channel punjabi
Canada International News North America

ਖ਼ੁਲਾਸਾ : ਕੈਨੇਡੀਅਨ ਫ਼ੌਜ ਨੇ ਚੀਨ ਦੇ ਸੈਨਿਕਾਂ ਨੂੰ ‘ਵਿੰਟਰ-ਯੁੱਧ’ ਲਈ ਦਿੱਤੀ ਸਿਖਲਾਈ !

ਓਟਾਵਾ : ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਿਸਾਨਾਂ ਦੇ ਸਮਰਥਨ ਵਿੱਚ ਬਿਆਨ ਦੇਣ ਤੋਂ ਬਾਅਦ ਇੱਕ ਨਵਾਂ ਖੁਲਾਸਾ ਹੋਇਆ ਹੈ ਕਿ ਕੈਨੇਡੀਅਨ ਫ਼ੌਜ ਨੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਦੇ ਸੈਨਿਕਾਂ ਨੂੰ ‘ਵਿੰਟਰ-ਯੁੱਧ’ ਲਈ ਸਿਖਲਾਈ ਦਿੱਤੀ ਹੈ। ਕੈਨੇਡਾ ਅਤੇ ਚੀਨ ਵਿਚ ਚੀਨੀ ਫ਼ੌਜੀਆਂ ਨੂੰ ਠੰਡੇ ਮੌਸਮ ਵਿਚ ਲੜਨ ਲਈ ਸਿਖਲਾਈ ਦੇਣ ਲਈ ਇਕ ਸਮਝੌਤਾ ਹੋਇਆ ਸੀ। ਚੀਨੀ ਫ਼ੌਜੀ ਠੰਡੇ ਦਿਨਾਂ ‘ਤੇ ਲੜਾਈ ਲੜਨ ਦੀ ਸਿਖਲਾਈ ਪ੍ਰਾਪਤ ਹੋਣ ਦੇ ਬਾਵਜੂਦ ਲੱਦਾਖ ਦੀਆਂ ਬਰਫੀਲੀ ਪਹਾੜੀਆਂ ‘ਤੇ ਬਿਮਾਰ ਹੋ ਰਹੇ ਹਨ।

ਕੈਨੇਡੀਅਨ ਮੀਡੀਆ ਨੇ ਕੈਨੇਡੀਅਨ ਅਤੇ ਚੀਨੀ ਸਰਕਾਰ ਵਿਚਾਲੇ ਹੋਏ ਇਸ ਸਮਝੌਤੇ ਨੂੰ ‘ਚਾਈਨਾ-ਫਾਈਲਸ’ ਦੇ ਨਾਮ ‘ਤੇ ਜ਼ਾਹਰ ਕੀਤਾ ਹੈ। ਕੈਨੇਡੀਅਨ ਸਰਕਾਰ ਦੇ ਗੁਪਤ ਦਸਤਾਵੇਜ਼ਾਂ ਵਿਚ ਦੱਸਿਆ ਗਿਆ ਹੈ ਕਿ ਚੀਨੀ ਫ਼ੌਜੀ ਕਮਾਂਡਰਾਂ ਅਤੇ ਸਿਪਾਹੀਆਂ ਨੇ 2013 ਤੋਂ ਕੈਨੈਡਾ ਵਿਚ ਉੱਚਾਈ ਅਤੇ ਭਾਰੀ ਬਰਫਬਾਰੀ ਵਿਚ ਲੜਣ ਦੀ ਸਿਖਲਾਈ ਲਈ ਹੈ। ਇਹ ਸਿਖਲਾਈ ਕੈਨੇਡੀਅਨ ਆਰਮੀ ਦੇ ਟੋਰਾਂਟੋ ਕਾਲਜ, ਕਿੰਗਸਟਨ ਵਿਖੇ ਸੈਨਿਕ ਠਿਕਾਣਿਆਂ ਅਤੇ ਓਨਟਾਰੀਓ ਦੇ ਨਜ਼ਦੀਕ ਪੈਂਟਾਵਾਵਾ-ਗੈਰਿਸਨ ਵਿਖੇ ‘ਕੋਲਡ-ਵੈਦਰ ਮਿਲਟਰੀ ਟੈਕਟਿਕਸ’ ਵਿਖੇ ਦਿੱਤੀ ਗਈ ਹੈ। ‘ਵਿੰਟਰ-ਵਾਰਫੇਅਰ’ ਦੀ ਟ੍ਰੈਨਿੰਗ ਲਈ ਸਾਲ 2013 ਚ ਕਿਮ ਕੈਂਪਬੇਲ ਦੇ ਪ੍ਰਧਾਨ ਮੰਤਰੀ ਦੇ ਸਮੇਂ ਵਿਚ ਦੋਵਾਂ ਸਰਕਾਰਾਂ ਵਿਚਾਲੇ ਇਕ ਸਮਝੌਤਾ ਹੋਇਆ ਸੀ, ਉਦੋਂ ਤੋਂ ਚੀਨੀ ਫੌਜੀ ਹਰ ਸਾਲ ਠੰਡੇ ਮੌਸਮ ਵਿਚ ਜੰਗੀ ਸਿਖਲਾਈ ਲੈਣ ਲਈ ਕਨੇਡਾ ਜਾ ਰਹੇ ਸਨ।

ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ 2015 ਸਟੀਫਨ ਹਾਰਪਰ ਦੀ ਪ੍ਰਧਾਨ ਮੰਤਰੀ ਮੰਡਲ ਦੌਰਾਨ ਵਿਚ ਜਦੋਂ ਚੀਨ ਨੇ ਦੋ ਕੈਨੇਡੀਅਨ ਨਾਗਰਿਕਾਂ ਨੂੰ ਅਗਵਾ ਕੀਤਾ ਸੀ, ਤਾਂ ਕੈਨੇਡੀਅਨ ਸਰਕਾਰ ਨੇ ਸਮਝੌਤਾ ਰੱਦ ਕਰ ਦਿੱਤਾ ਸੀ ਅਤੇ ਸਿਖਲਾਈ ਰੋਕ ਦਿੱਤੀ ਸੀ। ਇਸ ਤੋਂ ਬਾਅਦ, ਮੌਜੂਦਾ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਚੀਨ ਨਾਲ ਮਿਲਟਰੀ ਟ੍ਰੇਨਿੰਗ ਰੱਦ ਕਰਨ ‘ਤੇ ਨਾਰਾਜ਼ ਸਨ, ਪਰ ਫਿਰ ਇਹ ਸਿਖਲਾਈ ਦੁਬਾਰਾ ਸ਼ੁਰੂ ਨਹੀਂ ਕੀਤੀ ਜਾ ਸਕੀ। ਕੈਨੇਡੀਅਨ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਆਪਣੇ ਦੇਸ਼ ਦੀ ਸੰਸਦ ਵਿਚ ਸਪੱਸ਼ਟੀਕਰਨ ਦਿੰਦੇ ਹੋਏ ਦੱਸਿਆ ਹੈ ਕਿ ਇਹ ਸਮਝੌਤਾ ਪੁਰਾਣੀ ਕੈਨੇਡੀਅਨ ਸਰਕਾਰ ਨੇ ਕੀਤਾ ਸੀ ਅਤੇ ਹੁਣ ਇਸ ਸਿਖਲਾਈ ਨੂੰ ਰੋਕ ਦਿੱਤਾ ਗਿਆ ਹੈ।

Related News

ਓਂਟਾਰੀਓ ਪੁਲਿਸ ਨੇ 6 ਲੋਕਾਂ ‘ਤੇ ਮਨੁੱਖੀ ਤਸਕਰੀ ਦੇ ਲਗਾਏ ਦੋਸ਼

Rajneet Kaur

BIG NEWS : ਪੰਜਾਬ ਸਰਕਾਰ ਨੇ ਰੋਜ਼ਾਨਾ ਕਰਫ਼ਿਊ ਦਾ ਸਮਾਂ ਬਦਲਿਆ, ਹੁਣ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ ਕਰਫ਼ਿਊ

Vivek Sharma

DSGMC ਚੋਣਾਂ : ਆਖ਼ਰਕਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਲਈ ਵੀ ਚੋਣ ਲੜਣ ਦਾ ਰਾਹ ਹੋਇਆ ਪੱਧਰਾ, ਦਿੱਲੀ ਹਾਈਕੋਰਟ ਨੇ ਪੁਰਾਣੇ ਚੋਣ ਨਿਸ਼ਾਨ ‘ਤੇ ਚੋਣ ਲੜਣ ਦੀ ਦਿੱਤੀ ਇਜਾਜ਼ਤ

Vivek Sharma

Leave a Comment