ਹੋਣ ਦੌਰਾਨ ਨਸਲਭੇਦ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਟਰੰਪ ਸਮਰਥਕਾਂ ਨੂੰ ਆਵਾਜਾਈ ਰੋਕਣ ਤੋਂ ਮਨ੍ਹਾ ਕੀਤਾ ਜਿਸ ਪਿੱਛੋਂ ਦੋਵਾਂ ਧੜਿਆਂ ਵਿਚ ਝੜਪ ਹੋ ਗਈ। ਟਰੰਪ ਸਮਰਥਕਾਂ ਦਾ ਕਾਫ਼ਲਾ ਪੁੱਜਣ ਦੇ ਕਾਫ਼ੀ ਦੇਰ ਬਾਅਦ ਲਗਪਗ 9 ਵਜੇ ਫਾਇਰਿੰਗ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ।

ਡੋਨਾਲਡ ਟਰੰਪ ਵੱਲੋਂ ਸ਼ੁਰੂ ਕੀਤੇ ਗਏ ਚੋਣ ਪ੍ਰਚਾਰ ਦੌਰਾਨ ਪੋਰਟਲੈਂਡ ਦੀ ਹਿੰਸਕ ਝੜਪ ਆਪਣੀ ਤਰਾਂ ਦੀ ਪਹਿਲੀ ਘਟਨਾ ਹੈ ਜਿਸ ਵਿੱਚ ਇੱਕ ਵਿਅਕਤੀ ਦੀ ਜਾਨ ਗਈ ਹੈ ।

Related News

ਕਰਤਾਰਪੁਰ ਲਾਂਘਾ ਖੋਲ੍ਹਣ ਸਬੰਧੀ ਪਾਕਿਸਤਾਨ ਦੀ ਅਦਾਲਤ ਨੇ ਇਮਰਾਨ ਸਰਕਾਰ ਨੂੰ ਕੀਤੇ ਸਵਾਲ

Vivek Sharma

ਐਸਟ੍ਰਾਜੈ਼ਨੇਕਾ ਵੈਕਸੀਨ ਦੀਆਂ 1·5 ਮਿਲੀਅਨ ਡੋਜ਼ਾਂ ਦੇਣ ਦਾ ਭਰੋਸਾ ਦੇਣ ਉੱਤੇ ਟਰੂਡੋ ਨੇ ਬਾਇਡਨ ਦਾ ਕੀਤਾ ਧੰਨਵਾਦ

Vivek Sharma

ਕੈਲਗਰੀ ਦੇ ਮੀਟ ਪਲਾਂਟ ‘ਚ ਕੋਵਿਡ 19 ਦੇ ਦੁਬਾਰਾ ਫੈਲਣ ਦੀ ਕੀਤੀ ਘੋਸ਼ਣਾ

Rajneet Kaur

Leave a Comment