channel punjabi
Canada News North America

ਡੱਗ ਫੋਰਡ ਸਰਕਾਰ ਦਾ ਵੱਡਾ ਫ਼ੈਸਲਾ, ਸੂਬੇ ਦੇ ਕੁਝ ਹਿੱਸਿਆਂ ਵਿੱਚ ਮੁੜ ਲਾਗੂ ਕੀਤੀਆਂ ਪਾਬੰਦੀਆਂ

ਓਂਟਾਰੀਓ ਵਿਚ ਡੱਗ ਫੋਰਡ ਸਰਕਾਰ ਨੇ ਸੂਬੇ ਦੇ ਕੁਝ ਖੇਤਰਾਂ ਵਿਚ ਮੁੜ ਤੋਂ ਤਾਲਾਬੰਦੀ ਨਿਯਮ ਲਾਗੂ ਕਰਨ ਦਾ ਐਲਾਨ ਕੀਤਾ ਹੈ । ਕੋਰੋਨਾ ਵਾਇਰਸ ਦੇ ਲਗਾਤਾਰ ਵੱਧਦੇ ਮਾਮਲਿਆਂ ਕਾਰਨ ਇਹ ਫੈਸਲਾ ਲਿਆ ਗਿਆ ਹੈ । ਸੂਬੇ ਦੇ ਸਭ ਤੋਂ ਵੱਧ ਕੋਰੋਨਾ ਮਾਮਲੇ ਪੀਲ ਰੀਜਨ ਵਿਚ ਦੇਖਣ ਨੂੰ ਮਿਲੇ ਹਨ। ਇਸੇ ਲਈ ਸੂਬਾ ਸਰਕਾਰ ਨੇ ਇਸ ਖੇਤਰ ਨੂੰ ਰੈੱਡ ਜ਼ੋਨ ਵਿਚ ਰੱਖ ਦਿੱਤਾ ਹੈ। ਇੱਥੇ ਤਾਲਾਬੰਦੀ ਦੇ ਨਿਯਮ ਲਾਗੂ ਕਰ ਦਿੱਤੇ ਗਏ ਹਨ ਯਾਨੀ ਕਿ ਹੁਣ ਵਪਾਰਕ ਅਦਾਰੇ ਤਾਂ ਖੁੱਲ੍ਹਣਗੇ ਪਰ ਇੱਥੇ ਬਹੁਤ ਸੀਮਤ ਗਿਣਤੀ ਵਿਚ ਲੋਕ ਇਕੱਠੇ ਹੋ ਸਕਣਗੇ।

ਮੁੱਖ ਮੰਤਰੀ ਡੱਗ ਫੋਰਡ ਨੇ ਕਿਹਾ ਸੀ ਕਿ ਇਸ ਹਫਤੇ ਪੀਲ ਰੀਜਨ, ਯਾਰਕ ਅਤੇ ਓਟਾਵਾ ਵਿਚ ਸ਼ਨੀਵਾਰ ਤੋਂ ਦੂਜੀ ਸਟੇਜ ਦੀਆਂ ਪਾਬੰਦੀਆਂ ਲਾਗੂ ਹੋ ਗਈਆਂ । ਤਿੰਨੋਂ ਖੇਤਰਾਂ ਵਿਚ ਵਿਚ ਓਂਰੰਜ ਜ਼ੋਨ ਲਾਗੂ ਕੀਤਾ ਗਿਆ ਸੀ ਭਾਵ 50 ਲੋਕਾਂ ਨੂੰ ਇਨਡੋਰ ਡਿਨਰ ਅਤੇ ਜਿੰਮ ਵਿਚ ਇਕੱਠੇ ਹੋਣ ਦੀ ਇਜਾਜ਼ਤ ਸੀ ਪਰ ਹੁਣ ਪੀਲ ਰੀਜਨ ਨੂੰ ਰੈੱਡ ਜ਼ੋਨ ਵਿਚ ਕਰ ਦਿੱਤਾ ਗਿਆ ਹੈ । ਇੱਥੇ ਕੋਰੋਨਾ ਦੇ ਮਾਮਲੇ ਸਭ ਤੋਂ ਵੱਧ ਹੋਣ ਕਾਰਨ ਸਖਤਾਈ ਹੋਰ ਵਧਾ ਦਿੱਤੀ ਗਈ ਹੈ।

ਇਸ ਸ਼੍ਰੇਣੀ ਵਿਚ ਕਾਰੋਬਾਰਾਂ ਨੂੰ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ ਪਰ ਬਾਰ, ਰੈਸਟੋਰੈਂਟਾਂ, ਜਿੰਮ, ਬੈਠਕਾਂ ਦੀਆਂ ਥਾਵਾਂ ਅਤੇ ਕੈਸੀਨੋ ਵਿਚ ਸਿਰਫ 10 ਲੋਕਾਂ ਨੂੰ ਇਨਡੋਰ ਬੈਠਣ ਦੀ ਇਜਾਜ਼ਤ ਹੈ। ਇਸ ਦੌਰਾਨ ਸਿਨੇਮਾਘਰਾਂ ਨੂੰ ਖੋਲ੍ਹਣ ਦੀ ਅਜੇ ਇਜਾਜ਼ਤ ਨਹੀਂ ਦਿੱਤੀ ਗਈ।

ਕੈਨੇਡਾ ਦੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਕੋਰੋਨਾ ਪਾਬੰਦੀਆਂ ਦੀ ਪੂਰੀ ਤਰ੍ਹਾਂ ਪਾਲਣਾ ਲਈ ਅਪੀਲ ਕੀਤੀ ਗਈ ਹੈ ਤਾਂ ਜੋ ਕੋਰੋਨਾ ਨੂੰ ਹੋਰ ਵਧਣ ਤੋਂ ਰੋਕਿਆ ਜਾ ਸਕੇ।

Related News

ਬਰੈਂਪਟਨ ‘ਚ ਹੋਈ ਗੋਲੀਬਾਰੀ ‘ਚ 20 ਸਾਲਾਂ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ

Rajneet Kaur

ਪਬਲਿਕ ਹੈਲਥ ਸਡਬਰੀ ਐਂਡ ਡਿਸਟ੍ਰਿਕਟ ਨੇ ਗ੍ਰੇਟਰ ਸਡਬਰੀ ਵਿੱਚ ਕੋਵਿਡ 19 ਦੇ ਪੰਜ ਨਵੇਂ ਕੇਸਾਂ ਦੀ ਕੀਤੀ ਰਿਪੋਰਟ

Rajneet Kaur

ਵੈਨਕੂਵਰ ‘ਚ ਪੁਰਾਣਾ ਹਸਪਤਾਲ ਸੇਂਟ ਪੌਲਜ਼ ਦੀ ਥਾਂ ਤੇ ਨਵਾਂ ਹਸਪਤਾਲ ਬਣਾਉਣ ਦੀ ਉਲੀਕੀ ਤਿਆਰੀ

Rajneet Kaur

Leave a Comment