channel punjabi
Canada International News North America

ਜਲਦ ਸ਼ੁਰੂ ਹੋਣਗੇ ਪੰਜਾਬੀ ਸਾਹਿਤਕ ਸਮਾਗਮ : ਸੁੱਖੀ ਬਾਠ

ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਵੱਡਾ ਉਪਰਾਲਾ

ਸਰੀ: ਇਕ ਕਿਹਾ ਜਾਂਦਾ ਹੈ ਕਿ ਮਾਂ-ਬੋਲੀ ਤੋਂ ਮਿੱਠੀ ਹੋਰ ਕੋਈ ਬੋਲੀ ਨਹੀਂ ਹੋ ਸਕਦੀ । ਵਿਦੇਸ਼ਾਂ ਵਿਚ ਬੈਠੇ ਪੰਜਾਬੀ ਭਾਈਚਾਰੇ ਨੂੰ ਮਾਂ ਬੋਲੀ ਪੰਜਾਬੀ ਭਾਸ਼ਾ ਨਾਲ ਜੋੜ ਕੇ ਰੱਖਣ ਲਈ ਤੇ ਨਵੀਂ ਪੀੜੀ ਨੂੰ ਨਾਲ ਲੈ ਕੇ ਤੁਰਨ ਲਈ ਕਈ ਸ਼ਖਸੀਅਤਾਂ ਕੰਮ ਕਰ ਰਹੀਆਂ ਹਨ, ਜਿਨ੍ਹਾਂ ਵਿਚੋਂ ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਵੀ ਇੱਕ ਹਨ। ਸੁੱਖੀ ਬਾਠ ਕੈਨੇਡਾ ਵਿਚ ਬੈਠੇ ਪੰਜਾਬੀ ਭਾਈਚਾਰੇ ਅਤੇ ਪੰਜਾਬੀ ਭਾਸ਼ਾ ਲਈ ਲਗਾਤਾਰ ਉਪਰਾਲੇ ਕਰ ਰਹੇ ਹਨ । ਪੰਜਾਬੀ ਭਾਸ਼ਾ ਦੇ ਸਾਹਿਤਕ ਸਮਾਗਮ ਉਹ ਅਕਸਰ ਕਰਵਾਉਂਦੇ ਰਹਿੰਦੇ ਹਨ। ਕੋਰੋਨਾ ਵਾਇਰਸ ਕਾਰਨ ਕੁਝ ਸਮੇਂ ਲਈ ਸਾਹਿਤਕ ਸਮਾਗਮ ਰੱਦ ਰਹੇ ਪਰ ਜਿਵੇਂ-ਜਿਵੇਂ ਕੋਰੋਨਾ ਦਾ ਕਹਿਰ ਘੱਟਦਾ ਜਾ ਰਿਹਾ ਹੈ ਸਾਹਿਤਕ ਸਮਾਗਮ ਵੀ ਸ਼ੁਰੂ ਹੋ ਜਾਣਗੇ। ਸੁੱਖੀ ਬਾਠ ਅਨੁਸਾਰ ਉਹ ਸਰਕਾਰ ਵਲੋਂ ਜਾਰੀ ਹਿਦਾਇਤਾਂ ਦੀ ਪਾਲਣਾ ਕਰਦੇ ਹੋਏ ਜਲਦੀ ਹੀ ਸਾਹਿਤ ਸਮਾਗਮ ਸ਼ੁਰੂ ਕਰਨਗੇ।

ਸੁੱਖੀ ਬਾਠ ਨੇ ਦੱਸਿਆ ਕਿ ਬਹੁਤ ਹੀ ਜਲਦ ਪੰਜਾਬ ਭਵਨ ਆਪਣੇ ਪ੍ਰੋਗਰਾਮਾਂ ਦਾ ਵੇਰਵਾ ਪੰਜਾਬ ਭਵਨ ਨਾਲ ਜੁੜੀਆਂ ਸ਼ਖਸੀਅਤਾਂ ਨਾਲ ਸਾਂਝਾ ਕਰਣਗੇ। ਉਨ੍ਹਾਂ ਦੱਸਿਆ ਕਿ ਕੋਈ ਵੀ ਸੰਸਥਾ ਪੰਜਾਬ ਭਵਨ ਵਿਚ ਆਪਣਾ ਪ੍ਰੋਗਰਾਮ ਕਰਵਾਉਣਾ ਚਾਹੁੰਦੀ ਹੈ ਤਾਂ ਉਹ ਕਿਸੇ ਵਕਤ ਵੀ ਉਨ੍ਹਾਂ ਨਾਲ, ਉਨ੍ਹਾਂ ਦੇ ਪ੍ਰਬੰਧਕਾਂ ਨਾਲ ਰਾਬਤਾ ਕਾਇਮ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਉਹ ਕੈਨੇਡਾ ਬੈਠੇ ਹਨ ਪਰ ਉਨ੍ਹਾਂ ਦਾ ਪਿਆਰ ਪੰਜਾਬ ਨਾਲ ਹੀ ਹੈ।

Related News

ਨੌਰਥਵੈਸਟਲ: 1 ਨਵੰਬਰ ਤੱਕ 7 ਕਮਿਊਨਿਟੀਆਂ ‘ਚ ਮਿਲੇਗਾ ਅਸੀਮਿਤ ਇੰਟਰਨੈਟ

Rajneet Kaur

ਅਮਰੀਕੀ ਰਾਸ਼ਟਰਪਤੀ Joe Biden ਨੇ ਚੀਨ ਦੀ ਲਾਈ ਕਲਾਸ, ਦਿੱਤੀ ਚਿਤਾਵਨੀ

Vivek Sharma

ਟ੍ਰਾਈ-ਸਿਟੀਜ਼ ‘ਚ 3 ਹੋਰ ਨਵੇਂ ਬਾਹਰੀ ਫਲੂ ਕਲੀਨਿਕ ਸਥਾਪਿਤ ਕੀਤੇ ਗਏ

Rajneet Kaur

Leave a Comment