channel punjabi
International News

ਦੁਨੀਆ ਭਰ ਵਿੱਚ ਹੋਲੀ ਦੇ ਤਿਉਹਾਰ ਦੀਆਂ ਧੂਮਾਂ: ਅਮਰੀਕਾ ਦੀ ਵਾਇਸ ਪ੍ਰੈਜ਼ੀਡੈਂਟ, ਕੈਨੇਡਾ, ਆਸਟ੍ਰੇਲੀਆ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਨੇ ਦਿੱਤੀ ਹੋਲੀ ਦੀ ਵਧਾਈ

ਓਟਾਵਾ/ਨਵੀਂ ਦਿੱਲੀ/ਮੈਲਬੋਰਨ/ਟੋਰਾਂਟੋ : ਸਾਡੇ ਸਮੂਹ ਪਾਠਕਾਂ ਨੂੰ ਹੋਲੀ ਦੀਆਂ ਲੱਖ਼-ਲੱਖ਼ ਮੁਬਾਰਕਾਂ । ਰੰਗਾਂ ਦੇ ਤਿਉਹਾਰ ਹੋਲੀ ਦੀ ਦੁਨੀਆ ਭਰ ਵਿੱਚ ਧੂਮ ਹੈ। ਭਾਰਤ ਹੀ ਨਹੀਂ ਵਿਦੇਸ਼ਾਂ ਵਿਚ ਵਸਦੇ ਭਾਰਤੀਆਂ ਵੱਲੋਂ ਰੰਗਾਂ ਦੇ ਤਿਉਹਾਰ ਨੂੰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ । ਆਪਸੀ ਭਾਈਚਾਰੇ, ਏਕਤਾ ਅਤੇ ਖੁਸ਼ਹਾਲੀ ਦੇ ਪ੍ਰਤੀਕ ਇਸ ਤਿਉਹਾਰ ਮੌਕੇ ਵੱਖ ਵੱਖ ਦੇਸ਼ਾਂ ਦੇ ਆਗੂਆਂ ਵੱਲੋਂ ਭਾਰਤੀਆਂ ਨੂੰ ਵਧਾਈ ਦਿੱਤੀ ਜਾ ਰਹੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਵੱਲੋਂ ਅਤੇ ਆਪਣੀ ਪਤਨੀ ਸੋਫੀਆ ਵੱਲੋਂ ਭਾਰਤੀ ਭਾਈਚਾਰੇ ਨੂੰ ਹੋਲੀ ਦੀਆਂ ਮੁਬਾਰਕਾਂ ਦਿੱਤੀਆਂ ਹਨ।

ਆਪਣੇ ਸੁਨੇਹੇ ਦੀ ਸ਼ੁਰੂਆਤ ਜਸਟਿਨ ਟਰੂਡੋ ਵੱਲੋਂ ‘ਹੋਲੀ ਹੈ’ ਲਿਖ ਕੇ ਕੀਤੀ ਗਈ।

ਅਮਰੀਕਾ ਦੀ ਪਹਿਲੀ ਮਹਿਲਾ ਉਪਰਾਸ਼ਟਰਪਤੀ ਕਮਲਾ ਹੈਰਿਸ ਨੇ ਵੀ ਹੋਲੀ ਦੀਆਂ ਮੁਬਾਰਕਾਂ ਸਾਂਝੀਆਂ ਕੀਤੀਆਂ।

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਹੋਲੀ ਦੇ ਤਿਉਹਾਰ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਰੇ ਹਿੰਦੂਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵਿੱਟਰ ‘ਤੇ ਇਕ ਵੀਡੀਓ ਵੀ ਜਾਰੀ ਕੀਤਾ ਅਤੇ ਹਿੰਦੀ ਵਿਚ ਲਿਖਿਆ, ‘ਹੋਲੀ ਦੀਆਂ ਸ਼ੁੱਭਕਾਮਨਾਵਾਂ’।

