channel punjabi
Canada International News North America

ਓਂਟਾਰੀਓ ਪੁਲਿਸ ਨੇ 6 ਲੋਕਾਂ ‘ਤੇ ਮਨੁੱਖੀ ਤਸਕਰੀ ਦੇ ਲਗਾਏ ਦੋਸ਼

RCMP ਦਾ ਕਹਿਣਾ ਹੈ ਕਿ 6 ਲੋਕਾਂ ‘ਤੇ ਮਨੁੱਖੀ ਤਸਕਰੀ ਦੇ ਦੋਸ਼ ਲਗਾਏ ਗਏ ਹਨ। ਉਨ੍ਹਾਂ ਨੇ ਮੈਕਸੀਕੋ ਤੋਂ ਵਰਕਰਾਂ ਨੂੰ ਆਪਣੀਆਂ ਕੰਪਨੀਆਂ ਦੇ ਜ਼ਰੀਏ ਕੰਮ ਲਈ ਕੈਨੇਡਾ ਲਿਆਂਦਾ ਸੀ। ਪੁਲਿਸ ਦਾ ਕਹਿਣਾ ਹੈ ਕਿ ਵਿਦੇਸ਼ੀ ਨਾਗਰਿਕ ਟੋਰਾਂਟੋ, ਮਾਂਟਰੀਅਲ ਅਤੇ ਹੈਮਿਲਟਨ, ਓਂਟਾਰੀਓ ਦੇ ਹਵਾਈ ਅੱਡਿਆਂ ਰਾਹੀਂ ਸੈਲਾਨੀਆਂ ਵਜੋਂ ਕੈਨੇਡਾ ਵਿੱਚ ਦਾਖਲ ਹੋਏ ਅਤੇ ਇੱਥੋਂ ਏਜੰਸੀਆਂ ਲਈ ਉਨ੍ਹਾਂ ਨੂੰ ਭੇਜਿਆ ਗਿਆ।

ਪੁਲਿਸ ਨੇ ਦੱਸਿਆ ਕਿ ਮੈਕਸੀਕੋ ਤੋਂ ਲਗਭਗ 80 ਵਿਅਕਤੀਆਂ ਦੀ ਤਸਕਰੀ ਕਰਕੇ ਕੈਨੇਡਾ ਲਿਆਂਦਾ ਗਿਆ। ਜਾਂਚ ਵਿਚ ਪਤਾ ਲੱਗਿਆ ਕਿ ਇਨ੍ਹਾਂ ਲੋਕਾਂ ਨੂੰ ਜੁਲਾਈ ਤੇ ਸਤੰਬਰ 2019 ਵਿਚ ਪੁਲਿਸ ਨੇ ਲੱਭਿਆ ਤੇ ਇਹ 80 ਵਿਦੇਸ਼ੀ ਲੋਕ ਹਮਿਲਟਨ, ਮਿਲਟਨ ਵਿਚੋਂ ਮਿਲੇ ਤੇ ਇਨ੍ਹਾਂ ਦੇ ਸੌਣ ਵਾਲੇ ਬੈੱਡ ਖਟਮਲ, ਕਾਕਰੇਚ ਤੇ ਹੋਰ ਕੀੜਿਆਂ ਨਾਲ ਭਰੇ ਹੋਏ ਸਨ। ਮਾਉਂਟੀਜ਼ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੀ ਸਾਂਝੀ ਜਾਂਚ ਦਾ ਕਹਿਣਾ ਹੈ ਕਿ ਇਨ੍ਹਾਂ ਕਾਮਿਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਸੀ।

ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੁਝ ਰੁਜ਼ਗਾਰ ਏਜੰਸੀਆਂ ਵਿੱਚ ਨੋਰਾ ਸਰਵਿਸਿਜ਼, ਟ੍ਰਿਲਿਅਮ ਮੈਨੇਜਮੈਂਟ ਅਤੇ ਬ੍ਰਾਇਨ ਐਂਟਰਪ੍ਰਾਈਜ਼ ਏਜੰਸੀ ਸ਼ਾਮਲ ਸਨ।ਪੁਲਿਸ ਨੇ ਦਸਿਆ ਕਿ ਇਨ੍ਹਾਂ 6 ਦੋਸ਼ੀਆਂ ਨੂੰ 8 ਮਾਰਚ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਣਾ ਹੈ। ਦੋਸ਼ੀਆਂ ਦੀ ਪਛਾਣ ਕ੍ਰਿਸਟਾਈਨ ਵੈਤੇਈਆ, ਮਾਰੀਓ ਰੋਕਾ ਮੋਰਾਲਜ਼, ਚਿਆਂਗ ਕਿਮ, ਮਿਉਰਲ ਬ੍ਰਾਕੈਮਨੋਟ, ਨੋਰਾ ਰਿਵਰਾ ਫਰੈਂਕੋ, ਮਰੀਅਮ ਵਿਤੇਲਾ ਵਜੋਂ ਕੀਤੀ ਗਈ ਹੈ। ਸਥਾਨਕ ਪੁਲਸ ਤੇ ਬਾਰਡਰ ਪੁਲਿਸ ਨੇ ਦੱਸਿਆ ਕਿ ਉਹ ਸਾਂਝੇ ਤੌਰ ‘ਤੇ ਇਸ ਦੀ ਜਾਂਚ ਕਰ ਰਹੇ ਹਨ।

Related News

BIG NEWS : ਕੈਨੇਡਾ ‘ਚ ਸਿਆਸੀ ਤੂਫ਼ਾਨ, ਹੁਣ M.P. ਨਿੱਕੀ ਐਸ਼ਟਨ ਨੂੰ ਵਿਦੇਸ਼ ਯਾਤਰਾ ਪਈ ਮਹਿੰਗੀ, ਪਾਰਟੀ ਨੇ ਅਹਿਮ ਅਹੁਦੇ ਤੋਂ ਹਟਾਇਆ

Vivek Sharma

JOE BiDEN ਨੇ ਸੋਮਵਾਰ ਨੂੰ ਜਨਤਕ ਤੌਰ ‘ਤੇ ਟੀਵੀ ਦੇ ਲਾਈਵ ਪ੍ਰੋਗਰਾਮ ‘ਚ ਕੋਰੋਨਾ ਵਾਇਰਸ ਦਾ ਲਗਵਾਇਆ ਟੀਕਾ

Rajneet Kaur

ਕੈਨੇਡਾ ਦੇ ਫੁੱਟਹਿਲਜ਼ ਹਸਪਤਾਲ ‘ਚ ਕੋਵਿਡ 19 ਦੇ 18 ਨਵੇਂ ਕੇਸਾਂ ਦੀ ਪੁਸ਼ਟੀ,ਇਕ ਦੀ ਮੌਤ

Rajneet Kaur

Leave a Comment