channel punjabi
Canada News North America

ਕੋਵਿਡ ਵੈਕਸੀਨ ਸਾਰੇ ਕੈਨੇਡੀਅਨਾਂ ਲਈ ਹੋਵੇਗੀ ਮੁਫ਼ਤ : ਜਸਟਿਨ ਟਰੂਡੋ

ਓਟਾਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਪਸ਼ਟ ਕੀਤਾ ਹੈ ਕਿ ਹੈਲਥ ਕੈਨੇਡਾ ਦੁਆਰਾ ਪ੍ਰਵਾਨਿਤ ਕੋਈ ਵੀ COVID-19 ਟੀਕਾ ਜਾਂ ਵੈਕਸੀਨ ਸਿਹਤ-ਸੰਭਾਲ ਪ੍ਰਣਾਲੀ ਰਾਹੀਂ ਸਾਰੇ ਕੈਨੇਡੀਅਨਾਂ ਲਈ ਮੁਫਤ ਉਪਲੱਬਧ ਹੋਵੇਗਾ‌ । ਟਰੂਡੋ ਨੇ ਬੁੱਧਵਾਰ ਨੂੰ ਇਹ ਬਿਆਨ ਐਨ.ਡੀ.ਪੀ. ਆਗੂ ਜਗਮੀਤ ਸਿੰਘ ਵੱਲੋਂ ਸਵਾਲ ਪੁੱਛੇ ਜਾਣ ਤੋਂ ਬਾਅਦ ਹਾਊਸ ਆਫ ਕਾਮਨਜ਼ ਵਿੱਚ ਦਿੱਤਾ । ਐਨ.ਡੀ.ਪੀ. ਦੇ ਆਗੂ੍ ਜਗਮੀਤ ਸਿੰਘ ਨੇ ਸਵਾਲ ਕੀਤਾ ਸੀ ਕਿ ਕੈਨੇਡੀਅਨ ਲੋਕ ਇਸ ਗੱਲੋਂ ਚਿੰਤਤ ਹਨ ਕਿ ਕੀ ਉਨ੍ਹਾਂ ਨੂੰ ਕੋਰੋਨਾਵਾਇਰਸ ਤੋਂ ਬਚਾਅ ਵਾਸਤੇ ਟੀਕੇ ਦੀ ਮੁਫਤ ਅਤੇ ਸਮੇਂ ਸਿਰ ਪਹੁੰਚ ਹੋ ਜਾਵੇਗੀ।

ਉਧਰ ਅਧਿਕਾਰੀ ਇਹ ਕਹਿ ਰਹੇ ਹਨ ਕਿ ਅਜੇ ਅਸਪਸ਼ਟ ਹੈ ਕਿ ਟੀਕੇ ਪਹਿਲਾਂ ਕਿਸ ਨੂੰ ਪ੍ਰਾਪਤ ਹੋਣਗੇ ਜਾਂ ਉਨ੍ਹਾਂ ਨੂੰ ਕਿਵੇਂ ਵੰਡਿਆ ਜਾਵੇਗਾ । ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਯੋਜਨਾ ਇਹ ਯਕੀਨੀ ਬਣਾਉਣਾ ਹੈ ਕਿ ਸਭ ਤੋਂ ਕਮਜ਼ੋਰ ਅਤੇ ਜ਼ਰੂਰੀ ਕਾਮਿਆਂ ਤੱਕ ਇਨ੍ਹਾਂ ਦੀ ਪਹੁੰਚ ਪਹਿਲਾਂ ਹੋਵੇ।

ਟਰੂਡੋ ਨੇ ਕਾਮਨਜ਼ ਨੂੰ ਦੱਸਿਆ ਕਿ ਮਾਹਰਾਂ ਦੀ ਕਮੇਟੀ ਸਰਕਾਰ ਨੂੰ ਸਲਾਹ ਦੇਵੇਗੀ ਕਿ ਕਿਵੇਂ ਸਾਰਿਆਂ ਨੂੰ ਟੀਕੇ ਸਹੀ ਢੰਗ ਨਾਲ ਵੰਡਣੇ ਹਨ।

