channel punjabi
News

ਭਾਰਤ ਦੀ ਵੈਕਸੀਨ ਦੀ ਦੁਨੀਆ ਭਰ ‘ਚ ਧੂਮ : ਅਮਰੀਕੀ ਮਾਹਿਰ ਨੇ ਮੰਨਿਆ ਭਾਰਤ ਨੇ ਸਾਰੀ ਦੁਨੀਆ ਨੂੰ ਕੋਰੋਨਾ ਸੰਕਟ ‘ਚੋਂ ਕੱਢਿਆ

ਹਿਊਸਟਨ : ਭਾਰਤ ਦੀ ਕੋਰੋਨਾ ਵੈਕਸੀਨ ਦੁਨੀਆ ਲਈ ਜ਼ਿੰਦਗੀ ਦੀ ਨਵੀਂ ਕਿਰਨ ਲੈ ਕੇ ਆਈ ਹੈ । ਅਮਰੀਕਾ ਦੇ ਮੁੱਖ ਵਿਗਿਆਨੀ ਤੇ ਪ੍ਰਸਿੱਧ ਡਾਕਟਰ ਪੀਟਰ ਹੋਤਜ ਦਾ ਕਹਿਣਾ ਹੈ ਕਿ ਭਾਰਤ ਨੇ ਪੂਰੀ ਦੁਨੀਆ ਨੂੰ ਕੋਰੋਨਾ ਮਹਾਮਾਰੀ ਦੇ ਸੰਕਟ ‘ਚੋਂ ਕੱਢਿਆ ਹੈ। ਸੰਕਟ ਦੇ ਇਸ ਸਮੇਂ ‘ਚ ਭਾਰਤ ਨੇ ਵੈਕਸੀਨ ਨਿਰਮਾਣ ਤੇ ਨਵੀਂ ਖੋਜ ਕਰ ਕੇ ਜੋ ਯੋਗਦਾਨ ਦਿੱਤਾ ਹੈ, ਉਸ ਨੂੰ ਭਵਿੱਖ ‘ਚ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।

ਡਾ. ਹੋਤਜ ਨੇ ਕਿਹਾ ਕਿ ਭਾਰਤ ਨੂੰ ਦਵਾਈਆਂ ਦੇ ਖੇਤਰ ‘ਚ ਲੰਬਾ ਤਜਰਬਾ ਹੈ ਤੇ ਉਸ ਨੇ ਮਹਾਮਾਰੀ ‘ਚ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਦੁਨੀਆ ਦੀ ਸਭ ਤੋਂ ਵੱਡੀ ਫਾਰਮੇਸੀ ਹੈ। ਇਹ ਉਹੀ ਦੇਸ਼ ਹੈ ਜੋ ਵਿਸ਼ਵ ‘ਚ ਸਭ ਤੋਂ ਜ਼ਿਆਦਾ ਦਵਾਈਆਂ ਬਣਾਉਂਦਾ ਹੈ। ਕੋਰੋਨਾ ਵੈਕਸੀਨ ਜ਼ਰੀਏ ਮਹਾਮਾਰੀ ਤੋਂ ਨਿਜਾਤ ਪਾਉਣ ‘ਚ ਸਭ ਤੋਂ ਜ਼ਿਆਦਾ ਦੇਸ਼ਾਂ ਦੀ ਭਾਰਤ ਨੇ ਹੀ ਮਦਦ ਕੀਤੀ ਹੈ।

ਡਾ. ਪੀਟਰ ਹੋਤਜ ਹਿਊਸਟਨ ਦੇ ਬੇਲੋਰ ਕਾਲਜ ਆਫ ਮੈਡੀਸਲ ਦੇ ਨੈਸ਼ਨਲ ਸਕੂਲ ਆਫ ਟ੍ਰਾਪੀਕਲ ਮੈਡੀਸਨ ‘ਚ ਡੀਨ ਹਨ। ਉਨ੍ਹਾਂ ਇਕ ਵੈਬੀਨਾਰ ‘ਚ ਕਿਹਾ ਕਿ ਕੋਰੋਨਾ ਮਹਾਮਾਰੀ ਨਾਲ ਲੜ ਰਹੇ ਵਿਸ਼ਵ ਲਈ ਵੈਕਸੀਨ ਭਾਰਤ ਦਾ ਇਕ ਅਨੋਖਾ ਤੋਹਫ਼ਾ ਹੈ। ਇਹ ਵੈਬੀਨਾਰ ਇੰਡੋ-ਅਮਰੀਕਨ ਚੈਂਬਰ ਆਫ ਕਾਮਰਸ ਆਫ ਗ੍ਰੇਟਰ ਹਿਊਸਟਨ ਵੱਲੋਂ ਕਰਵਾਇਆ ਗਿਆ ਸੀ।

