channel punjabi
International News

ਨਾਸਾ ਦੇ Perseverance Rover ਨੇ ਮੰਗਲ ਗ੍ਰਹਿ ਦੀਆਂ ਖ਼ੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ

ਨਾਸਾ ਦੇ Perseverance Rover ਦੇ ਮੰਗਲ ਗ੍ਰਹਿ ‘ਤੇ ਉਤਰਨ ਤੋਂ ਬਾਅਦ 24 ਘੰਟਿਆਂ ਤੋਂ ਵੀ ਘੱਟ ਸਮੇਂ ‘ਚ ਯੂਐਸ ਪੁਲਾੜ ਏਜੰਸੀ ਨਾਸਾ ਨੇ ਮੰਗਲ ਦੀਆਂ ਕਈ ਰੰਗੀਨ ਤਸਵੀਰਾਂ ਜਾਰੀ ਕੀਤੀਆਂ ਹਨ। ਮੰਗਲ ਤੇ ਭੇਜਿਆ ਪੁਲਾੜ ਯਾਨ ਰਿਕਾਰਡ 25 ਕੈਮਰੇ ਅਤੇ ਦੋ ਮਾਈਕਰੋਫੋਨ ਨਾਲ ਲੈਸ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਕੈਮਰੇ ਸਵਿੱਚ ਕੀਤੇ ਗਏ ਸਨ ਜਦੋਂ ਰੋਵਰ ਮੰਗਲ ‘ਤੇ ਉਤਰਿਆ, ਰੋਵਰ ਦੇ ਉਤਰਨ ਤੋਂ 2 ਮੀਟਰ ਪਹਿਲਾਂ ਜ਼ਮੀਨ ਦੀਆਂ ਕਈ ਫੋਟੋਆਂ ਖਿੱਚੀਆਂ ਸਨ ਤਾਂ ਜੋ ਇਹ ਆਪਣੀ ਲੈਂਡਿੰਗ ਲਈ ਸਹੀ ਥਾਂ ਦੀ ਚੋਣ ਕਰ ਸਕੇ ।

ਰੋਵਰ ਨੇ ਲੈਂਡ ਕਰਨ ਤੋਂ ਪਹਿਲਾਂ ਜ਼ਰੂਰੀ ਅੰਤਮ ਮਿੰਟਾਂ ਦੌਰਾਨ ਅਨੇਕਾਂ ਤਸਵੀਰਾਂ ਖਿੱਚੀਆਂ, ਜਿਸ ਨੂੰ ‘ਟੇਰਰ ਦੇ ਸੱਤ ਮਿੰਟ’ ਵੀ ਕਿਹਾ ਜਾਂਦਾ ਹੈ। ਇਸ ਸਮੇਂ ਇਸ ਦੀ ਗਤੀ 12,000 ਮੀਲ ਪ੍ਰਤੀ ਘੰਟਾ ਸੀ। ਪਰਸੀਵਰੇਂਸ ਰੋਵਰ ਆਖਰੀ 7 ਮਿੰਟ ਵਿੱਚ 12 ਹਜ਼ਾਰ ਮੀਲ ਪ੍ਰਤੀ ਘੰਟੇ ਦੀ ਰਫਤਾਰ ਤੋਂ 0 ਦੀ ਗਤੀ ਤੱਕ ਪਹੁੰਚਿਆ। ਜਿਸ ਤੋਂ ਬਾਅਦ ਇਸਨੇ ਸਫਲਤਾਪੂਰਵਕ ਲੈਂਡਿੰਗ ਕੀਤੀ। ਇਹ ਮਿਸ਼ਨ ਦਾ ਸਭ ਤੋਂ ਜਟਿਲ ਅਤੇ ਔਖਾ ਹਿੱਸਾ ਸੀ।

