channel punjabi
International News North America

ਖੋਜਕਰਤਾਵਾਂ ਨੇ ਕੋਵਿਡ -19 ਟੈਸਟ ਦੀ ਨਵੀਂ ਪ੍ਰਕਿਰਿਆ ਦੀ ਕੀਤੀ ਖੋਜ, 90 ਮਿੰਟ ‘ਚ ਮਿਲੇਗਾ ਟੈਸਟ ਦਾ ਸਟੀਕ ਨਤੀਜਾ

ਕੋਵਿਡ 19 ਦੇ ਮਾਮਲਿਆਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸਨੂੰ ਦੇਖਦੇ ਹੋਏ ਕਈ ਥਾਂਵਾ ‘ਤੇ ਨਿਯਮ ਸਖਤ ਕੀਤੇ ਗਏ ਹਨ। ਪਰ ਦਸ ਦਈਏ ਹੁਣ ਖੋਜਕਰਤਾਵਾਂ ਨੇ ਇੱਕ 90 ਮਿੰਟ ਦੀ ਤੇਜ਼ ਰਫਤਾਰ ਕੋਵਿਡ -19 ਟੈਸਟ ਦੀ ਪ੍ਰਕਿਰਿਆ ਲੱਭ ਲਈ ਹੈ ਜਿਸ ਲਈ ਲੈਬ ਦੀ ਜ਼ਰੂਰਤ ਨਹੀਂ ਪਵੇਗੀ ਤੇ ਮੋਬਾਈਲ ਫੋਨ ਤੋਂ ਵੀ ਛੋਟੀ ਕਾਰਟਿਜ ਜ਼ਰੀਏ ਇਸ ਨੂੰ ਕੀਤਾ ਜਾ ਸਕੇਗਾ।

ਜਰਨਲ ਦਿ ਲੈਂਸੇਟ ਮਾਈਕ੍ਰੋਬ ਵਿਚ ਪ੍ਰਕਾਸ਼ਤ ਅਧਿਐਨ ਤੋਂ ਪਤਾ ਚੱਲਿਆ ਹੈ ਕਿ ਲੈਬ-ਇਨ-ਕਾਰਟ੍ਰਿਜ ਰੈਪਿਡ ਟੈਸਟਿੰਗ ਡਿਵਾਈਸ, ਜੋ ਮਰੀਜ਼ ਦੇ ਬੈੱਡ ਨੇੜੇ ਰੱਖੀ ਜਾ ਸਕਦੀ ਹੈ ਤੇ ਇਹ 94 ਫ਼ੀਸਦੀ ਸੈਂਸਟੀਵਿਟੀ ਤੇ 100 ਫ਼ੀਸਦੀ ਸਟੀਕਤਾ ਦੇ ਨਾਲ ਕੋਵਿਡ-19 ਟੈਸਟ ਦਾ ਨਤੀਜਾ ਦਿੰਦੀ ਹੈ।

ਟੈਸਟ ਲਈ ਮਰੀਜ਼ ਦੇ ਨੱਕ ਦਾ ਸਵਾਬ (Swab) ਲੈ ਕੇ ਡਿਵਾਈਸ ‘ਚ ਪਾਉਣਾ ਪੈਂਦਾ ਹੈ। ਇਸ ਵਿਚ SARS-CoV-2 ਦੇ ਜੀਨ ਨੂੰ ਟਰੇਸ ਕੀਤਾ ਜਾਂਦਾ ਹੈ ਜਿਸ ਕਾਰਨ ਕੋਵਿਡ-19 ਬਿਮਾਰੀ ਹੁੰਦੀ ਹੈ। ਇਸ ਦਾ ਨਤੀਜਾ 90 ਮਿੰਟਾਂ ਦੇ ਅੰਦਰ ਆਉਂਦਾ ਹੈ, ਦੱਸ ਦੇਈਏ ਕਿ ਮੌਜੂਦਾ ਟੈਸਟ ਦੀ ਪ੍ਰਕਿਰਿਆ ‘ਚ 24 ਘੰਟੇ ਦਾ ਸਮਾਂ ਲਗਦਾ ਹੈ।

ਯੂਕੇ ਦੇ ਕਿੰਗਜ਼ ਕਾਲਜ ਲੰਡਨ ਤੋਂ ਅਧਿਐਨ ਕਰਨ ਵਾਲੇ ਗ੍ਰਾਹਮ ਕੂਕ ਨੇ ਕਿਹਾ ਇਹ ਡਿਵਾਈਸ ਸਟੀਕ ਟੈਸਟ ਰਿਪੋਰਟ ਦਿੰਦੀ ਹੈ। ਸਟੱਡੀ ਅਨੁਸਾਰ ਇਸ ਡਿਵਾਈਸ ਦਾ ਇਸਤੇਮਾਲ ਕੋਵਿਡ-19 ਸ਼ੱਕੀ 280 NHS ਸਟਾਫ ਮੈਂਬਰਾਂ ‘ਤੇ ਕੀਤਾ ਗਿਆ। ਰੈਪਿਡ ਟੈਸਟਿੰਗ ਡਿਵਾਈਸ ‘CovidNudge test’ ਤੇ ਸਟੈਂਡਰਡ ਹੌਸਪਿਟਲ ਲੈਬ ਦੇ ਉਪਕਰਨ ਦੇ ਨਤੀਜਿਆਂ ਦੀ ਤੁਲਨਾ ਕੀਤੀ ਗਈ। ਰਿਜ਼ਲਟ ‘ਚ 67 ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਪਰ ਸਟੈਂਡਰਡ ਲੈਬ ਮਸ਼ੀਨਾਂ ਦੇ ਰਿਜ਼ਲਟ ‘ਚ 71 ਮਾਮਲੇ ਪਾਜ਼ਟਿਵ ਪਾਏ ਗਏ।

Related News

ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟ ਉਮੀਦਵਾਰ ਜੋ ਬਾਇਡੇਨ ਨੇ ਕੀਤਾ ਵੱਡਾ ਐਲਾਨ, ਜਿੱਤਣ ‘ਤੇ 1.10 ਕਰੋੜ ਲੋਕਾਂ ਨੂੰ ਦੇਵਾਗਾਂ ਨਾਗਰਿਕਤਾ

Rajneet Kaur

ਵਾਤਾਵਰਣ ਕੈਨੇਡਾ ਨੇ ਨਿਉਬਰਨਸਵਿਕ ਦੇ ਕੁਝ ਹਿੱਸਿਆਂ ‘ਚ ਮੌਸਮ ਦੀ ਚਿਤਾਵਨੀ ਕੀਤੀ ਜਾਰੀ

Rajneet Kaur

ਅਲਬਰਟਾ ਹੈਲਥ ਨੇ ਬੁੱਧਵਾਰ ਨੂੰ ਕੋਵੀਡ -19 ਦੇ 143 ਨਵੇਂ ਕੇਸਾਂ ਦੀ ਕੀਤੀ ਪੁਸ਼ਟੀ

Rajneet Kaur

Leave a Comment