channel punjabi
International News North America

ਭਾਰਤ ਅਮਰੀਕਾ ਨੂੰ ਇਕ ਨੇੜਲਾ ਦੋਸਤ ਅਤੇ ਇਕ ਮਜ਼ਬੂਤ ਹਿੱਸੇਦਾਰ ਦੇ ਤੌਰ ‘ਤੇ ਦੇਖਦਾ ਹੈ : ਤਰਨਜੀਤ ਸਿੰਘ ਸੰਧੂ

ਅਮਰੀਕਾ ‘ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਭਾਰਤ ਅਮਰੀਕਾ ਨੂੰ ਇਕ ਨੇੜਲਾ ਦੋਸਤ ਅਤੇ ਇਕ ਮਜ਼ਬੂਤ ਹਿੱਸੇਦਾਰ ਦੇ ਤੌਰ ‘ਤੇ ਦੇਖਦਾ ਹੈ ਸਗੋਂ ਉਸ ਦੇਸ਼ ਦੇ ਲੋਕਾਂ ਦੀਆਂ ਵਿਕਾਸ ਇੱਛਾਵਾਂ ਨੂੰ ਵਾਸਤਵਿਕਤਾ ਵਿਚ ਬਦਲਣ ਵਾਲਾ ਇਕ ਮਜ਼ਬੂਤ ਭਾਈਵਾਲ ਵੀ ਮੰਨਦਾ ਹੈ। ਵੀਰਵਾਰ ਨੂੰ ‘ਦ ਇੰਡਸ ਐਂਟਰਪ੍ਰਨੋਰ (ਟੀਈਈ) ਗਲੋਬਲ ਅਤੇ ਟੀਆਈਈ’ ਡੀਸੀ ਨਾਲ ਹੋਈ ਇਕ ਗੱਲਬਾਤ ਵਿਚ ਸੰਧੂ ਨੇ ਕਿਹਾ ਕਿ ਭਾਰਤ ਦੀ ਜਨਸੰਖਿਆ ਉੱਦਮੀਆਂ, ਨਿਵੇਸ਼ਕਾਂ ਅਤੇ ਕਾਰਪੋਰੇਟ ਨੁਮਾਇੰਦਿਆਂ ਲਈ ਵੱਡਾ ਮੌਕਾ ਹੈ। ਉਨ੍ਹਾਂ ਕਿਹਾ ਕਿ 1.3 ਅਰਬ ਆਬਾਦੀ ਦੇ ਵੱਡੇ ਘਰੇਲੂ ਬਾਜ਼ਾਰ ‘ਚ ਤਕਨਾਲੋਜੀ ਦੇ ਖੇਤਰ ‘ਚ ਵਿਕਾਸ ਦੀ ਸਮਰਥਾ ਹੈ ਅਤੇ ਇਥੇ ਵਿਸ਼ਾਲ ਯੋਗ ਕਾਰਜਬਲ ਹੈ।

ਉਨ੍ਹਾਂ ਕਿਹਾ ਕਿ ਭਾਰਤ ਨੂੰ 2030 ਤੱਕ ਬੁਨਿਆਦੀ ਢਾਂਚੇ ‘ਚ ਨਿਵੇਸ਼ ਦੇ ਲਈ ਕਰੀਬ 4500 ਅਰਬ ਡਾਲਰ ਦੀ ਲੋੜ ਹੋਵੇਗੀ। ਭਾਰਤ ਨੇ ਨੈਸ਼ਨਲ ਇੰਫਾਸ੍ਰਟਕਚਰ ਪਾਇਪਲਾਈਨ ਦੇ ਤਹਿਤ ਨਿਸ਼ਾਨਬੱਧ ਕਰੀਬ 7,000 ਪ੍ਰਾਜੈਕਟਾਂ ਦਾ ਸੂਚਨਾ ਸੰਗ੍ਰਹਿ ਜਾਰੀ ਕੀਤਾ। ਸੰਧੂ ਨੇ ਕਿਹਾ ਕਿ ਜਨਤਕ ਅਤੇ ਨਿੱਜੀ ਦੋਵਾਂ ਤਰ੍ਹਾਂ ਦਾ ਨਿਵੇਸ਼ ਬੁਨਿਆਦੀ ਢਾਂਚੇ ਦੇ ਵਿਕਾਸ ਵਿਚ ਸਹਾਇਕ ਹੋਵੇਗਾ। ਭਾਰਤੀ ਰਾਜਦੂਤ ਨੇ ਕਿਹਾ ਕਿ ਭਾਰਤ ਵਿਚ ਸਾਰੇ ਖੇਤਰਾਂ ਵਿਚ ਨਿਵੇਸ਼ ਦੇ ਅਪਾਰ ਮੌਕੇ ਹਨ।

