channel punjabi
International News North America

ਡੋਨਲਡ ਟਰੰਪ ਨਹੀਂ ਮੰਨ ਰਹੇ ਆਪਣੀ ਹਾਰ,ਮੁੜ ਠੋਕਿਆ ਜਿੱਤ ਦਾ ਦਾਅਵਾ

ਅਮਰੀਕੀ ਚੋਣਾਂ ’ਚ ਭਾਵੇਂ ਪੂਰੀ ਤਰ੍ਹਾਂ ਸਾਫ਼ ਹੋ ਚੁੱਕਿਆ ਹੈ ਕਿ ਜੋਅ ਬਾਇਡੇਨ ਹੀ ਦੇਸ਼ ਦੇ ਅਗਲੇ ਰਾਸ਼ਟਰਪਤੀ ਬਣ ਕੇ ਸੱਤਾ ਸੰਭਾਲਣਗੇ ਪਰ ਉੱਧਰ ਡੋਨਾਲਡ ਟਰੰਪ ਹਾਲੇ ਵੀ ਆਪਣੀ ਜਿੱਤ ਦਾ ਦਾਅਵਾ ਕਰ ਰਹੇ ਹਨ। ਇਹ ਦਾਅਵਾ ਉਨ੍ਹਾਂ ਸੋਮਵਾਰ ਨੂੰ ਟਵਿਟਰ ’ਤੇ ਕੀਤਾ। ਟਵੀਟਰ ‘ਤੇ ਟਰੰਪ ਨੇ ਲਿਖਿਆ ਕਿ ਉਹ ਚੋਣਾਂ ਜਿੱਤ ਗਏ ਹਨ।

ਜ਼ਿਕਰਯੋਗ ਹੈ ਕਿ ਟਰੰਪ ਨੇ ਸਿਰਫ਼ 16 ਘੰਟੇ ਪਹਿਲਾਂ ਹੀ ਬਾਇਡੇਨ ਦੇ ਜਿੱਤਣ ਦੀ ਗੱਲ ਮੰਨੀ ਸੀ ਪਰ ਟਰੰਪ ਨੇ ਇਹ ਵੀ ਕਿਹਾ ਸੀ ਕਿ ਬਾਇਡੇਨ ਚੋਣਾਂ ’ਚ ਹੇਰਾਫੇਰੀ ਨਾਲ ਜਿੱਤੇ ਹਨ। ਜੋਅ ਬਾਇਡਨ ਨੂੰ 306 ਇਲੈਕਟੋਰਲ ਵੋਟਾਂ ਮਿਲ ਚੁੱਕੀਆਂ ਹਨ, ਜਦਕਿ ਡੌਨਲਡ ਟਰੰਪ ਨੂੰ ਹਾਲੇ ਤੱਕ 232 ਇਲੈਕਟੋਰਲ ਵੋਟਾਂ ਹੀ ਮਿਲੀਆਂ ਹਨ।

Related News

ਸ਼ੱਕੀ ਚੋਰ ਦਾ ਅਪਰਾਧ ਕਰਦੇ ਸਮੇਂ ਗਿਰਿਆ ਵੋਲੇਟ, ਪੁਲਿਸ ਨੇ ਘਰ ਜਾਕੇ ਕੀਤਾ ਗ੍ਰਿਫਤਾਰ

Rajneet Kaur

ਉਪਰਾਸ਼ਟਰਪਤੀ ਉਮੀਦਵਾਰ ਵਜੋਂ ਚੁਣੇ ਜਾਣ ਤੋਂ ਬਾਅਦ ਕਮਲਾ ਹੈਰਿਸ ਦਾ ਜੋਸ਼ ਅਤੇ ਉਤਸ਼ਾਹ ਸਿਖਰਾਂ ‘ਤੇ

Vivek Sharma

ਓਂਟਾਰੀਓ ਵਿੱਚ ਕੋਰੋਨਾ ਦੇ ਗੰਭੀਰ ਮਾਮਲੇ ਬਣੇ ਚੁਣੌਤੀ, ਮਈ ਤੱਕ ਸਾਰੇ ICU ਬੈੱਡ ਹੋਣਗੇ ਬੁੱਕ !

Vivek Sharma

Leave a Comment