ਮੌਰੀਸਨ ਨੇ ਵਧਾਈ ਦਿੰਦੇ ਹੋਏ ਲਿਖਿਆ ਕਿ ਮੈਂ ਆਪਣੇ ਚੰਗੇ ਦੋਸਤ ਨਰਿੰਦਰ ਮੋਦੀ ਅਤੇ ਹੋਲੀ ਮਨਾਉਣ ਵਾਲੇ ਸਾਰੇ ਲੋਕਾਂ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ। ਉਨ੍ਹਾਂ ਆਪਣੇ ਸੰਦੇਸ਼ ਵਿਚ ਪ੍ਰਧਾਨ ਮੰਤਰੀ ਮੋਦੀ ਅਤੇ ਭਾਰਤ ਦੀ ਕੋਰੋਨਾ ਮਹਾਮਾਰੀ ਦੌਰਾਨ ਵੈਕਸੀਨ ਬਣਾਉਣ ਅਤੇ ਵੰਡ ਨੂੰ ਲੈ ਕੇ ਪੂਰੇ ਵਿਸ਼ਵ ਲਈ ਬਣਾਈ ਗਈ ਯੋਜਨਾ ਦੀ ਵੀ ਤਾਰੀਫ਼ ਕੀਤੀ ਹੈ। ਉਨ੍ਹਾਂ ਆਪਣੇ ਵੀਡੀਓ ਸੰਦੇਸ਼ ਵਿਚ ਕਿਹਾ ਕਿ ਪਿਛਲੇ ਸਾਲ ਹੋਲੀ ਦਾ ਰੰਗ ਅਤੇ ਉਸ ਦਾ ਉਤਸ਼ਾਹ ਕੋਰੋਨਾ ਕਾਰਨ ਫਿਕਾ ਪੈ ਗਿਆ ਸੀ। ਇਸ ਵਾਰ ਕੋਰੋਨਾ ਤਿਉਹਾਰ ‘ਤੇ ਅਸਰ ਪਾਵੇਗਾ ਪ੍ਰੰਤੂ ਜਨਤਾ ਹੁਣ ਪੂਰੇ ਵਿਸ਼ਵਾਸ ਨਾਲ ਭਵਿੱਖ ਵੱਲ ਦੇਖ ਰਹੀ ਹੈ। ਉਨ੍ਹਾਂ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਭਾਰਤ ਨੇ ਮਹਾਮਾਰੀ ਦੌਰਾਨ ਵੈਕਸੀਨ ਮਿੱਤਰਤਾ ਦੀ ਪਹਿਲ ਕਰਦੇ ਹੋਏ ਦੁਨੀਆ ਨੂੰ ਟੀਕਾ ਮੁਹੱਈਆ ਕਰਾਇਆ ਹੈ। ਇਸੇ ਮਿੱਤਰਤਾ ਅਤੇ ਏਕਤਾ ਦੀ ਭਾਵਨਾ ਨਾਲ ਮੈਂ ਸਾਰਿਆਂ ਨੂੰ ਹੋਲੀ ਦੀਆਂ ਸ਼ੁੱਭਕਾਮਨਾਵਾਂ ਦਿੰਦਾ ਹਾਂ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਪਾਕਿਸਤਾਨ ਦੇ ਹਿੰਦੂ ਭਾਈਚਾਰੇ ਨੂੰ ਹੋਲੀ ਦੇ ਤਿਉਹਾਰ ਦੀਆਂ ਮੁਬਾਰਕਾਂ ਦਿੱਤੀਆਂ।

ਕੈਨੇਡਾ ਦੇ ਸੂਬੇ ਓਂਟਾਰੀਓ ਦੇ ਸਿੱਖਿਆ ਮੰਤਰੀ ਸਟੀਫਨ ਲੇਸ ਨੇ ਵੀ ਹੋਲੀ ਦੀਆਂ ਮੁਬਾਰਕਾਂ ਦਿੰਦੇ ਹੋਏ ਇਕ ਟਵੀਟ ਸਾਂਝਾ ਕੀਤਾ।


ਸਾਡੇ ਸੂਝਵਾਨ ਪਾਠਕਾਂ ਨੂੰ ਇੱਕ ਵਾਰ ਫਿਰ ਤੋਂ ਹੋਲੀ ਦੀਆਂ ਲੱਖ-ਲੱਖ ਮੁਬਾਰਕਾਂ । ਇਹ ਤਿਉਹਾਰ ਸਭ ਲਈ ਰੰਗ ਬਿਰੰਗੀਆਂ ਖੁਸ਼ੀਆਂ ਲੈ ਕੇ ਆਵੇ। ਹੋਲੀ ਮੁਬਾਰਕ।

Related News

ਕੋਰੋਨਾ ਵਾਇਰਸ ਨੂੰ ਲੈ ਕੇ ਨਵਾਂ ਖੁਲਾਸਾ : ਇਸ ਸਾਲ ਦੇ ਅੰਤ ਤੱਕ ਲੋਕਾਂ ਲਈ ਉਪਲਬਧ ਹੋਵੇਗੀ ਕੋਰੋਨਾ ਵੈਕਸੀਨ !

Vivek Sharma

ਕੈਨੇਡਾ ‘ਚ ਫੂਡ ਸਰਵੀਸਿਜ਼ ਅਤੇ ਪੀਣ ਵਾਲੀਆਂ ਥਾਵਾਂ ਦੀ ਵਿਕਰੀ ‘ਚ ਲਗਾਤਾਰ ਤੀਜੇ ਮਹੀਨੇ ਵਾਧਾ: ਸਟੈਟਿਸਟਿਕਸ ਕੈਨੇਡਾ

Rajneet Kaur

ਓਂਟਾਰੀਓ ‘ਚ ਕੋਰੋਨਾਵਾਇਰਸ ਸੰਕ੍ਰਮਣ ਦੇ 3947 ਨਵੇਂ ਕੇਸ ਕੀਤੇ ਗਏ ਦਰਜ,99000 ਤੋਂ ਵੱਧ ਨੂੰ ਦਿੱਤੀ ਵੈਕਸੀਨ

Vivek Sharma

Leave a Comment