ਮੇਕ ਇਨ ਇੰਡੀਆ ਪ੍ਰਰੋਗਰਾਮ ਤਹਿਤ ਤੁਸੀਂ ਭਾਰਤ ਵਿਚ ਚੀਜ਼ਾਂ ਨੂੰ ਬਣਾ ਕੇ ਵਿਸ਼ਵ ਵਿਚ ਸਪਲਾਈ ਕਰ ਸਕਦੇ ਹੋ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਕਨੀਕ ਵਿਚ ਵਿਸ਼ਵਾਸ ਰੱਖਣ ਵਾਲੇ ਨੇਤਾ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਸਮਾਜਿਕ-ਆਰਥਿਕ ਸਸ਼ਕਤੀਕਰਨ ਲਈ ਇਹ ਜ਼ਰੂਰੀ ਹੈ। ਸੰਧੂ ਨੇ ਕਿਹਾ ਕਿ ਦੁਨੀਆਂ ਦਾ ਸਭ ਤੋਂ ਵੱਡਾ ਬਾਇਓਮੈਟ੍ਰਿਕ ਪ੍ਰੋਗਰਾਮ ਆਧਾਰ ਹੋਵੇ, ਸਭ ਤੋਂ ਵੱਡਾ ਵਿੱਤੀ ਸ਼ਮੂਲੀਅਤ ਪ੍ਰੋਗਰਾਮ ਜਨ-ਧਨ ਯੋਜਨਾ ਹੋਵੇ ਜਾਂ ਫਿਰ ਸਭ ਤੋਂ ਵਡਾ ਸਿਹਤ ਪ੍ਰੋਗਰਾਮ ਆਯੁਸ਼ਮਾਨ ਭਾਰਤ ਹੋਵੇ ,ਸਾਰਿਆਂ ‘ਚ ਤਕਨੀਕ ਅਤੇ ਨਵੀਨਤਾ ਸ਼ਾਮਲ ਹਨ।

Related News

U.S. ELECTION RESULTS : ਜੋ ਬਿਡੇਨ ਨੇ ਟਰੰਪ ਨੂੰ ਪਿੱਛੇ ਛੱਡਿਆ

Vivek Sharma

ਇਕ ਮੱਕੜੀ ਕਾਰਨ ਪੁਲਿਸ ਨੂੰ ਕਰਨੀ ਪਈ ਜਾਂਚ

Rajneet Kaur

ਕਿਵੇਂ ਇੱਕ ਬੀ.ਸੀ. ਪੱਬ ਟ੍ਰੀਵੀਆ ਨਾਈਟ ਇੱਕ COVID-19 ਸੁਪਰਸਪ੍ਰੈਡਰ ਈਵੈਂਟ ਵਿੱਚ ਬਦਲ ਗਈ,ਸਿਹਤ ਅਧਿਕਾਰੀਆਂ ਨੇ ਇਕ ਪੋਸਟਰ ਕੀਤਾ ਜਾਰੀ

Rajneet Kaur

Leave a Comment