channel punjabi
Canada International News North America

ਕੋਰੋਨਾ ਪਾਬੰਦੀਆਂ ‘ਚ ਢਿੱਲ ਲਈ ਅੜਿਆ ਉਂਟਾਰੀਓ ਸੂਬਾ

ਟੋਰਾਂਟੋ : ਇੱਕ ‌ਪਾਸੇ ਕੈਨੇਡਾ ਵਿੱਚ ਕੋਰੋਨਾ ਦੀ ਦੂਜੀ ਲਹਿਰ ਜ਼ੋਰ ਫੜਦੀ ਜਾ ਰਹੀ ਹੈ ਤਾਂ ਦੂਜੇ ਪਾਸੇ ਉਂਟਾਰੀਓ ਸੂਬਾ ਕੋਰੋਨਾ ਕਾਰਨ ਜਾਰੀ ਪਾਬੰਦੀਆਂ ਵਿੱਚ ਢਿੱਲ ਦੇਣ ‘ਤੇ ਅੜਿਆ ਹੋਇਆ ਹੈ । ਓਂਟਾਰੀਓ ਨੇ ਕੌਮਾਂਤਰੀ ਮੁਸਾਫ਼ਰਾਂ ਲਈ 14 ਦਿਨਾਂ ਦਾ ਲਾਜ਼ਮੀ ਇਕਾਂਤਵਾਸ ਖ਼ਤਮ ਕਰਨ ਲਈ ਸੰਘੀ ਸਰਕਾਰ ‘ਤੇ ਪੂਰਾ ਜ਼ੋਰ ਪਾ ਦਿੱਤਾ ਹੈ।

ਸੂਬੇ ਦੇ ਪ੍ਰੀਮੀਅਰ ਡੱਗ ਫੋਰਡ ਦੀ ਮੰਗ ਹੈ ਕਿ 14 ਦਿਨਾਂ ਦੇ ਇਕਾਂਤਵਾਸ ਨੂੰ ਰੈਪਿਡ ਕੋਵਿਡ-19 ਟੈਸਟਿੰਗ ਨਾਲ ਸਮਾਪਤ ਕਰ ਦਿੱਤਾ ਜਾਵੇ।

ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦਾ ਕਹਿਣਾ ਹੈ ਕਿ ਜੇਕਰ ਸੰਘੀ ਸਰਕਾਰ ਨੇ ਅਜਿਹਾ ਨਾ ਕੀਤਾ ਤਾਂ ਉਹ ਬਦਲਾਅ ਲਾਗੂ ਕਰਨ ਦੀਆਂ ਆਪਣੀਆਂ ਯੋਜਨਾਵਾਂ ਨਾਲ ਅੱਗੇ ਵਧੇਗਾ। ਕੁਝ ਦਿਨ ਪਹਿਲਾਂ ਹੀ ਫੋਰਡ ਕਹਿ ਚੁੱਕੇ ਹਨ ਕਿ ਉਹ 14 ਦਿਨਾਂ ਲਈ ਇਕਾਂਤਵਾਸ ਦੀ ਬਜਾਏ ਲੋਕਾਂ ਦੀ ਰੈਪਿਡ ਕਿੱਟ ਨਾਲ ਟੈਸਟਿੰਗ ਸ਼ੁਰੂ ਕਰਾਉਣਾ ਚਾਹੁੰਦੇ ਹਨ । ਫੋਰਡ ਅਨੁਸਾਰ, ‘ਜਹਾਜ਼ ‘ਚੋਂ ਉਤਰਦੇ ਹੀ ਯਾਤਰੀਆਂ ਦੀ ਜਾਂਚ ਹੋ ਜਾਵੇ ਅਤੇ ਪੰਜ ਜਾਂ 6 ਦਿਨਾਂ ਬਾਅਦ ਦੁਬਾਰਾ ਫਿਰ ਉਨ੍ਹਾਂ ਦੀ ਟੈਸਟਿੰਗ ਕੀਤੀ ਜਾਵੇ ਪਰ ਮੈਨੂੰ ਇਸ ਲਈ ਸੰਘੀ ਸਰਕਾਰ ਦੀ ਮਦਦ ਦੀ ਜ਼ਰੂਰਤ ਹੈ ਅਤੇ ਜੇਕਰ ਉਹ ਅਜਿਹਾ ਨਹੀਂ ਕਰਨਾ ਚਾਹੁੰਦੇ ਤਾਂ ਅਸੀਂ ਇਸ ‘ਤੇ ਇਕੱਲੇ ਚੱਲਾਂਗੇ, ਭਾਵੇਂ ਹੀ ਇਹ ਸਾਡਾ ਅਧਿਕਾਰ ਖੇਤਰ ਨਹੀਂ ਹੈ।’