ਪ੍ਰੋਜੈਕਟ ਦੇ ਚੀਫ ਇੰਜੀਨੀਅਰ ਐਡਮ ਸਟੈਲਟਜਨੇਰ ਨੇ ਤਸਵੀਰਾਂ ਨੂੰ ਆਈਕੋਨਿਕ ਦੱਸਦੇ ਹੋਏ 1969 ‘ਚ ਅਪੋਲੋ 11 ਦੀ ਤਸਵੀਰ ਨਾਲ ਤੁਲਨਾ ਕੀਤੀ। ਉਨ੍ਹਾਂ ਕਿਹਾ ਕਿ ਇਸ ‘ਚ ਰੋਵਰ ਮੰਗਲ ਦੀ ਸਤਹ ਤੋਂ ਸੱਤ ਮੀਟਰ ਦੀ ਦੂਰੀ ‘ਤੇ ਹੈ। ਨਾਸਾ ਨੇ ਅਗਲੇ ਦਿਨਾਂ ‘ਚ ਹੋਰ ਫੋਟੋਆਂ ਅਤੇ ਸੰਭਾਵਤ ਆਡੀਓ ਰਿਕਾਰਡਿੰਗ ਜਾਰੀ ਕਰਨ ਦੀ ਗੱਲ ਆਖੀ ਹੈ।

ਲੈਂਡਿੰਗ ਤੋਂ ਬਾਅਦ ਰੋਵਰ ਉੱਥੇ ਕੀ ਕਰ ਰਿਹਾ ਹੈ,ਆਉਣ ਵਾਲੇ ਦਿਨਾਂ ਵਿਚ ਕੀ ਕਰੇਗਾ, ਇਸ ਬਾਰੇ ਇੱਕ ਪ੍ਰੋਗਰਾਮ 22 ਫਰਵਰੀ ਨੂੰ ਸਵੇਰੇ 11 ਵਜੇ ਪੀ.ਟੀ. (ਦੁਪਹਿਰ 2 ਵਜੇ ਈ.ਟੀ. / 1900 ਜੀ.ਐੱਮ.ਟੀ.) ਵਜੇ ਪ੍ਰਸਾਰਿਤ ਕੀਤਾ ਜਾਵੇਗਾ, ਜਿਸ ਦਾ ਲਿੰਕ ਵੀ ਸ਼ੇਅਰ ਕੀਤਾ ਗਿਆ ਹੈ ।

ਫਿਲਹਾਲ ਪੁਲਾੜ ਵਿਗਿਆਨ ਵਿੱਚ ਰੂਚੀ ਰੱਖਣ ਵਾਲਿਆਂ ਦੇ ਨਾਲ ਨਾਲ ਵਿਦਿਆਰਥੀ ਵਰਗ ਮੰਗਲ ਗ੍ਰਹਿ ‘ਤੇ ਰੋਵਰ ਅਤੇ ਹੈਲੀਕਾਪਟਰ ਵਲੋਂ ਭੇਜੀਆਂ ਜਾਣ ਵਾਲੀਆਂ ਤਸਵੀਰਾਂ ਅਤੇ ਜਾਣਕਾਰੀਆਂ ‘ਤੇ ਨਜ਼ਰ ਬਣਾਏ ਹੋਏ ਨੇ।

Related News

ਅਲਬਰਟਾ ਨੇ ਵੀਰਵਾਰ ਨੂੰ ਕੋਵਿਡ 19 ਦੇ 582 ਨਵੇਂ ਕੇਸ ਅਤੇ 13 ਮੋਤਾਂ ਦੀ ਕੀਤੀ ਪੁਸ਼ਟੀ

Rajneet Kaur

ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਨਾਲ ਮੁਕਾਬਲੇ ਲਈ ਸ਼ਨਿੱਚਰਵਾਰ ਤੋਂ ਲਾਗੂ ਹੋਇਆ ਲਾਕਡਾਊਨ

Vivek Sharma

ਸਰਕਾਰ ਏਅਰਲਾਈਨਜ਼ ਉਦਯੋਗ ਵਾਸਤੇ ਜਲਦੀ ਹੀ ਕਰ ਸਕਦੀ ਹੈ ਪੈਕੇਜ ਦਾ ਐਲਾਨ, ਟਰੂਡੋ ਨੇ ਇੱਕ ਵਾਰ ਮੁੜ ਦਿੱਤਾ ਭਰੋਸਾ

Vivek Sharma

Leave a Comment