channel punjabi
Canada International News North America

ਸਰੀ ‘ਚ ਗੋਲੀਬਾਰੀ ਤੋਂ ਬਾਅਦ ਇੱਕ ਵਿਅਕਤੀ ਨੂੰ ਜ਼ਖਮੀ ਹਾਲਤ ‘ਚ ਪਹੁੰਚਾਇਆ ਹਸਪਤਾਲ: RCMP

ਵੀਰਵਾਰ ਸ਼ਾਮ ਨੂੰ ਸਰੀ ‘ਚ ਗੋਲੀਬਾਰੀ ਤੋਂ ਬਾਅਦ ਇੱਕ ਵਿਅਕਤੀ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ਪਹੁੰਚਾਇਆ ਗਿਆ।

ਸਰੀ RCMP ਅਧਿਕਾਰੀਆਂ ਨੇ ਦਸਿਆ ਕਿ ਉਨ੍ਹਾਂ ਨੂੰ ਰਾਤ 9 ਵਜੇ ਦੇ ਕਰੀਬ 194 ਸਟ੍ਰੀਟ ਅਤੇ 34 ਐਵੇਨਿਊ ਖੇਤਰ ‘ਚ ਬੁਲਾਇਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਅਜੇ ਸ਼ੁਰੂਆਤੀ ਦੌਰ ‘ਚ ਹੈ। ਅਧਿਕਾਰੀ ਕਈ ਆਸਪਾਸ ਗਵਾਂਢੀ ਗਵਾਹਾਂ ਨਾਲ ਗੱਲਬਾਤ ਕਰ ਰਹੇ ਹਨ। RCMP ਦਾ ਇਹ ਵੀ ਕਹਿਣਾ ਹੈ ਕਿ ਇਹ ਘਟਨਾ ਬੇਤਰਤੀਬੇ ਕੰਮ ਦੀ ਘਟਨਾ ਨਹੀਂ ਲਗੱਦੀ। ਜ਼ਖਮੀ ਹੋਏ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਪੁਲਿਸ ਨੇ ਕਿਹਾ ਕਿ ਇਹ ਖੇਤਰ ਬੰਦ ਕੀਤਾ ਜਾਵੇਗਾ ਜਦੋਂ ਤੱਕ ਜਾਂਚਕਰਤਾ ਸਬੂਤ ਦੀ ਭਾਲ ਕਰ ਰਹੇ ਹਨ।

ਇਸ ਦੌਰਾਨ ,RCMP ਨੇ ਅਜੇ ਵੀਰਵਾਰ ਰਾਤ ਦੀ ਗੋਲੀਬਾਰੀ ਦੀ ਘਟਨਾ ਤੋਂ ਕੁਝ ਬਲਾਕ ਦੀ ਦੂਰੀ ‘ਤੇ ਸੜੇ ਹੋਏ ਵਾਹਨ ਦੀ ਭਾਲ ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਦਸ ਦਈਏ ਬੁੱਧਵਾਰ ਰਾਤ ਨੂੰ ਵੈਨਕੂਵਰ ਵਿਚ ਦੋ ਵੱਖ-ਵੱਖ ਘਟਨਾਵਾਂ ਵਿਚ ਤਿੰਨ ਲੋਕ ਮਾਰੇ ਗਏ ਸਨ, ਜਿਨ੍ਹਾਂ ਵਿਚੋਂ ਇਕ ਗੋਲੀਬਾਰੀ ਵਿਚ ਸ਼ਾਮਲ ਸੀ। ਬਾਅਦ ਵਿਚ ਰਿਚਮੰਡ ਵਿਚ ਇਕ ਸੜੀ ਹੋਈ ਗੱਡੀ ਮਿਲੀ, ਪਰ ਪੁਲਿਸ ਨੇ ਅਜੇ ਇਹ ਪੁਸ਼ਟੀ ਨਹੀਂ ਕੀਤੀ ਕੇ ਇਹ ਸਭ ਘਟਨਾ ਦਾ ਆਪਸ ‘ਚ ਸਬੰਧ ਹੈ ਜਾਂ ਨਹੀਂ।

ਪੁਲਿਸ ਨੇ ਨੰਬਰ 604-599-0502 ਜਾਰੀ ਕੀਤਾ ਹੈ ਜੇਕਰ ਕਿਸੇ ਕੋਲ ਵੀਰਵਾਰ ਦੀ ਗੋਲੀਬਾਰੀ ਬਾਰੇ ਜਾਣਕਾਰੀ ਹੋਵੇ ਤਾਂ ਉਹ ਸਰੀ RCMP ਨਾਲ ਸਪੰਰਕ ਕਰਨ।ਜੇਕਰ ਕੋਈ ਅਗਿਆਤ ਜਾਣਕਾਰੀ ਦੇਣਾ ਚਾਹੁੰਦੇ ਹਨ ਤਾਂ ਉਹ Crime Stoppers at 1-800-222-8477 or http://www.solvecrime.ca. ਸਪੰਰਕ ਕਰ ਸਕਦੇ ਹਨ।

Related News

ਐਬਟਸਫੋਰਡ ਬੀ.ਸੀ ਦੇ ਕੇਅਰ ਹੋਮ ‘ਚ ਕੋਵਿਡ 19 ਆਉਟਬ੍ਰੇਕ,101 ਲੋਕਾਂ ਦੀ ਰਿਪੋਰਟ ਪਾਜ਼ੀਟਿਵ

Rajneet Kaur

WE ਚੈਰਿਟੀ ਨੇ ਕੈਨੇਡਾ ‘ਚ ਆਪਣੇ ਓਪਰੇਸ਼ਨਜ਼ ਨੂੰ ਬੰਦ ਕਰਨ ਦਾ ਲਿਆ ਫੈਸਲਾ

Rajneet Kaur

ਟੋਰਾਂਟੋ ਦੇ ਹਾਈਵੇਅ-401 ‘ਤੇ ਵਾਪਰਿਆ ਹਾਦਸਾ, ਇੱਕ ਦੀ ਗਈ ਜਾਨ, ਦੋ ਫੱਟੜ

Vivek Sharma

Leave a Comment