ਇਸ ਦੌਰਾਨ, ਮੁੱਖ ਸਿਹਤ ਅਧਿਕਾਰੀ ਡਾ. ਥੇਰੇਸਾ ਟਾਮ ਦਾ ਕਹਿਣਾ ਹੈ ਕਿ ਪਿਛਲੇ ਸੱਤ ਦਿਨਾਂ ਵਿੱਚ ਦੇਸ਼ ਵਿੱਚ ਔਸਤਨ ਨਵੇਂ ਕੋਵਿਡ-19 ਕੇਸਾਂ ਦੀ ਗਿਣਤੀ 2,052 ਹੋ ਗਈ ਹੈ। ਇਹ ਪਿਛਲੇ ਹਫਤੇ ਦੇ ਮੁਕਾਬਲੇ 40 ਪ੍ਰਤੀਸ਼ਤ ਵੱਧ ਹੈ । ਟਾਮ ਨੇ ਕਿਹਾ ਕਿ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਵੀ ਕੋਵਿਡ-19 ਮਰੀਜ਼ਾਂ ਦੇ ਹਸਪਤਾਲ ਵਿੱਚ ਦਾਖਲ ਹੋਣ ਦੀ ਸੰਖਿਆ ਵਿੱਚ ਵੱਧ ਰਹੇ ਰੁਝਾਨ ਨੂੰ ਵੇਖ ਰਹੀ ਹੈ। ਇੱਕ ਬਿਆਨ ਵਿੱਚ, ਟਾਮ ਨੇ ਕਿਹਾ ਕਿ ਕੈਨੇਡਾ ਵਿੱਚ ਉਪਲਬਧ ਕੋਵਿਡ -19 ਟੈਸਟਾਂ ਦੀ ਵੱਧ ਰਹੀ ਗਿਣਤੀ ਅਤੇ ਕਿਸਮਾਂ, ਇੱਕ ਚੰਗਾ ਕਦਮ ਹੈ ਪਰ ਇਹ ਜਾਂਚ ਸਰੀਰਕ ਦੂਰੀਆਂ ਅਤੇ ਫੇਸ ਮਾਸਕ ਪਹਿਨਣ ਵਰਗੇ ਮੁੱਢਲੇ ਸਿਹਤ ਉਪਾਵਾਂ ਦੀ ਥਾਂ ਨਹੀਂ ਲੈ ਸਕਦੀ।

Related News

ਪ੍ਰਵਾਸੀ ਭਾਰਤੀਆਂ ਦਾ ਸ਼ਾਨਦਾਰ ਉਪਰਾਲਾ , ਭਾਰਤੀ ਸਕੂਲੀ ਬੱਚਿਆਂ ਲਈ ਇਕੱਠੇ ਕੀਤੇ 950,000 ਡਾਲਰ

Vivek Sharma

ਸੁਪਰਫੈਨ ਵਜੋਂ ਕੈਨੇਡਾ ਭਰ ਵਿੱਚ ਮਸ਼ਹੂਰ ਨਵ ਭਾਟੀਆ ਨੇ ਗਲੋਬਲ ਇੰਡੀਅਨ ਐਵਾਰਡ ਲੈਣ ਤੋਂ ਕੀਤਾ ਇਨਕਾਰ

Rajneet Kaur

ਅਹਿਮਦਾਬਾਦ ‘ਚ ਵਿਸ਼ਵ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਦਾ ਉਦਘਾਟਨ, ਸਟੇਡੀਅਮ ਦਾ ਨਾਂ ਨਰਿੰਦਰ ਮੋਦੀ ਰੱਖਣ ਦੀ ਆਲੋਚਨਾ

Rajneet Kaur

Leave a Comment