channel punjabi
Canada International News North America

ਬੀ.ਸੀ.ਚ ਕੋਵਿਡ-19 ਕਾਰਨ ਛੇ ਹੋਰ ਮੌਤਾਂ ਅਤੇ 1,120 ਨਵੇਂ ਕੇਸਾਂ ਦੀ ਹੋਈ ਪੁਸ਼ਟੀ

ਬੀ.ਸੀ. ‘ਚ ਕੋਵਿਡ -19 ਦੇ ਕੇਸਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਸੂਬੇ ‘ਚ ਹਫਤੇ ਦੇ ਅੰਤ ਵਿਚ ਛੇ ਹੋਰ ਮੌਤਾਂ ਅਤੇ 1,120 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ।

ਉਪ ਸੂਬਾਈ ਸਿਹਤ ਅਫਸਰ ਡਾ. ਰੇਕਾ ਗੁਸਤਾਫਸਨ ਨੇ ਸੋਮਵਾਰ ਦੁਪਹਿਰ ਨੂੰ ਤਾਜ਼ਾ ਨੰਬਰਾਂ ਦੀ ਘੋਸ਼ਣਾ ਕਰਦਿਆਂ ਖੁਲਾਸਾ ਕੀਤਾ ਕਿ ਸਰਗਰਮ ਕੇਸਾਂ ਦੀ ਗਿਣਤੀ ਹੁਣ 2,945 ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 90 ਹਸਪਤਾਲ ਵਿਚ ਹਨ, ਜਿਨ੍ਹਾਂ ਵਿਚ 19 ਦੀ ਦੇਖਭਾਲ ਕੀਤੀ ਜਾ ਰਹੀ ਹੈ।

ਬੀ.ਸੀ ‘ਚ ਪਿਛਲੇ ਤਿੰਨ ਦਿਨ੍ਹਾਂ ‘ਚ ਸ਼ੁੱਕਰਵਾਰ ਤੋਂ ਸ਼ਨੀਵਾਰ ਤੱਕ 352, ਸ਼ਨੀਵਾਰ ਤੋਂ ਐਤਵਾਰ ਤੱਕ 389 ਅਤੇ ਐਤਵਾਰ ਤੋਂ ਸੋਮਵਾਰ ਤੱਕ 379 ਕੇਸ ਸਾਹਮਣੇ ਆਏ ਸਨ।
ਜ਼ਿਆਦਾਤਰ ਨਵੇਂ ਕੇਸ ਲੋਅਰ ਮੇਨਲੈਂਡ ਵਿਚ ਹਨ, ਜਿਨ੍ਹਾਂ ਵਿਚ ਫਰੇਜ਼ਰ ਹੈਲਥ ਖੇਤਰ ਵਿਚ 830 ਅਤੇ ਵੈਨਕੂਵਰ ਕੋਸਟਲ ਹੈਲਥ ਖੇਤਰ ਵਿਚ 234 ਕੇਸ ਸ਼ਾਮਲ ਹਨ।
ਹੁਣ ਤੱਕ ਨਾਵਲ ਕੋਰੋਨਾ ਵਾਇਰਸ ਕਾਰਨ ਬੀ.ਸੀ. ‘ਚ ਕੁਲ 15,501 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 269 ਲੋਕਾਂ ਦੀ ਮੌਤ ਹੋ ਚੁੱਕੀ ਹੈ।

Related News

ਭਾਰਤੀਆਂ ਦਾ ਅਮਰੀਕਾ ਵਿੱਚ ਚੀਨ ਖਿਲਾਫ਼ ਤਿੱਖਾ ਰੋਸ ਪ੍ਰਦਰਸ਼ਨ, ਤਾਇਵਾਨੀ ਮੂਲ ਦੇ ਲੋਕਾਂ ਨੇ ਕੀਤੀ ਹਮਾਇਤ

Vivek Sharma

ਕੈਨੇਡਾ ਨੇ ਸੋਮਵਾਰ ਨੂੰ ਨਾਵਲ ਕੋਰੋਨਾ ਵਾਇਰਸ ਦੇ 3,069 ਨਵੇਂ ਕੇਸਾਂ ਦੀ ਕੀਤੀ ਪੁਸ਼ਟੀ

Rajneet Kaur

ਅਲਬਰਟਾ ‘ਚ ਬੀਤੇ ਦਿਨ ਕੋਰੋਨਾ ਕਾਰਨ ਹੋਰ 16 ਲੋਕਾਂ ਦੀ ਮੌਤ ਅਤੇ 1,735 ਕੇਸ ਆਏ ਸਾਹਮਣੇ

Rajneet Kaur

Leave a Comment