channel punjabi
International News

ਕੋਰੋਨਾ ਵੈਕਸੀਨ ਲਈ ਬ੍ਰਾਜ਼ੀਲ ਨੇ ਭਾਰਤ ਦਾ ਵਿਲੱਖਣ ਢੰਗ ਨਾਲ ਕੀਤਾ ਧੰਨਵਾਦ

ਨਵੀਂ ਦਿੱਲੀ : ਭਾਰਤ ਵੱਲੋਂ ਬ੍ਰਾਜ਼ੀਲ ਨੂੰ ਕੋਰੋਨਾ ਵਾਇਰਸ ਦੀ ਵੈਕਸੀਨ ਭੇਜੇ ਜਾਣ ਤੋਂ ਬਾਅਦ ਦੋਹਾਂ ਦੇਸ਼ਾਂ ਦਰਮਿਆਨ ਰਿਸ਼ਤੇ ਹੋਰ ਵੀ ਮਜ਼ਬੂਤ ਹੋਏ ਹਨ। ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਨੇ ਕੋਵਿਡ-19 (ਕੋਰੋਨਾ) ਟੀਕੇ ਦੀਆਂ 20 ਲੱਖ ਖ਼ੁਰਾਕਾਂ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ ਅਤੇ ਸੋਸ਼ਲ ਮੀਡੀਆ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਭਗਵਾਨ ਹਨੂੰਮਾਨ ਨੂੰ ਭਾਰਤ ਤੋਂ ‘ਸੰਜੀਵਨੀ ਬੂਟੀ’ ਬ੍ਰਾਜ਼ੀਲ ਲਿਜਾਂਦੇ ਦਿਖਾਇਆ ਗਿਆ ਹੈ। ਬੋਲਸੋਨਾਰੋ ਨੇ ਟਵੀਟ ਕੀਤਾ ਕਿ ਨਮਸਤੇ ! ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਗਲੋਬਲ ਰੁਕਾਵਟਾਂ ਦੂਰ ਕਰਨ ਲਈ ਇਕ ਮਹਾਨ ਸਾਂਝੇਦਾਰ ਪਾ ਕੇ ਬ੍ਰਾਜ਼ੀਲ ਮਾਣ ਮਹਿਸੂਸ ਕਰ ਰਿਹਾ ਹੈ। ਭਾਰਤ ਤੋਂ ਟੀਕੇ ਬ੍ਰਾਜ਼ੀਲ ਭੇਜਣ ਲਈ ਸਾਡੀ ਮਦਦ ਲਈ ਧੰਨਵਾਦ ।

ਬੋਲਸੋਨਾਰੋ ਨੇ ਆਪਣੇ ਧੰਨਵਾਦ ਸੰਦੇਸ਼ ਨਾਲ ਭਗਵਾਨ ਹਨੂੰਮਾਨ ਦੀ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ‘ਸੰਜੀਵਨੀ ਬੂਟੀ’ ਵਾਲੇ ਪਹਾੜ ’ਤੇ ਕੋਵਿਡ-19 ਦੇ ਟੀਕੇ ਭਾਰਤ ਤੋਂ ਬ੍ਰਾਜ਼ੀਲ ਲਿਜਾਂਦੇ ਨਜ਼ਰ ਆ ਰਹੇ ਹਨ।

president brazil thanked india covid 19 vaccines
president brazil thanked india covid 19 vaccines
ਇਸ ਤਸਵੀਰ ’ਤੇ ਵੀ ਧੰਨਵਾਦ ਭਾਰਤ ਲਿਖਿਆ ਹੈ।

ਜ਼ਿਕਰਯੋਗ ਹੈ ਕਿ ‘ਰਾਮਾਇਣ’ ਵਿਚ ਭਗਵਾਨ ਰਾਮ ਦੇ ਛੋਟੇ ਭਰਾ ਲਕਸ਼ਮਣ ਦੀ ਜਾਨ ਬਚਾਉਣ ਲਈ ਭਗਵਾਨ ਹਨੂੰਮਾਨ ‘ਸੰਜੀਵਨੀ ਬੂਟੀ’ ਲੈ ਕੇ ਆਏ ਸਨ।

