channel punjabi
Canada International News North America

ਵੈਨਕੂਵਰ ‘ਚ ਪੁਰਾਣਾ ਹਸਪਤਾਲ ਸੇਂਟ ਪੌਲਜ਼ ਦੀ ਥਾਂ ਤੇ ਨਵਾਂ ਹਸਪਤਾਲ ਬਣਾਉਣ ਦੀ ਉਲੀਕੀ ਤਿਆਰੀ

ਵੈਨਕੂਵਰ : ਪ੍ਰੋਵੀਡੈਂਸ ਹੈਲਥ ਕੇਅਰ ਦਾ ਕਹਿਣਾ ਹੈ ਕਿ ਉਸਨੇ ਵੈਨਕੂਵਰ ਦੇ ਸੇਂਟ ਪੌਲਜ਼ ਹਸਪਤਾਲ ਦੀ ਸਾਈਟ ਨੂੰ ਡਿਵੈਲਪਰ ਕੋਂਕੋਰਡ ਪੈਸੀਫਿਕ( Concord Pacific )  ਨੂੰ ਤਕਰੀਬਨ $ 1 ਬਿਲੀਅਨ ਵਿੱਚ ਵੇਚ ਦਿੱਤਾ ਹੈ।

ਵੈਨਕੂਵਰ ਵਿੱਚ ਪੁਰਾਣਾ ਹਸਪਤਾਲ ਸੇਂਟ ਪੌਲਜ਼ ਦੀ ਥਾਂ ਤੇ ਨਵਾਂ ਹਸਪਤਾਲ ਬਣਾਉਣ ਦੀ ਤਿਆਰੀ ਉਲੀਕੀ ਜਾ ਰਹੀ ਹੈ । ਬੁਰਾਰਡ ਸਟਰੀਟ ਤੇ ਹਸਪਤਾਲ ਦੀ ਜਾਇਦਾਦ ਇੱਕ ਪੁਰਾਣੇ ਡਵੈਲਪਰ ਕੋਂਕੋਰਡ ਪੈਸੀਫੀਕ ਦੁਆਰਾ ਖਰੀਦੀ ਗਈ ਹੈ, ਕਿਉਕਿ ਇਸ ਤੇ ਇੱਕ ਨਵਾਂ ਹਸਪਤਾਲ ਬਣਾਉਣ ਦੀ ਯੋਜਨਾ ਹੈ। ਇਸ ਹਸਪਤਾਲ ਨੂੰ ਬਣਾਉਣ ਲਈ ਘੱਟੋ-ਘੱਟ ਢਾਈ ਬੀਲੀਅਨ ਖਰਚੇ ਦੀ ਲੋੜ ਹੈ। ਜਿਸ ਵਿਚੋਂ 1 ਬੀਲੀਅਨ ਡਾਲਰ ਇਸ ਜ਼ਮੀਨ ਨੂੰ ਵੇਚ ਕੇ ਆ ਰਿਹਾ ਹੈ ਤੇ ਬਾਕੀ ਬੀਲੀਅਨ ਸੇਂਟ ਪੌਲਜ਼ ਹਸਪਤਾਲ ਫਾਊਡੇਸ਼ਨ ਤੇ ਬੀਸੀ ਸਰਕਾਰ ਨੇ ਦੇਣੀ ਹੈ।

ਇਸ ਹਸਪਤਾਲ ਨੂੰ ਬਣਾਉਣ ਦਾ ਖਾਕਾ ਤਿਆਰ ਹੈ ਜਿਸ ਮੁਤਾਬਕ 2021 ‘ਚ ਇਹ ਹਸਪਤਾਲ ਬਣਨਾ ਸ਼ੁਰੂ ਹੋਵੇਗਾ ਤੇ 2026 ‘ਚ ਇਹ ਬਣ ਕੇ ਪੂਰਾ ਹੋ ਜਾਵੇਗਾ। ਇਸ ਸਬੰਧੀ ਪ੍ਰਵਿਡੈਂਸ ਹੈਲਥ ਕੇਅਰ ਨੇ ਬੁਧਵਾਰ ਨੂੰ ਜਾਰੀ ਇੱਕ ਬਿਆਨ ਵਿਚ ਕਿਹਾ ਹੈ ਕਿ ਵਿਕਰੀ ਤੋਂ ਆਉਣ ਵਾਲੀ ਸਾਰੀ ਕਮਾਈ ਨੂੰ ਸਿਹਤ ਸੰਭਾਲ ਵਿਚ ਵਾਪਿਸ ਨਿਵੇਸ਼ ਕੀਤਾ ਜਾਵੇਗਾ।

ਹੁਣ ਇਸ ਹਸਪਤਾਲ ਨੂੰ ਲੈ ਕੇ ਜਿੱਥੇ ਐਲਾਨ ਹੋ ਚੁਕਿਆ ਹੈ ਤੇ ਪ੍ਰੋਵੀਡੈਂਸ ਹੈਲਥ ਕੇਅਰ ਦੀ ਪ੍ਰਦਾਨ ਵਲੋਂ ਖੁਸ਼ੀ ਵੀ ਜਤਾਈ ਜਾ ਰਹੀ ਹੈ ਤੇ ਮੌਜੂਦਾ ਸੈਂਟ ਪੌਲਜ਼ ਹਸਪਤਾਲ ਨੂੰ ਵੈਨਕੂਵਰ ਦੇ ਇਤਿਹਾਸ ਵਿਚ ਸਭ ਤੋਂ ਬੇਹਤਰੀਨ ਪ੍ਰਜੈਕਟ ਵਲੋਂ ਦੇਖਿਆ ਜਾ ਰਿਹਾ ਹੈ ਅਜਿਹੇ ਦੇ ਵਿੱਚ ਸਵਾਲ ਹੁਣ ਉਠਦਾ ਹੈ ਕਿ ਸਰੀ ਦਾ ਹਸਪਤਾਲ ਜਿਸ ਨੂੰ ਬਣਾਉਣ ਦਾ ਐਲਾਨ ਪਹਿਲਾਂ ਹੋਇਆ ਸੀ ਪਰ ਉਹ ਕਦੋਂ  ਬਣਕੇ ਮੁਕੰਮਲ ਹੋਵੇਗਾ ਉਸ ਸਬੰਧੀ ਅਜੇ ਕੋਈ ਜਾਣਕਾਰੀ ਨਹੀਂ।

 

Related News

BIG NEWS : ਦੁਨੀਆ ਭਰ ਵਿੱਚ ਵਿਸਾਖੀ ਦੀ ਧੂਮ : ਕੈਨੇਡਾ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਵਿਰੋਧੀ ਧਿਰ ਦੇ ਆਗੂ ਨੇ ਦਿੱਤੀ ਵਿਸਾਖੀ ਦੀ ਵਧਾਈ

Vivek Sharma

ਅਨੋਖਾ ਵਿਆਹ : ਆਗਿਆ ਨਹੀਂ ਮਿਲੀ ਤਾਂ ਸਰਹੱਦ ‘ਤੇ ਹੀ ਕੀਤਾ ਵਿਆਹ ਸਮਾਗਮ ਦਾ ਆਯੋਜਨ

Vivek Sharma

ਸਰੀ ਵਿਖੇ ਭਾਰਤੀ ਕਿਸਾਨਾਂ ਦੇ ਹੱਕ ਵਿੱਚ ਕੀਤੀ ਜਾਣ ਵਾਲੀ ਰੈਲੀ ਹੋਈ ਮੁਲਤਵੀ

Vivek Sharma

Leave a Comment