ਉਨ੍ਹਾਂ ਕਿਹਾ ਕਿ ਇਸ ਗੱਲ ਦੇ ਸੂਬਤ ਹਨ ਕਿ ਵੈਕਸੀਨ ਦੇ ਆਉਣ ਨਾਲ ਲੋਕਾਂ ਦੇ ਕੋਰੋਨਾ ਇਨਫੈਕਸ਼ਨ ਨਾਲ ਗੰਭੀਰ ਹੋਣ ‘ਤੇ ਹਸਪਤਾਲ ‘ਚ ਭਰਤੀ ਹੋਣ ‘ਚ ਕਮੀ ਆਈ ਹੈ। ਇਸ ਦੇ ਨਾਲ ਹੀ ਇਨਫੈਕਸ਼ਨ ਰੋਕਣ ‘ਚ ਵੀ ਮਦਦ ਗ੍ਯਓੰਂਮਿਲੀ ਹੈ। ਉਨ੍ਹਾਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਵੈਕਸੀਨ ਯੂ.ਕੇ. ਵੈਰੀਐਂਟ ‘ਤੇ ਕਾਰਗਰ ਸਾਬਤ ਹੋ ਰਹੀ ਹੈ ਜੋ ਕਿ ਅਮਰੀਕਾ ‘ਚ ਤੇਜ਼ੀ ਨਾਲ ਫੈਲ ਰਿਹਾ ਹੈ ਪਰ ਇਸ ਦੇ ਦੱਖਣੀ ਅਫਰੀਕਾ ਦੇ ਵੈਰੀਐਂਟ ‘ਤੇ ਇਹ ਜ਼ਿਆਦਾ ਪ੍ਰਭਾਵੀ ਨਹੀਂ ਹੈ।

ਭਾਰਤ ਦੀ ਵੈਕਸੀਨ ਸਬੰਧੀ ਡਾ਼. ਪੀਟਰ ਦੇ ਵਿਚਾਰਾਂ ਦੀ ਭਾਰਤ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਪੁਰੀ ਨੇ ਸ਼ਲਾਘਾ ਕੀਤੀ।

ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਡਾ਼. ਪੀਟਰ ਨੂੰ ਦੋ ਟਵੀਟ ਕਰਦਿਆਂ ਕਿਹਾ ਕਿ ‘ਪ੍ਰਮੁੱਖ ਵਿਸ਼ਵਵਿਆਪੀ ਸੰਸਥਾਵਾਂ ਦੇ ਸਹਿਯੋਗ ਨਾਲ ਭਾਰਤ ਦੁਆਰਾ ਟੀਕਿਆਂ ਦੇ ਰੋਲਆਟ ਨੇ ਦੁਨੀਆ ਨੂੰ ਮਾਰੂ ਕੋਰੋਨਾਵਾਇਰਸ ਤੋਂ ਬਚਾਇਆ ਹੈ। ਭਾਰਤ ਦੇ ਯੋਗਦਾਨ ਨੂੰ ਘੱਟ ਨਹੀਂ ਗਿਣਿਆ ਜਾਣਾ ਚਾਹੀਦਾ।’

Related News

ਆਪਣੀ ਨਵੀਂ ਕਿਤਾਬ ‘ਏ ਪ੍ਰੌਮਿਸਡ ਲੈਂਡ’ ਨੂੰ ਲੈ ਕੇ ਸੁਰਖੀਆਂ ‘ਚ ਹਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ

Vivek Sharma

Joe Biden ਨੇ ਭਾਰਤੀ ਅਮਰੀਕੀ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ, ਬਣਾਇਆ ਵ੍ਹਾਈਟ ਹਾਊਸ ਦਾ ਪ੍ਰੈੱਸ ਸਕੱਤਰ

Vivek Sharma

ਵੈਨਕੂਵਰ ਪੁਲਿਸ ਨੇ ਜਨਤਾ ਨੂੰ ਲਾਪਤਾ 80-ਸਾਲਾ ਵਿਅਕਤੀ ਨੂੰ ਲੱਭਣ ਲਈ ਕੀਤੀ ਮਦਦ ਦੀ ਮੰਗ

Rajneet Kaur

Leave a Comment