channel punjabi
Canada International News North America

ਟੋਰਾਂਟੋ: ਕਾਰ ਅਤੇ ਮੋਟਰਸਾਈਕਲ ਦੀ ਟੱਕਰ ਤੋਂ ਬਾਅਦ ਮੋਟਰਸਾਈਕਲ ਸਵਾਰ ਦੀ ਹੋਈ ਮੌਤ

ਟੋਰਾਂਟੋ: ਟੋਰਾਂਟੋ ਦੇ ਈਸਟ ਐਂਡ (east end) ‘ਚ ਵੀਰਵਾਰ ਰਾਤ ਨੂੰ ਇਕ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਤੋਂ ਬਾਅਦ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ।

ਟੋਰਾਂਟੋ ਦੇ ਪੁਲਿਸ ਬੁਲਾਰੇ ਨੇ ਦੱਸਿਆ ਕਿ ਐਮਰਜੈਂਸੀ ਚਾਲਕਾਂ ਨੂੰ ਲਗਭਗ ਰਾਤ 10:40 ਵਜੇ ਹਾਈਵੇਅ 401 ਦੇ ਬਿਲਕੁਲ ਦੱਖਣ ਵਿਚ ਵਾਰਡਨ ਐਵੇਨਿਊ ਬੁਲਾਇਆ ਗਿਆ।

ਬੁਲਾਰੇ ਨੇ ਦੱਸਿਆ ਕਿ ਮੋਟਰਸਾਈਕਲ ਅਤੇ ਕਾਰ ਵਿਚਾਲੇ ਹੋਈ ਟੱਕਰ ਦੇ ਜ਼ੋਰ ਨਾਲ ਦੋਵਾਂ ਵਾਹਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਮੋਟਰਸਾਈਕਲ ਸਵਾਰ ਨੂੰ “ਗੰਭੀਰ ਸੱਟਾਂ” ਲੱਗੀਆਂ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕਾਰ ਦਾ ਡਰਾਈਵਰ ਘਟਨਾ ਵਾਲੀ ਥਾਂ ਤੇ ਮੌਜੂਦ ਰਿਹਾ।

ਅਧਿਕਾਰੀਆਂ ਨੇ ਜਾਂਚ ਲਈ ਤੁਰੰਤ ਖੇਤਰ ਨੂੰ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ। ਪੁਲਿਸ ਵਲੋਂ ਟੱਕਰ ਹੋਣ ਦਾ ਖੁਲਾਸਾ ਸ਼ੁੱਕਵਾਰ ਸਵੇਰ ਤੱਕ ਨਹੀਂ ਕੀਤਾ ਗਿਆ।

Related News

KISAN ANDOLAN : ਕਿਸਾਨਾਂ ਨੇ ਦਿੱਲੀ ‘ਚ ਟਰੈਕਟਰ ਮਾਰਚ ਦੇ ਰੂਟ ਦਾ ਕੀਤਾ ਐਲਾਨ, ਹਰੇਕ ਟਰੈਕਟਰ ‘ਤੇ ਲੱਗੇਗਾ ਤਿਰੰਗਾ ਝੰਡਾ

Vivek Sharma

NDP ਨੇ ‘ਸੇਵ ਮੇਨ ਸਟ੍ਰੀਟ’ ਯੋਜਨਾ ਨੂੰ ਦੂਜੀ ਲਹਿਰ ਦੇ ਵਿਗੜਨ ਤੋਂ ਪਹਿਲਾਂ ਲਾਗੂ ਕਰਨ ਦੀ ਕੀਤੀ ਮੰਗ

Rajneet Kaur

ਕੈਨੇਡਾ ਵਿੱਚ ਕੋਰੋਨਾ ਕਾਰਨ ਮੌਤਾਂ ਦਾ ਅੰਕੜਾ 18000 ਤੋਂ ਪਾਰ ਪੁੱਜਾ, ਵੈਕਸੀਨੇਸ਼ਨ ਦਾ ਕੰਮ ਜਾਰੀ

Vivek Sharma

Leave a Comment