ਦੱਸਣਾ ਬਣਦਾ ਹੈ ਹੈ ਕਿ ਹਾਲ ਹੀ ‘ਚ ਅਲਬਰਟਾ ਸਰਕਾਰ ਨੇ ਸੰਘੀ ਸਰਕਾਰ ਅਤੇ ਸੈਰ-ਸਪਾਟਾ ਇੰਡਸਟਰੀ ਨਾਲ ਮਿਲ ਕੇ ਕੈਲਗਰੀ ਹਵਾਈ ਅੱਡੇ ਅਤੇ ਕੋਟਸ ਸਰਹੱਦ ਲਾਂਘੇ ‘ਤੇ ਪਾਇਲਟ ਪ੍ਰਾਜੈਕਟ ਦੇ ਤੌਰ ‘ਤੇ ਰੈਪਿਡ ਟੈਸਟਿੰਗ ਸ਼ੁਰੂ ਕੀਤੀ ਹੈ। ਕੌਮਾਂਤਰੀ ਯਾਤਰੀਆਂ ਨੂੰ ਨੈਗੇਟਿਵ ਟੈਸਟ ਆਉਣ ‘ਤੇ ਕੁਆਰੰਟੀਨ ਤੋਂ ਛੋਟ ਮਿਲਦੀ ਹੈ ਪਰ ਉਨ੍ਹਾਂ ਨੂੰ ਕੈਨੇਡਾ ‘ਚ ਉਤਰਨ ਦੇ ਪਹਿਲੇ ਦਿਨ ਤੋਂ ਛੇ ਜਾਂ ਸੱਤਾਂ ਦਿਨ ਬਾਅਦ ਇਕ ਹੋਰ ਟੈਸਟ ਕਰਾਉਣਾ ਲਾਜ਼ਮੀ ਹੈ।

Related News

ਭਾਰਤ ਨੇ ਕੈਨੇਡਾ ਤੋਂ ਡਿਪਲੋਮੈਟਿਕ ਮਿਸ਼ਨਾਂ ਦੀ ਸੁਰੱਖਿਆ ਯਕੀਨੀ ਬਨਾਉਣ ਦੀ ਕੀਤੀ ਮੰਗ

Vivek Sharma

ਭਾਰਤੀਆਂ ਦਾ ਅਮਰੀਕਾ ਨੂੰ ਛੱਡ, ਕੈਨੇਡਾ ਵੱਲ ਵੱਧ ਸਕਦੈ ਰੁਝਾਨ

team punjabi

ਪਬਲਿਕ ਹੈਲਥ ਸਡਬਰੀ ਐਂਡ ਡਿਸਟ੍ਰਿਕਟ ਨੇ ਗ੍ਰੇਟਰ ਸਡਬਰੀ ਵਿੱਚ ਕੋਵਿਡ 19 ਦੇ ਪੰਜ ਨਵੇਂ ਕੇਸਾਂ ਦੀ ਕੀਤੀ ਰਿਪੋਰਟ

Rajneet Kaur

Leave a Comment