ਇਸ ਸੰਦਰਭ ਦੇ ਜਵਾਬ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਕਿਹਾ ਕਿ ਕੋਵਿਡ-19 ਖ਼ਿਲਾਫ਼ ਸਾਂਝੀ ਲੜਾਈ ਵਿਚ ਬ੍ਰਾਜ਼ੀਲ ਦਾ ਭਰੋਸੇਯੋਗ ਸਹਿਯੋਗੀ ਹੋਣਾ ਭਾਰਤ ਲਈ ਮਾਣ ਦੀ ਗੱਲ ਹੈ। ਅਸੀਂ ਸਿਹਤ ਖੇਤਰ ਵਿਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਜਾਰੀ ਰੱਖਾਂਗੇ।

ਜ਼ਿਕਰਯੋਗ ਹੈ ਕਿ ਬੋਲਸੋਨਾਰੋ ਨੇ ਪਿਛਲੇ ਸਾਲ ਕੋਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਭਾਰਤ ਵਲੋਂ ਮਲੇਰੀਆ ਦੀ ਦਵਾਈ ‘ਹਾਈਡ੍ਰੋਕਸੀਕਲੋਰੋਕਵੀਨ’ ਭੇਜੇ ਜਾਣ ’ਤੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਧੰਨਵਾਦ ਚਿੱਠੀ ਵਿਚ ਭਗਵਾਨ ਹਨੂੰਮਾਨ ਦੀ ‘ਸੰਜੀਵਨੀ ਬੂਟੀ’ ਨਾਲ ਜੁੜੀ ਕਹਾਣੀ ਦਾ ਜ਼ਿਕਰ ਕੀਤਾ ਸੀ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਭਾਰਤ ਆਪਣੇ ਸਹਿਯੋਗੀ ਦੇਸ਼ਾਂ ਨੂੰ ਸਵਦੇਸ਼ੀ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਸਮੇਂ ਸਮੇਂ ‘ਤੇ ਭੇਜ ਰਿਹਾ ਹੈ।

Related News

ਅਮਰੀਕੀ ਅਦਾਲਤ ਦਾ ਟਰੰਪ ਨੂੰ ਇੱਕ ਹੋਰ ਰਗੜਾ : ਵੀਜ਼ਾ ‘ਤੇ ਪਾਬੰਦੀਆਂ ਨੂੰ ਕੀਤਾ ਖ਼ਾਰਜ,ਪ੍ਰਵਾਸੀ ਭਾਰਤੀਆਂ ਨੂੰ ਵੱਡੀ ਰਾਹਤ

Vivek Sharma

ਓਨਟਾਰੀਓ ਦੀ ਯੋਜਨਾ 15 ਫਰਵਰੀ ਤੱਕ ਸਾਰੇ ਨਰਸਿੰਗ ਘਰਾਂ ਅਤੇ ਉੱਚ-ਜੋਖਮ ਨਾਲ ਰਿਟਾਇਰਮੈਂਟ ਘਰਾਂ ‘ਚ COVID-19 ਟੀਕਾ ਲਾਇਆ ਜਾਵੇਗਾ

Rajneet Kaur

Dr. Theresa Tam ਨੇ ਕੋਰੋਨਾ ਵਾਇਰਸ ਦੇ ਨਵੇਂ ਰੂਪਾਂ ਬਾਰੇ ਦਿੱਤੀ ਚਿਤਾਵਨੀ,ਪੂਰੇ ਕੈਨੇਡਾ ਵਿੱਚ ਆ ਰਹੇ ਨੇ ਸਾਹਮਣੇ

Vivek Sharma

Leave a Comment