channel punjabi
International News

ਕੈਲੀਫੋਰਨੀਆ ‘ਚ 150 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੀਆਂ ਹਵਾਵਾਂ, ਹਾਈਵੇਅ ‘ਤੇ ਟਰਾਲੇ ਪਲਟਾਏ

ਵਾਸ਼ਿੰਗਟਨ : ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਦੱਖਣੀ ਹਿੱਸੇ ਵਿਚ ਆਏ ਤੂਫ਼ਾਨ ਨੇ ਭਾਰੀ ਨੁਕਸਾਨ ਕੀਤਾ ਹੈ। ਇਸ ਤੂਫ਼ਾਨ ਦੇ ਚੱਲਦਿਆਂ ਵੱਗ ਰਹੀਆਂ ਤੇਜ਼ ਹਵਾਵਾਂ ਦੇ ਥਪੇੜਿਆਂ ਕਾਰਨ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਲਈ ਤਕਰੀਬਨ 20 ਹਜ਼ਾਰ ਲੋਕਾਂ ਦੇ ਘਰਾਂ ਦੀ ਬੱਤੀ ਗੁੱਲ ਕਰ ਦਿੱਤੀ ਗਈ ।

ਮੀਡੀਆ ਖ਼ਬਰਾਂ ਮੁਤਾਬਕ ਸੈਂਟਾ ਅਨਾ ਸ਼ਹਿਰ ਸਣੇ ਵੱਖ-ਵੱਖ ਥਾਂਵਾਂ ‘ਤੇ ਤੇਜ਼ ਹਵਾਵਾਂ ਕਾਰਨ ਘੱਟੋ-ਘੱਟ ਪੰਜ ਤੋਂ ਛੇ ਵੱਡੇ ਟਰਾਲੇ ਹਾਈਵੇਅ ‘ਤੇ ਪਲਟ ਗਏ।

ਮੌਸਮ ਸੇਵਾ (ਐੱਨ.ਡਬਲਯੂ.ਐੱਸ) ਨੇ ਚਿਤਾਵਨੀ ਦਿੱਤੀ ਕਿ ਦੱਖਣੀ ਕੈਲੀਫੋਰਨੀਆ ‘ਚ ਸੋਮਵਾਰ ਨੂੰ ਸੈਂਟਾ ਅਨਾ ਸ਼ਹਿਰ ਵਿਚ 48.2 ਤੋਂ 64.3 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਦੀਆਂ ਦੇਖੀਆਂ ਗਈਆਂ। ਹਾਲਾਂਕਿ ਮੌਸਮ ਵਿਭਾਗ ਨੇ ਲਾਸ ਏਂਜਲਸ ਸ਼ਹਿਰ ਵਿਚ ਵੀ 154.4 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਰਿਕਾਰਡ ਕੀਤੀ

ਇਸ ਤੂਫ਼ਾਨ ਦੇ ਚੱਲਦਿਆਂ ਕਈ ਥਾਵਾਂ ‘ਤੇ ਜੰਗਲਾਂ ਚ ਫੈਲੀ ਅੱਗ ਦੇ ਵਧਣ ਦਾ ਖਤਰਾ ਜਤਾਇਆ ਜਾ ਰਿਹਾ ਹੈ।
ਦੱਖਣੀ ਕੈਲੀਫੋਰਨੀਆ ਵਿਚ ਬਿਜਲੀ ਸਪਲਾਈ ਕਰਨ ਵਾਲੀ ਕੰਪਨੀ ਐਡੀਸਨ ਅਨੁਸਾਰ, ਕੰਪਨੀ ਖੇਤਰ ਦੇ 50 ਲੱਖ ਲੋਕਾਂ ਨੂੰ ਬਿਜਲੀ ਸੇਵਾ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਨੁਕਸਾਨ ਦੀ ਚਿਤਾਵਨੀ ਦੇ ਮੱਦੇਨਜ਼ਰ ਹੋਰ 1,16,000 ਲੋਕਾਂ ਦੀ ਬਿਜਲੀ ਵੀ ਕੱਟ ਦਿੱਤੀ ਜਾ ਸਕਦੀ ਹੈ। ਕੰਪਨੀ ਨੇ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਕਿਹਾ, “ਜਦੋਂ ਜੰਗਲ ਵਿਚ ਅੱਗ ਲੱਗਣ ਦਾ ਖ਼ਤਰਾ ਵਧੇਰੇ ਹੁੰਦਾ ਹੈ ਤਾਂ ਅਸੀਂ ਆਪਣੇ ਬਿਜਲੀ ਸਿਸਟਮ ਵਿਚ ਅੱਗ ਲੱਗਣ ਤੋਂ ਰੋਕਣ ਲਈ ਅਸਥਾਈ ਤੌਰ ‘ਤੇ ਤੁਹਾਡੇ ਗੁਆਂਢ ਵਿਚ ਬਿਜਲੀ ਬੰਦ ਕਰ ਸਕਦੇ ਹਾਂ।” ਉਧਰ ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਤੂਫ਼ਾਨ ਸਮੇਂ ਲੋਕ ਘਰਾਂ ਤੋਂ ਬਾਹਰ ਨਾ ਨਿਕਲਣ, ਨਾ ਹੀ ਵੱਡੇ ਦਰੱਖਤਾਂ ਦੇ ਨੇੜੇ ਜਾਣ। ਮੌਸਮ ਵਿਭਾਗ ਅਨੁਸਾਰ ਤੂਫ਼ਾਨ ਦਾ ਪ੍ਰਭਾਵ ਅਗਲੇ ਕੁਝ ਦਿਨਾਂ ਤਕ ਇਸੇ ਤਰ੍ਹਾਂ ਜਾਰੀ ਰਹਿ ਸਕਦਾ ਹੈ ।

Related News

ਨੋਵਾ ਸਕੋਸ਼ੀਆ ਨੇ ਕਿੰਗਜ਼ ਕਾਉਂਟੀ ਦੇ ਸਕੂਲ ‘ਚ 1 ਨਵੇਂ ਕੋਰੋਨਾ ਵਾਇਰਸ ਕੇਸ ਦੀ ਕੀਤੀ ਰਿਪੋਰਟ

Rajneet Kaur

ਓਟਾਵਾ ਦੇ ਚਾਈਨਾਟਾਉਨ ਨੇਬਰਹੁੱਡ ‘ਚ ਇਕ ਵਿਅਕਤੀ ਤੇ ਚਾਕੂ ਨਾਲ ਹਮਲਾ, ਪੁਲਿਸ ਨੇ ਸ਼ੱਕੀ ਵਿਅਕਤੀ ਨੂੰ ਕੀਤਾ ਗ੍ਰਿਫਤਾਰ

Rajneet Kaur

ਵੈਨਕੂਵਰ ਪੁਲਿਸ ਬਰੇਨ ਇਨਜਰਡ ਲਾਪਤਾ ਵਿਅਕਤੀ ਦੀ ਭਾਲ ‘ਚ

Rajneet Kaur

Leave a Comment